(੨)
ਬਖ਼ਤਿਆਰ ਕਾਕੀ ਨਾਲ ਆਪ ਦਾ ਮੇਲ ਹੋਇਆ। ਉਨ੍ਹਾਂ ਦਿਨਾਂ ਵਿਚ ਆਪ ਮੌਲਾਨਾ ਮਨਹਾਜੁ ਦੀਨ ਪਾਸੋਂ ਪੁਸਤਕ ਨਾਫ਼ਾ ਤਿਰਮਜ਼ੀ ਪੜ ਰਹੇ ਸਨ।
ਆਪ ਮਸੀਤ ਵਿਚ ਇਕ ਵਾਰੀ ਆਂਪਣਾ ਸਬਕ ਦੁਹਰਾ ਰਹੇ ਸਨ, ਕਿ ਹਜ਼ਰਤ ਖਵਾਜਾ ਆ ਗਏ । ਆਪ ਦੇ ਵਿਦਿਅਕ ਸ਼ੌਕ ਨੂੰ ਵੇਖ ਕੇ ਖੁਸ਼ ਹੋਏ ਅਤੇ ਫ਼ਰਮਾਇਆ ਕਿ ਕਿਉਂ ਸਾਹਿਬਜ਼ਾਦੇ ਕੀ ਪੜ ਰਹੇ ਹੋ? ਆਪ ਨੇ ਉਤਰ ਦਿੱਤਾ ਹਜ਼ਰਤ ! ਨਾਫ਼ੇ (ਨਫੇ ਵਾਲੀ ਸ਼ੈ) ਉਹ ਉਤਰ ਸੁਣ ਕੇ ਪ੍ਰਸੰਨ ਹੋਏ ਅਤੇ ਫ਼ਰਮਾਇਆ, ਰਬ ਨੇ ਚਾਹਿਆ ਤਾਂ ਨਫ਼ਾ ਹੀ ਰਹੇਗਾ। ਇਹ ਵਰ ਸੁਣ ਕੇ ਆਪ ਦੇ ਦਿਲ ਵਿਚ ਸ਼ਰਧਾ ਅਤੇ ਸ਼ੌਕ ਦੀ ਲਹਿਰ ਦੌੜ ਗਈ ਅਤੇ ਫੌਰਨ ਹੀ ਉਨਾਂ ਦੇ ਮੁਰੀਦ ਹੋ ਗਏ । ਜਦ ਹਜ਼ਰਤ ਖਵਾਜਾ ਸਾਹਿਬ ਮੁਲਤਾਨ ਤੋਂ ਵਾਪਸ ਦਿੱਲੀ ਚਲੇ ਤਾਂ ਆਪ ਭੀ ਲਿਖਣਾ ਪੜਨਾ ਛਡਕੇ ਉਨ ਦੇ ਨਾਲ ਦਿੱਲੀ ਜਾਣ ਲਈ ਤਿਆਰ ਹੋ ਪਏ। ਇਸ ਪਰ ਉਨ੍ਹਾਂ ਨੇ ਫਰਮਾਇਆ ਕਿ ਦਿੱਲੀ ਦੇ ਸਫ਼ਰ ਵਿੱਚ ਤਾਂ ਕੋਈ ਹਰਜ ਨਹੀਂ ਪਰ ਲੋੜ ਇਸ ਗੱਲ ਦੀ ਹੈ ਕਿ ਪਹਿਲਾਂ ਬਾਹਰਲੀ ਵਿਦਿਆ ਹਾਸਲ ਕਰ ਕੇ ਫਿਰ ਤਸੱਵਫ ਵਲ ਧਿਆਨ ਦਿਓ ਕਿਉਂਕਿ ਜਾਹਲ ਸੂਫ਼ੀ ਇਕ ਮਖੌਲੀਏ ਤੋਂ ਜ਼ਿਆਦਾ ਹੈਸੀਅਤ ਨਹੀਂ ਰਖਦਾ। ਜਦ ਸ਼ਰਈ ਵਿਦਿਆ ਤੋਂ ਵੇਹਲ ਮਿਲ ਜਾਏ ਤਾਂ ਦਿੱਲੀ ਚਲੇ ਆਉਣਾ।
ਸਫ਼ਰ-ਹਜ਼ਰਤ ਖਵਾਜਾ ਬਖਤਿਆਰ ਕਾਕੀ ਦੇ ਹੁਕਮ ਅਨੁਸਾਰ ਆਪ ਓਥੇ ਹੀ ਠਹਿਰ ਗਏ ਅਤੇ ਆਪਣੇ ਕੋਰਸ ਮੁਤਾਬਕ ਮਲਤਾਨ ਤੋਂ ਕੰਧਾਰ ਚਲੇ ਗਏ ਤੇ ਉਥੇ ਹੀ ਵਿਦਿਆ ਦਾ ਸਿਲਸਿਲਾ ਜਾਰੀ ਕਰ ਦਿਤਾ। ਇਸ ਪਿਛੋਂ ਬਗਦਾਦ ਪਹੁੰਚੇ ਅਤੇ ਹਜ਼ਰਤ ਸ਼ੇਖ ਸ਼ਹਾਬਉਦੀਨ ਸੁਹਰਵਰਦੀ, ਸੈਫ਼ ਦੀਨ ਬਾਖਰਜ਼ੀ ਬਹਾਉਦੀਨ ਜ਼ਕਰੀਆ, ਫ਼ਰੀਦ ਦੀਨ ਅੱਤਾਰ ਨੇਸ਼ਾਪੁਰੀ ਆਦਿ ਬਜ਼ਰਗਾਂ ਦੀ ਸੰਗਤ ਵਿੱਚ ਰਹਿ ਕੇ ਨਫ਼ਸ ਤੇ ਦਿਲ ਦੀ ਸਫ਼ਾਈ ਵਿੱਚ ਲਗੇ ਰਹੇ।ਏਥੋਂ ਵੇਹਲੇ ਹੋ ਕੇ ਅਰਾਕ, ਖ਼ੁਰਾਸਾਨ ਮਾਵਰਾਉਲ ਨਹਿਰ ਅਤੇ ਮਕੇ ਦੀ ਯਾਤਰਾ ਕਰਦੇ ਹੋਏ ਵਾਪਸ ਦਿੱਲੀ ਆ ਗਏ ਅਤੇ ਖਵਾਜਾ ਸਾਹਿਬ ਦੇ ਪਾਸ ਇਕ ਹੁਜਰੇ ਵਿੱਚ ਰਹਿਣ ਲਗ ਪਏ ਜੋ ਗ਼ਜ਼ਨੀ ਦਰਵਾਜ਼ੇ ਦੇ ਲਾਗੇ ਸੀ।
ਮਨ ਦੀ ਸਫਾਈ ਲਈ ਹਰ ਰੋਜ਼ ਇਕ ਵਾਰੀ ਆਪ ਕੁਰਾਨ ਸ਼ਰੀਫ਼ ਦਾ ਪਾਠ ਕਰ ਲਿਆ ਕਰਦੇ। ਬੇ-ਪਰਵਾਹੀ ਦੀ ਇਹ ਹਾਲਤ ਸੀ ਕਿ ਬਹੁਤ ਕਰਕੇ ਜੰਗਲ ਵਿੱਚ ਚਲੇ ਜਾਂਦੇ। ਆਪ ਕਈ ਕਈ ਦਿਨ ਰੋਜ਼ਾ ਰਖਦੇ ਅਤੇ ਤਿੰਨ ਕੁ ਦਿਨਾਂ ਪਿਛੋਂ ਕੇਵਲ ਜੰਗਲੀ ਫਲਾਂ ਅਤੇ ਪਤਿਆਂ ਨਾਲ ਰੋਜ਼ਾ ਖੋਲ ਲੈਂਦੇ । ਆਪ ਨੇ ਲਕੜੀ ਦੀ ਇਕ ਰੋਟੀ ਬਣਾ ਰਖੀ ਸੀ । ਰੋਜ਼ੇ ਦੀ ਹਾਲਤ ਵਿੱਚ ਬਹੁਤ ਕਰ ਕੇ ਉਸ ਰੋਟੀ ਨੂੰ ਢਿੱਡ ਨਾਲ ਬੰਨ ਰਖਦੇ। ਜਦ ਰੋਜ਼ਾ ਖੋਲਣ ਲਈ ਕੋਈ ਸ਼ੈ ਨਾ ਮਿਲਦੀ ਤਾਂ ਲਕੜੀ ਦੀ ਰੋਟੀ ਢਿਡ ਨਾਲੋਂ ਖੋਲ ਕੇ ਅਸਲੀ ਰੋਟੀ ਵਾਂਗ ਮੁੰਹ ਨਾਲ ਤੋੜ ਕੇ ਖਾਣ ਦੀ ਕੋਸ਼ਸ਼ ਕਰਦੇ । ਓਹੀ ਰੋਟੀ ਆਪ ਦੇ ਮਜ਼ਾਰ ਦੇ ਗਦੀ ਨਸ਼ੀਨ ਪਾਸ ਹੁਣ ਤਕ ਸਾਂਭੀ ਪਈ ਹੈ । ਇਸ ਰੋਟੀ ਬਾਬਤ ਆਪ ਫਰਮਾਂਦੇ ਹਨ -
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖੁ
ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