ਪੰਨਾ:ਪੰਜਾਬ ਦੇ ਹੀਰੇ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੩


 ਇਸ ਤਰ੍ਹਾਂ ਦੀਆਂ ਅਨੇਕਾਂ ਸੇਵਾ ਅਤੇ ਫਰਮਾਂਬਰਦਾਰੀ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਲਹਿਣੇ ਦੇਣ ਵਾਲਾ ਪ੍ਰਣ ਸਚਾ ਕਰਦੇ ਹੋਏ ਆਪ ਨੂੰ ਗਦੀ ਦਾ ਵਾਰਸ ਬਣਾਇਆ ਅਤੇ ਆਪ ੧੫੯੬ ਬਿ: ਵਿਚ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਣ ਪਿਛੋਂ ਸਿਖਾਂ ਦੇ ਦੂਜੇ ਗੁਰੂ ਅਖਵਾਏ।

ਆਪ ਨੇ ਪੰਜਾਬੀ ਬੋਲੀ ਨੂੰ ਇਕ ਪੱਕੀ ਬੋਲੀ ਕਰਾਰ ਦੇਦੇ ਹੋਏ ਉਸ ਲਈ ਗੁਰਮੁਖੀ ਅੱਖਰ ਬਣਾਏ। ਇਸ ਤੋਂ ਛੁਟ ੧੬੦੧ ਬਿ: ਵਿੱਚ ਆਪ ਨੇ ਭਾਈ ਬਾਲਾ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਸਫ਼ਰ ਦੇ ਅੱਖੀਂਂ ਵੇਖ ਹਾਲ ਜਨਮ ਸਾਖੀ ਦੇ ਨਾਂ ਹੇਠਾਂ ਇਕੱਤ੍ਰ ਕੀਤੇ।

ਆਪ ਨੇ ਆਪਣੇ ਲਾਇਕ ਤੇ ਫਰਾਂਮਬਰਦਾਰ ਸਿਖ ਅਮਰ ਦਾਸ ਨੂੰ ਗੱਦੀ ਬਖਸ਼ੀ ਤੇ ਆਪ ੧੬੦੬ ਬਿ: ਮੁਤਾਬਕ ੧੫੫੨ ਈ: ਵਿਚ ੪੭ ਸਾਲ ਦੋ ਮਹੀਨੇ ਅਤੇ ਦਸ ਦਿਨ ਦੀ ਉਮਰ ਭੋਗ ਕੇ ਖਡੂਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਜਿਥੇ ਸਾਲ ਵਿਚ ਦੋ ਵਾਰੀ ਸਾਵਨ ਅਤੇ ਅਸੂ ਦੇ ਮਹੀਨੇ ਮੇਲੇ ਲਗਦੇ ਹਨ। ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਵੇਖੋ ਵੰਨਗੀ:-

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤ ਸਹੀ ਹੋਇ
ਜਲ ਮਹਿ ਜੰਤ ਉਪਾਇਅਨੁ ਤਿਨਾ ਭੀ ਰੋਜੀ ਦੇਇ
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੇਇ ॥

ਗੁਰੂ ਗ੍ਰੰਥ ਸਾਹਿਬ ਵਿਚ ਆਪ ਦੀ ਬਹੁਤ ਸਾਰੀ ਬਾਣੀ ਚੜ੍ਹੀ ਹੋਈ ਹੈ, ਜਿਸ ਵਿਚ ਜ਼ੋਰ ਬਹੁਤਾ ਪੰਜਾਬੀ ਬੋਲੀ ਦਾ ਹੀ ਹੈ।

ਗੁਰੂ ਅਮਰ ਦਾਸ

ਪਿਤਾ ਜੀ ਦਾ ਨਾਂ ਤੇਜ ਭਾਨ ਭੱਲਾ ਖਤ੍ਰੀ। ਵਸਨੀਕ ਬਾਸਰਕੀ ਜ਼ਿਲਾ ਅੰਮ੍ਰਿਤਸਰ। ਆਪ ਭੀ ਸਕੰਦਰ ਲੋਧੀ ਦੇ ਸਮੇਂ ੯ ਵਿਸਾਖ ੧੫੩੬ ਬਿ: ਮੁਤਾਬਕ ੧੪੭੯ ਈ: ਵਿੱਚ ਪ੍ਰਗਟ ਹੋਏ।

ਆਪ ਮੁਢ ਤੋਂ ਹੀ ਖੁਦਾ ਪ੍ਰਸਤ ਅਤੇ ਫ਼ਕੀਰ ਦੋਸਤ ਸਨ। ਤੀਰਥ ਯਾਤ੍ਰਾ ਦਾ ਆਪ ਨੂੰ ਸਦਾ ਹੀ ਸ਼ੌਕ ਰਹਿੰਦਾ ਸੀ ਇਸ ਲਈ ਆਪ ਕਈ ਵਾਰੀ ਨੰਗੇ ਪੈਰੀਂ ਤੁਰ ਕੇ ਗੰਗਾ ਜੀ ਦੇ ਇਸ਼ਨਾਨ ਲਈ ਗਏ।

੨੦ ਸਾਲਾਂ ਦੀ ਉਮਰ ਵਿੱਚ ਆਪ ਦੀ ਸ਼ਾਦੀ ਬੀਬੀ ਰਾਮ ਕੌਰ ਨਾਲ ਹੋਈ