ਪੰਨਾ:ਪੰਜਾਬ ਦੇ ਹੀਰੇ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)

ਗੰਜ ਸ਼ਕਰ ਦਾ ਖਿਤਾਬ:-ਬਾਬਾ ਫ਼ਰੀਦ ਦੇ ਨਾਂ ਨਾਲ ਗੰਜ ਸ਼ਕਰ ਦਾ ਲਕਬ ਤਵਾਰੀਖ ਵਾਲਿਆਂ ਦੀ ਲਿਖਤ ਅਨੁਸਾਰ ਤਿੰਨ ਸੂਤਰਾਂ ਵਿੱਚ ਵੰਡਿਆ ਜਾ ਸਕਦਾ ਹੈ। ਕਈਆਂ ਨੇ ਲਿਖਿਆ ਹੈ ਕਿ ਆਪ ਬਾਲ ਅਵਸਥਾ ਵਿੱਚ ਸ਼ੱਕਰ ਬਹੁਤ ਖੁਸ਼ ਹੋ ਕੇ ਖਾਇਆ ਕਰਦੇ ਸਨ। ਆਪ ਦੀ ਮਾਤਾ ਜੋ ਇਕ ਨੇਕ ਅਤੇ ਪਰਹੇਜ਼ਗਾਰ ਦੇਵੀ ਸੀ, ਆਪ ਨੂੰ ਨਮਾਜ਼ ਦਾ ਸ਼ੌਕ ਦਿਲਾਣ ਲਈ ਪੰਜੇ ਵਕਤ ਮੁਸੱਲੇ ਹੇਠਾਂ ਸ਼ੱਕਰ ਰਖ ਦਿਤਾ ਕਰਦੀ ਅਤੇ ਆਖਦੀ ਕਿ ਨਮਾਜ਼ ਪੜ੍ਹਨ ਵਾਲਿਆਂ ਨੂੰ ਰਬ ਸ਼ੱਕਰ ਦੇਂਦਾ ਹੈ।

ਇਕ ਵਾਰੀ ਆਪ ਆਪਣੀ ਉਮਰ ਦੇ ਕੁਝ ਬਾਲਾਂ ਨਾਲ ਕਿਧਰੇ ਬਾਹਰ ਖੇਡਣ ਲਈ ਗਏ। ਉਥੇ ਹੀ ਨਮਾਜ਼ ਦਾ ਸਮਾਂ ਹੋ ਗਿਆ ਅਤੇ ਆਪ ਕਪੜਾ ਵਿਛਾ ਕੇ ਨਮਾਜ਼ ਪੜਨ ਲਗੇ। ਜਦੇ ਨਮਾਜ਼ ਪੜ੍ਹ ਚੁੱਕੇ ਤਾਂ ਪਹਿਲੇ ਵਾਂਗੂੰ ਕਪੜਾ ਚੁੱਕ ਕੇ ਵੇਖਿਆ ਤਾਂ ਉਸ ਬਲੇ ਸ਼ਕਰ ਦਾ ਢੇਰ ਸੀ। ਜਿਸਨੂੰ ਆਪ ਨੇ ਮਿਤਾਂ ਸਣੇ ਖੂਬ ਖਾਧਾ। ਜਦ ਵਾਪਸ ਮੁੜੇ ਤਾਂ ਸਾਰੀ ਗਲ ਮਾਂ ਨੂੰ ਸੁਣਾਈ । ਉਨ੍ਹਾਂ ਨੇ ਰਬ ਦਾ ਸ਼ੁਕਰ ਕਰਦਿਆਂ ਹੋਇਆਂ ਦਸਿਆ ਕਿ ਮੈਂ ਖ਼ੁਦਾ ਅਗੇ ਬੇਨਤੀ ਕਰ ਰਹੀ ਸਾਂ ਕਿ ਰੱਬ ਮੇਰੀ ਇੱਜ਼ਤ ਰਖੇ। ਉਸੇ ਦਿਨ ਤੋਂ ਆਪ ਸ਼ਕਰ ਗੰਜ ਦੇ ਨਾਂ ਤੇ ਉਘੇ ਹਨ।

