ਪੰਨਾ:ਪੰਜਾਬ ਦੇ ਹੀਰੇ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਜੋਤੀ ਜੋਤ ਸਮਾ ਗਏ ਅਤੇ ਅੰਤ ਸਮੇਂ ਆਪਣੀ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਗਏ। ਆਪ ਦੇ ਚਲਾਣੇ ਪਿਛੋਂ ਸਮਾਧ ਬਣਾਈ ਗਈ ਜੋ ਡੇਰਾ ਬਾਬਾ ਨਾਨਕ ਦੇ ਨਾਂ ਤੋਂ ਉਘਾ ਹੈ। ਆਪ ਦੇ ਜੀਵਨ ਵਿਚੋਂ ਇਹ ਗੱਲ ਖਾਸ ਦੱਸਣ ਯੋਗ ਹੈ ਕਿ ਆਪ ਨੇ ਲਗ ਭਗ ਅੱਧੀ ਦੁਨਆਂ ਦਾ ਸਫ਼ਰ ਕੀਤਾ ਅਤੇ ਆਪ ਦਾ ਹਰ ਕੌਮ, ਹਰ ਬੋਲੀ ਅਤੇ ਹਰ ਰਸਮ ਰਵਾਜ ਨਾਲ ਵਾਹ ਪਿਆ; ਪਰ ਆਪਣੀ ਮਾਦਰੀ ਬੋਲੀ ਨਾ ਭੁਲੇ। ਸੰਸਕ੍ਰਿਤ ਦੇ ਉਤਰ ਵਿੱਚ ਸੰਸ ਕ੍ਰਿਤ, ਫਾਰਸੀ ਦੇ ਉਤਰ ਵਿੱਚ ਫਾਰਸੀ ਅਤੇ ਇਸੇ ਤਰ੍ਹਾਂ ਸਭਨਾਂ ਬੋਲੀਆਂ ਵਿੱਚ ਭੀ ਜੋ ਕੁਝ ਫਰਮਾਇਆ, ਉਹ ਪੰਜਾਬੀ ਵਿੱਚ ਰਲੀ ਮਿਲੀ ਸੀ।

ਪੰਜਾਬੀ ਬੋਲੀ ਦੀ ਇਹ ਸਭ ਤੋਂ ਵੱਡੀ ਸੇਵਾ ਹੈ, ਜੋ ਆਪ ਨੇ ਦੁਨੀਆਂ ਦੇ ਹਰ ਖਿੱਤਾ, ਹਰ ਤਬਕੇ ਅਤੇ ਹਰ ਕੌਮ ਵਿੱਚ ਜਾ ਕੇ ਸਿਰੇ ਚਾੜ੍ਹੀ ਅਤੇ ਉਨਾਂ ਦੇ ਕੰਨਾਂ ਨੂੰ ਪੰਜਾਬੀ ਦੀਆਂ ਮਿੱਠੀਆਂ ਸੁਰਾਂ ਨਾਲ ਮਸਰੂਰ ਕੀਤਾ:- ਆਪ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਹੈ-

ਵੇਖੋ ਵੰਨਗੀ:-

ਨਾਨਕ ਬਗੋਯਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ
ਤੇਰੇ ਮੰਧ ਕਟਾਰ ਜੇਵਡਾ ਤਿਨਿ ਲੋਭੀ ਲੋਭ ਲੋਭਾਇਆ
ਤੇਰੇ ਦਰਸਨ ਵਿਟਹੁ ਖੰਨੀਐ ਵੰਬਾ ਤੇਰੇ ਨਾਮ ਵਿਟਹੁ ਕੁਰਬਾਣੋ
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਝ ਬਿਨੁ ਕੇਹਾ ਮੇਰਾ ਮਾਣੋ

ਜਪੁਜੀ ਵਿਚੋਂ

ਭਰੀਐ ਹਥੁ ਪੈਰੁ ਤਨੁ ਦੇਹ, ਪਾਣੀ ਧੋਤੈ ਉਤਰਸੁ ਖੇਹ।
ਮੂਤ ਪਲੀਤੀ ਕਪੜੁ ਹੋਇ, ਦੇ ਸਾਬੂਣੁ ਲਈਐ ਓਹੁ ਧੋਇ।
ਭਰੀਐ ਮਤਿ ਪਾਪਾ ਕੈ ਸੰਗਿ, ਓਹੁ ਧੋਪੈ ਨਾਵੈ ਕੈ ਰੰਗਿ।
ਪੁੰਨੀ ਪਾਪੀ ਆਖਣੁ ਨਾਹਿ, ਕਰਿ ਕਰਿ ਕਰਣਾ ਲਿਖਿ ਲੈ ਜਾਹੁ।
ਆਪੇ ਬੀਜਿ ਆਪੇ ਹੀ ਖਾਹੁ, ਨਾਨਕ ਹੁਕਮੀ ਆਵਹੁ ਜਾਹੁ।

ਐਮਨਾਬਾਦ ਵਿੱਚ ਜਦ ਗੁਰੂ ਜੀ ਭਾਈ ਲਾਲੋ ਪਾਸ ਠਹਿਰੇ ਹੋਏ ਸਨ ਤਾਂ ਹਾਕਮ ਪਠਾਣ ਦਾ ਪੁਤ੍ਰ ਬੀਮਾਰ ਹੋ ਗਿਆ। ਤਾਂ ਮਲਕ ਭਾਗੋ ਦੀ ਸਲਾਹ ਨਾਲ ਸਭ ਫਕੀਰ ਸਣੇ ਗੁਰੂ ਨਾਨਕ ਜੀ ਫੜੇ ਗਏ। ਭਾਈ ਲਾਲੋ ਨੇ ਜਦ ਪੁਛਿਆ ਤਾਂ ਆਪ ਨੇ ਇਉਂ ਸ਼ਬਦ ਉਚਾਰਿਆ-

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰੋ ਖੁਦਾਇ ਵੇ ਲਾਲੋਂ
ਜਾਤਿ ਸਨਾਤੀ ਹੋਰਿ ਹਿਦਵਾਣੀਆ ਇਹ ਭੀ ਲੇਖੈ ਲਾਇ ਵੇ ਲਾਲੋ
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