ਪੰਨਾ:ਪੰਜਾਬ ਦੇ ਹੀਰੇ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

੧੫੪੫ ਬਿ: ਮੁਤਾਬਕ ੧੪੮੭ ਈ: ਵਿੱਚ ਆਪ ਦੇ ਭਣਵਈਏ ਨੇ ਜ਼ਿਲਾਂ ਗੁਰਦਾਸ ਪੁਰ ਵਿੱਚ ਮੂਲ ਚੰਦ ਚੋਣਾ ਖਤਰੀ ਦੀ ਲੜਕੀ ਬੀਬੀ ਸੁਲਖਣੀ ਨਾਲ ਆਪ ਦੀ ਸ਼ਾਦੀ ਕਰ ਦਿਤੀ ਅਤੇ ੧੫੫੧ ਬਿ: ਵਿੱਚ ਆਪ ਦੇ ਘਰ ਸ੍ਰੀ ਚੰਦ ਨੇ ਅਤੇ ੧੫੫੨ ਵਿੱਚ ਲਖਮੀ ਚੰਦ ਨੇ ਜਨਮ ਲਿਆ । ਇਨ੍ਹਾਂ ਵਿਚੋਂ ਸੀ ਚੰਦ ਉਦਾਸੀਆਂ ਦੇ ਬਾਨੀ ਅਤੇ ਲਖਮੀ ਚੰਦ ਬੇਦੀ ਅਖਵਾਏ।

੧੫੫੪ ਵਿੱਚ ਆਪ ਨੇ ਮੋਦੀਖਾਨਾ ਛਡ ਕੇ ਪੂਰਨ ਦਰਵੇਸ਼ੀ ਧਾਰਨ ਕਰ ਲਈ ਅਤੇ ਲੋਕਾਂ ਵਿੱਚ ਰਬ ਦੀ ਹੋਂਦ ਦਸ ਕੇ ਉਸ ਦੇ ਨੇਕ ਹੁਕਮਾਂ ਦਾ ਉਪਦੇਸ਼ ਦੇਣ ਲਗੇ।

ਆਪ ਦੀਆਂ ਕਰਾਮਾਤਾਂ ਦੇ ਬੇਸ਼ੁਮਾਰ ਵਾਕਿਆਤ ਹਨ ਪਰ ਉਨ੍ਹਾਂ ਵਿੱਚ ਇਕ ਸਾਖੀ ਜਿਸ ਦਾ ਜ਼ਿਕਰ ਦਿਲਚਸਪੀ ਤੋਂ ਖਾਲੀ ਨਹੀਂ, ਇਉਂ ਹੈ--

ਜਦ ਆਪ ਸੈਰ ਕਰਦੇ ਕਰਦੇ ਦਿੱਲੀ ਅਪੜੋ, ਤਾਂ ਸਕੰਦਰ ਲੋਧੀ, ਜੋ ਪੀਰਾਂ ਫਕੀਰ ਤੋਂ ਬਹੁਤ ਸਤਿਆ ਹੋਇਆ ਸੀ, ਨੇ ਆਪ ਨੂੰ ਕੈਦ ਕਰ ਦਿੱਤਾ ਅਤੇ ਜੇਹਲ ਵਿਚ ਚਕੀ ਪੀਸਣ ਲਈ ਦੇ ਦਿਤੀ। ਭਾਈ ਬਾਲਾ ਅਤੇ ਮਰਦਾਨਾ ਭੀ ਆਪ ਦੇ ਨਾਲ ਸਨ ਅਤੇ ਸਭ ਨੂੰ ਇਕ ਇਕ ਮਣ ਗੱਲਾ ਪੀਸਣ ਲਈ ਦੇ ਦਿਤਾ। ਆਪ ਨੇ ਉਨ੍ਹਾਂ ਨੂੰ ਆਖਿਆ ਕਿ ਇਹ ਸਭ ਕੁਝ ਪਿਆ ਰਹਿਣ ਦਿਓ ਅਤੇ ਅਰਾਮ ਨਾਲ ਸੌਂ ਜਾਓ। ਅੰਮ੍ਰਿਤ ਵੇਲੇ ਆਪ ਨੇ ਭਾਈ ਮਰਦਾਨੇ ਪਾਸੋਂ ਰਬਾਬ ਵਜਵਾ ਕੇ ਇਹ ਸ਼ਬਦ ਪੜ੍ਹਿਆ:-

