ਕਵਿਤਾਵਾਂ ਵਿਚ ਇਸਲਾਹ (ਸੁਧਾਈ ਦੇਣ ਵਿਚ ਬਾਜ਼ੇ ਸਜਣ ਬੜੇ ਸਿਆਣੇ ਸਨ। ਹਕੀਮ ਆਗਾ ਅਲੀ ਖਾਂ (ਅਤੇ ਨਿਆਜ਼ ਮੰਦ ਕੁਸ਼ਤਾ ਭੀ) ਘਰੋਂ ਅਖਾੜੇ ਵਲ ਜਾਂਦੇ ਜਾਂਦੇ ਸਾਰੇ ਸ਼ਾਗਿਰਦਾਂ ਦੇ ਕਲਾਮ ਦੀ ਇਲਾਹ ਕਰ ਦੇਦੇ ਸਨ । ਇਸ ਗਲ ਤੋਂ ਭੀ ਇਨਕਾਰ ਨਹੀਂ, ਕਿ ਹਾਲੀ ਭੀ ਪੰਜਾਬੀ ਸ਼ਾਇਰੀ ਵਿਚ ਹੋਰ ਦੇਖ ਭਾਲ ਤੇ ਸੁਧਾਈ ਦੀ ਲੋੜ ਹੈ !
ਪੰਜਾਬੀ ਸ਼ਾਇਰਾਂ ਦੀਆਂ ਖੂਬੀਆਂ
ਪੰਜਾਬੀ ਸ਼ਾਇਰਾਂ ਦੀ ਇਹ ਖੂਬੀ ਪ੍ਰਸੰਸਾ ਜੋਗ ਹੈ ਕਿ ਉਨ੍ਹਾਂ ਵਿਚ ਬਹੁਤ ਸਾਰੇ ਅਨਪੜ੍ਹ ਰਹੇ ਹਨ, ਪਰ ਉਨ੍ਹਾਂ ਦੇ ਕਲਾਮ ਵਿਚ ਉਹ ਬਾਰੀਕੀਆਂ ਮੌਜੂਦ ਹਨ – ਦੂਜੇ ਆਂ ਜ਼ਬਾਨਾਂ ਦੇ ਵਿਦਵਾਨਾਂ ਦੇ ਕਲਾਮ ਨੂੰ ਭੀ ਪਿਛੇ ਸੁਟ ਜਾਂਦੀਆਂ ਹਨ । ਇਸ ਤੋਂ ਸਿਵਾ ਪੰਜਾਬੀ ਸ਼ਾਇਰਾਂ ਵਿਚ ਇਕ ਹੋਰ ਖੂਬੀ ਹੈ ਕਿ ਜਿਸਦਾ ਮੁਕਾਬਲਾ ਸ਼ਾਇਦ ਕੋਈ ਭੀ ਸ਼ਾਇਰੀ ਨਹੀਂ ਕਰ ਸਕੀ । ਉਹ ਇਹ ਕਿ ਉਨਾਂ ਨੇ ਜਦ ਭੀ ਕੋਈ ਕਿੱਸਾ ਯਾ ਕਿਤਾਬ ਕਿਸੇ ਭੀ ਵਿਸ਼ੇ ਉਤੇ ਲਿਖੀ,ਉਸਦੇ ਅਖੀਰ ਵਿਚ ਆਪਣਾ ਨਾਮ, ਕੌਮੀਅਤ, ਟਿਕਾਣੇ ਦਾ ਪਤਾ ਤੇ ਤਸਨੀਫ ਦਾ ਸਾਲ ਅਤੇ ਬਾਜ਼ਿਆਂ ਨੇ ਬੈਂਤਾਂ ਦੀ ਗਿਣਤੀ ਭੀ ਦੇ ਦਿਤੀ । ਇਸ ਦੀ ਮਿਸਾਲ ਲਈ ਕਰੀਬਨ ਹਰੇਕ ਸ਼ਾਇਰ ਦੀ ਤਸਨੀਫ ਵਿਚੋਂ ਹਵਾਲੇ ਲਭ ਜਾਂਦੇ ਹਨ।
ਔਰਤਾਂ ਦੀ ਸ਼ਾਇਰੀ
ਇਸ ਵਿਚ ਕੋਈ ਸ਼ਕ ਨਹੀਂ, ਕਿ ਉਰਦੂ ਸ਼ਾਇਰਾਂ ਦੀ ਰੀਸਾ ਰੀਸੀ ਬਾਜ਼ੇ ਪੰਜਾਬੀ ਸ਼ਾਇਰਾਂ ਵਿਚ ਭੀ ਇਹ ਬੁਰੀ ਰਸਮ ਆ ਗਈ, ਕਿ ਉਹ ਆਪ ਸ਼ਿਅਰ ਲਿਖ ਕੇ ਔਰਤਾਂ ਦੇ ਨਾਮ ਤੇ ਛਪਵਾ ਦੇਂਦੇ ਰਹੇ, ਜਾਂ ਬਾਜ਼ ਔਰਤਾਂ ਮਰਦਾਂ ਪਾਸੋਂ ਕਵਿਤਾ ਲਿਖਵਾ ਕੇ ਆਪਣੇ ਨਾਮ ਨਾਲ ਗੁਰਮੁਖੀ ਰਸਾਲਿਆਂ ਵਿਚ ਛਪਵਾ ਦੇਂਦੀਆਂ ਰਹੀਆਂ, ਪਰੰਤੁ ਇਹ ਉਲਾਂਭਾ ਸਾਰਿਆਂ ਦੇ ਨਾਮ ਨਹੀਂ ਮੜਿਆ ਜਾ ਸਕਦਾ। ਬਹੁਤ ਸਾਰੀਆਂ ਬੀਬੀਆਂ ਜਮਾਂਦਰੁ ਕਵੀ ਭੀ ਹਨ । ਮਿਸਾਲ ਲਈ--ਰਮਜ਼ਾਨ ਬੀਬੀ ਮਖ਼ਫ਼ੀ ਬੀਬੀ ਹਰਨਾਮ ਕੌਰ ਨਾਭਾ, ਬੀਬੀ ਅਮਰ ਕੌਰ ਕਲਕੱਤਾ, ਬੀਬੀ ਅੰਮ੍ਰਿਤ ਕੌਰ ਤੇ ਬਲਜੀਤ ਕੌਰ ਬਲ ਦੇ ਨਾਮ ਪੇਸ਼ ਕੀਤੇ ਜਾ ਸਕਦੇ ਹਨ !
ਕਵਿਤਾ ਦੇ ਦੋਸ਼
ਜਿਥੇ ਪੰਜਾਬੀ ਸ਼ਾਇਰਾਂ ਨੇ ਕਵਿਤਾ ਵਿਚ ਸੁਹਣੇ ਸੁਹਣੇ ਗੁਣ ਪਾਏ ਹਨ, ਉਥੇ ਕਿਤੇ ਕਿਤੇ ਉਕਾਈਆਂ ਭੀ ਖਾਧੀਆਂ ਹਨ । ਜਿਹਾ ਕਿ ਅਹਿਮਦ ਯਾਰ ਦਾ ਇਕ ਸ਼ਿਅਰ ਹੈ:
ਕਰਨਾ ਫੁਲਿਆ ਕੇਉੜਾ, ਵੇਲੀ ਸਦਾ ਗੁਲਾਬ
ਫਲ ਲਸੂੜੇ ਥਾਂ ਚੌਵੰਦਾ, ਮਿਸਰੀਓ ਮਿੱਠਾ ਆਬ