ਪੰਨਾ:ਪੰਜਾਬ ਦੇ ਹੀਰੇ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬਾਬਾ ਫ਼ਰੀਦੁਦੀਨ ਸ਼ਕਰਗੰਜ

ਆਪ ਦਾ ਜਨਮ ੫੮੦ ਹਿਜਰੀ (ਮੁਤਾਬਕ ਸੰਨ ੧੧੮੯ ਈਸਵੀ) ਵਿੱਚ ਕਸਬਾ ਖੋਤਵਾਲ ਇਲਾਕਾ ਮੁਲਤਾਨ ਵਿਚ ਹੋਇਆ ਸੀ ।

ਆਪ ਸ਼ਾਹੀ ਖਾਨਦਾਨ ਵਿੱਚੋਂ ਸਨ। ਆਪ ਦੇ ਪਿਤਾ ਹਜ਼ਰਤ ਜਮਾਲਦੀਨ, (ਕਈਆਂ ਨੇ ਹਜ਼ਰਤੇ ਕੰਮਾਲੇ ਦੀਨ ਲਿਖਿਆ ਹੈ) ਸੁਲਤਾਨ ਮਹਮੂਦ ਗ਼ਜ਼ਨਵੀ ਦੇ ਭਣੇਂਵੇਂ ਸਨ, ਜੋ ਸੁਲਤਾਨ ਸ਼ਹਾਬਉਦੀਨ ਦੇ ਸਮੇਂ ਕਾਬਲ ਤੋਂ ਲਾਹੌਰ ਆਏ ਅਤੇ ਕਸੂਰ ਜ਼ਿਲਾ ਲਾਹੌਰ ਵਿਚ ਵੱਸੇ। ਪਰ ਕੁਝ ਸਮੇਂ ਪਿਛੋਂ ਸੁਲਤਾਨ ਦੇ ਹੁਕਮ ਅਨੁਸਾਰ ਮੁਲਤਾਨ ਮੁੜ ਗਏ, ਜਿਥੇ ਮਲਾਂ ਵਜੀਹੁੱਦੀਨ ਦੀ ਸਪੁਤ੍ਰੀ ਨਾਲ ਸ਼ਾਦੀ ਕੀਤੀ, ਜਿਨ੍ਹਾਂ ਦੇ ਪੇਟੋਂ ਤਿੰਨ ਸਾਹਿਬਜ਼ਾਦੇ ਜਨਮੇ। ਵਡੇ ਸਾਹਿਬਜ਼ਾਦੇ ਦਾ ਨਾਂ ਅਜ਼ੀਜ਼ਉਦੀਨ ਮਹਮੂਦ, ਵਿਚਕਾਰਲੇ ਦਾ ਨਾਂ ਫਰੀਦੁੱਦੀਨ ਮਸਊਦ ਅਤੇ ਛੋਟੇ ਦਾ ਨਾਂ ਨਜੀਬੁਦੀਨ ਮੁਤਵਕਲ ਸੀ। ਬਾਬਾ ਫ਼ਰੀਦ ਦਾ ਸ਼ਜਰਾ ਨਸਬ ਸਤਾਰਾਂ ਪੁਸ਼ਤਾਂ ਵਿਚ ਹਜ਼ਰਤ ਸੁਲਤਾਨ ਇਬਰਾਹੀਮ ਅਦਮ ਨਾਲ ਅਤੇ ੩੦ ਪੁਸ਼ਤਾਂ ਵਿੱਚ ਖਲੀਫ਼ਾ ਸਾਨੀ ਹਜ਼ਰਤ ਉਮਰ ਨਾਲ ਜਾ ਮਿਲਦਾ ਹੈ ।