ਕੋਲੂ ਚਰਖਾ ਚਕੀ ਚਕ। ਥਲ ਵਰੋਲੇ ਬਹਤੁ ਅਨੰਤੁ
ਲਾਟੁ ਮਧਾਣੀਆ ਅਨਗਾਹ। ਪੰਖੀ ਭਉਦੀਆ ਲੈਨਿ ਨ ਸਾਹ
ਸੂਐ ਚਾੜਿ ਭਵਾਈਅਹਿ ਜੰਤ। ਨਾਨਕ ਭਉਦਿਆ ਗਣਤ ਨ ਅੰਤ

ਕਹਿੰਦੇ ਹਨ ਕਿ ਰਾਗ ਦੀ ਆਵਾਜ਼ ਸੁਣ ਕੇ ਜੇਹਲ ਦਾ ਦਾਰੋਗਾ ਅਤੇ ਹੋਰ ਆਦਮੀ ਕਠੇ ਹੋ ਗਏ ਅਤੇ ਉਨ੍ਹਾਂ ਦੀ ਹੈਰਾਨੀ ਦੀ ਹੱਦ ਨ ਰਹੀ ਜਦ ਉਨ੍ਹਾਂ ਨੇ ਵੇਖਿਆ ਕਿ ਤਿੰਨੇ ਚਕੀਆਂ ਆਪੇ ਚਲ ਰਹੀਆਂ ਸਨ। ਜਦ ਸ਼ਾਹ ਨੂੰ ਪਤਾ ਲਗਾ ਤਾਂ ਉਹ ਆਪ ਆਇਆ ਅਤੇ ਗੁਰੂ ਜੀ ਦਾ ਅਦਿਭੁਤ ਕੌਤਕ ਵੇਖ ਕੇ ਉਨ੍ਹਾਂ ਤੋਂ ਹੋਰ ਸਾਧਾਂ ਸੰਤਾਂ ਨੂੰ ਆਦਰ ਨਾਲ ਛਡ ਦਿਤਾ।

ਇਸ ਪਿਛੋਂ ਆਪ ਨੇ ਰਬੀ ਪਰਕਾਰ ਕਰਨਾ ਸ਼ੁਰੂ ਕੀਤਾ ਤੇ ਇਸੇ ਖਿਆਲ ਨਾਲ ਆਪ ਦੁਨੀਆਂ ਦੇ ਕੋਨੇ ਕੋਨੇ ਵਿੱਚ ਫਿਰਨ ਤੋਂ ਛੁਟ ਲੰਕਾ, ਸੀਸਤਾਨ, ਮੱਕਾ, ਮਦੀਨਾ ਅਤੇ ਬਗਦਾਦ ਦੇ ਵਿਚ ਗਏ।

ਦਸਿਆ ਜਾਂਦਾ ਹੈ ਕਿ ਆਪ ਇਕ ਵਾਰੀ ਬਾਬਰ ਬਾਦਸ਼ਾਹ ਦੇ ਦਰਬਾਰ ਵਿੱਚ ਗਏ। ਬਾਬਰ ਨੇ ਆਪ ਦੀ ਬਹੁਤ ਆਉ ਭਗਤ ਕੀਤੀ ਅਤੇ ਆਪ ਨੂੰ ਦਰਵੇਸ਼ ਸਮਝ ਕੇ ਸਮਰਕੰਦੀ ਭੰਗ ਪੇਸ਼ ਕੀਤੀ। ਆਪ ਨੇ ਲੈ ਕੇ ਬਾਲੇ ਦੀ ਝੋਲੀ ਪਾ ਦਿਤੀ ਅਤੇ ਪ੍ਰਸੰਨ ਹੋ ਕੇ ਸਤ ਮੁਣੀਆਂ ਭੰਗ ਦੇ ਬਦਲੇ ਸਤ ਪਾਤਸ਼ਾਹੀਆਂ ਦਾ ਵਰ ਦਿਤਾ।

ਅੰਤ ਆਪ ਲੋਕਾਂ ਵਿੱਚ ਸਚੇ ਅਸੂਲਾਂ ਅਤੇ ਨਾਮ ਦਾ ਪ੍ਰਚਾਰ ਕਰਦੇ ਹੋਏ ੬੯ ਸਾਲ ੧੦ ਮਹੀਨੇ ਅਤੇ ਦਸ ਦਿਨ ਦੀ ਉਮਰ ਭੋਗ ਕੇ ੧੫੯੬ ਬਿ: ਵਿੱਚ