ਦੂਜੀ ਰਵਾਇਤ ਇਹ ਹੈ ਕਿ ਆਪ ਹਜ਼ਰਤ ਖਵਾਜਾ ਬਖਤਿਆਰ ਕਾਕੀ ਦੇ ਪਾਸ ਦਿੱਲੀ ਸਨ ਅਤੇ ਆਪਣੇ ਹੁਜਰੇ ਵਿੱਚੋਂ ਚੌਥੇ ਪੰਜਵੇਂ ਦਿਨ ਨਿਕਲਕੇ ਖਵਾਜਾ ਸਾਹਿਬ ਦੀ ਕਦਮਬੋਸੀ ਕੀਤਾ ਕਰਦੇ। ਇਕ ਵਾਰੀ ਆਪ ਆਪਣੇ ਮੁਰਸ਼ਦ ਵੱਲ ਆ ਰਹੇ ਸਨ ਕਿ ਰਾਹ ਵਿੱਚ ਮੀਂਹ ਕਾਰਨ ਕਾਫੀ ਚਿਕੜ ਹੋ ਗਿਆ। ਆਪ ਇਸ ਦਾ ਇਉਂ ਕਥਨ ਕਰਦੇ ਹਨ:-

ਫਰੀਦਾ ਗਲੀਏ ਚਿਕੜ ਦੂਰਿ ਘਰੁ ਨਾਲਿ ਪਿਆਰੇ ਨੇਹੁ
ਚਲਾ ਤ ਭਿਜੈ ਕੰਬਲੀ ਹਹਾਂ ਤ ਤੁਟੈ ਨੇਹੁ
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ

ਆਪ ਖੜਾਵਾਂ ਪਾਈ ਜਾ ਰਹੇ ਸਨ ਕਿ ਆਪ ਦਾ ਪੈਰ ਤਿਲਕ ਗਿਆ ਅਤੇ ਆਪ ਡਿਗ ਪਏ। ਮਿਟੀ ਦੀ ਇਕ ਛਿਟ ਉਡ ਕੇ ਆਪ ਦੇ ਮੂੰਹ ਵਿਚ ਡਿੱਗੀ ਅਤੇ ਡਿਗਦਿਆਂ ਹੀ ਸ਼ਕਰ ਹੋ ਗਈ । ਆਪ ਉਠ ਕੇ ਖਵਾਜਾ ਸਾਹਿਬ ਦੀ ਸੇਵਾ ਵਿੱਚ ਆਵੇ ਅਤੇ ਮਿੱਟੀ ਦੇ ਸ਼ੱਕਰ ਹੋ ਜਾਣ ਦਾ ਜ਼ਿਕਰ ਕੀਤਾ । ਖਵਾਜਾ ਸਾਹਿਬ ਨੇ ਫ਼ਰਮਾਇਆ ਕਿ ਅੱਜ ਮਿੱਟੀ ਦੀ ਇਕ ਕੰਕਰ ਤੁਹਾਡੇ ਮੂੰਹ ਵਿਚ ਡਿੱਗੀ ਤੇ ਸ਼ੱਕਰ ਹੋ ਗਈ ਕੋਈ ਵੱਡੀ ਗੱਲ ਨਹੀਂ ਕਿ ਤੁਹਾਨੂੰ ਰਬ ਗੰਜ ਸ਼ਕਰ ਭਾਵ ਸ਼ਕਰ ਦਾ ਖਜ਼ਾਨਾ ਬਣਾ ਦੇਵੇ। ਇਹ ਸੁਣਦੇ ਹੀ ਆਪ ਨੇ ਸ਼ਕਰ ਦਾ ਸਿਜਦਾ ਅਦਾ ਕੀਤਾ। ਉਸ ਦਿਨ ਤੋਂ ਆਪ ਸ਼ਕਰ ਗੰਜ ਦੇ ਨਾਂ ਤੇ ਉਘੇ ਹੋ ਗਏ।

ਤੀਜੀ ਰਵਾਇਤ:-ਆਪ ਨਫ਼ਸ ਦੇ ਕਾਬੂ ਲਈ ਰੋਜ਼ੇ ਰਖਿਆ ਕਰਦੇ ਸਨ। ਇਕ ਦਿਨ ਆਪ ਤਿੰਨ ਦਿਨ ਦਾ ਰੋਜ਼ਾ ਕਿਸੇ ਫਲ ਨਾਲ ਖੋਲ੍ਹਣ ਵਾਲੇ ਸਨ ਕਿ ਇਕ ਪੁਰਸ਼ ਖਾਣਾ ਲੈ ਆਇਆ। ਆਪ ਨੇ ਉਸ ਖਾਣੇ ਨਾਲ ਰੋਜ਼ਾ ਖੋਲ੍ਹ ਲਿਆ ਪਰ ਰੱਬ ਦੀ ਕੁਦਰਤ ਉਹ ਖਾਣਾ ਆਪ ਨੂੰ ਪੱਚ ਨਾ ਸਕਿਆ ਅਤੇ ਉਲਟੀ ਆ ਗਈ ਆਪ