ਏਸੇ ਸਿਲਸਿਲੇ ਦੀ ਅਠਵੀਂ ਪੀਹੜੀ ਵਿੱਚ ਫ਼ੁੱਰੁਖ ਸ਼ਾਹ ਬਾਦਸ਼ਾਹ ਕਾਬਲ ਦਾ ਨਾਂ ਹੈ। 'ਫੱਰੁਖ ਸ਼ਾਹ ਦੇ ਚਲਾਣੇ ਪਿਛੋਂ ਜਦ ਗਜ਼ਨੀ ਦੇ ਬਾਦਸ਼ਾਹ ਸਲਤਨਤ ਕਾਬਲ ਦੇ ਹੁਕਮਰਾਨ ਹੋਏ ਤਾਂ ਉਨਾਂ ਨੇ ਪੁਰਾਣੇ ਬੰਦੋਬਸਤ ਨੂੰ ਭੰਨ ਤੋੜਕੇ ਮੁਲਕੀ ਕਾਨੂੰਨਾਂ ਵਿਚ ਇਨਕਲਾਬ ਪੈਦਾ ਕਰ ਦਿਤਾ। ਇਸ ਪਿਛੋਂ ਜਦੋਂ ਚੰਗੇਜ਼ ਖਾਂ ਨੇ ਆਫਤ ਮਚਾਈ ਅਤੇ ਕਾਬਲ ਦੇ ਖਾਸ ਆਦਮੀਆਂ ਉਤੇ ਹੱਦੋਂ ਵੱਧ ਜ਼ੁਲਮ ਕੀਤੇ ਤਾਂ ਇਸ ਖ਼ਾਨਦਾਨ ਉਤੇ ਉਥੋਂ ਦੀ ਜ਼ਿੰਦਗੀ ਔਖੀ ਹੋ ਗਈ । ਏਸੇ ਹੀ ਰੌਲੇ ਗੌਲੇ ਅਤੇ ਅੰਧਾ ਧੁੰਦ ਦੇ ਸਿਲੇਸਲੇ ਵਿੱਚ ਆਪ ਦੇ ਦਾਦਾ ਖਵਾਜਾ ਮੁਹੰਮਦ ਸ਼ੁਐਬ ਸ਼ਹੀਦ ਹੋ ਗਏ ਅਤੇ ਆਪਦੇ ਪਿਤਾ ਮਜਬੂਰਨ ਇਸ ਬੇਬਸੀ ਅਤੇ ਬੇਕਸੀ ਦੀ ਹਾਲਤ ਵਿੱਚ ਕਾਬਲ ਨੂੰ ਛਡ ਕੇ ਹਿੰਦੁਸਤਾਨ ਚਲੇ ਆਏ। |

ਬਾਬਾ ਫ਼ਰੀਦ ਦਾ ਜਨਮ ੫੮੦ ਹਿ: ਜਾਂ ੫੮੪ ਹਿ: ਵਿਚ ਖੋਤਵਾਲ(ਜਿਸ ਨੂੰ ਹੁਣ ਚਾਵਲੀ ਮੁਸ਼ਾਇਖ ਆਖਿਆ ਜਾਂਦਾ ਹੈ।) ਇਲਾਕਾਂ ਮੁਲਤਾਨ ਵਿਚ ਹੋਇਆਂ ਅਤੇ ਇਸ ਥਾਂ ਤੇ ਪਲੇ। ਰਵਾਜ ਅਨੁਸਾਰ ਆਪ ਇਕ ਮਸੀਤ ਵਿਚ ਵਿਦਿਆ ਪੜ੍ਹਨ ਲਗ ਪਏ। ਪਹਿਲਾਂ ਪਹਿਲ ਆਪ ਨੇ ਕੁਰਾਨ ਸ਼ਰੀਫ ਕੰਠ ਕੀਤਾ ਇਸ ਪਿਛੋਂ ਜ਼ਰੂਰੀ ਪੁਸਤਕਾਂ ਦਾ ਦਰਸੀ ਮੁਤਾਲਿਆ ਕੀਤਾ ਅਤੇ ਹੋਰ ਵਿਦਿਆ ਪ੍ਰਾਪਤੀ ਲਈ ਹਜ਼ਰਤ ਮੌਲਾਨਾ ਮਿਨਹਾਜੁਦੀਨ ਦੇ ਮੁਰੀਦ ਹੋਏ। ਆਪ ਧਾਰਮਕ ਵਿਦਿਆ ਦੇ ਪੁਸਤਕ ਪੜ੍ਹਨ ਲਗ ਪਏ ।

ਆਪ ਮੁੱਢ ਤੋਂ ਹੀ ਫ਼ਕੀਰਾਨਾ ਜੀਵਨ ਵਲ ਮਾਇਲ ਸਨ। ਜਵਾਨੀ ਦੀ ਉਮਰ ਸੀ ਪਰ ਕੇਵਲ ਦੋ ਹੀ ਕੰਮ ਸਨ। ਇਕ ਧਾਰਮਕ ਵਿਦਿਆ ਅਤੇ ਦੂਜਾ ਤਸਵਫ਼ ਦਾ ਸ਼ੌਂਕ। ੧੮ ਸਾਲ ਦੀ ਉਮਰ ਸੀ ਜਦ ਪਹਿਲੀ ਵਾਰੀ ਹਜ਼ਰਤ ਖ਼ਵਾਜਾ ਕੁਤਬੁ ਦੀਨ