ਪੰਨਾ:ਪੰਜਾਬ ਦੇ ਹੀਰੇ.pdf/78

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੬

ਜਿਸੁ ਅੰਤਰੁ ਹਿਰਦਾ ਸੁਧ ਹੈ ਮੇਰੀ ਜਿੰਦੁੜੀਏ
ਤਿਨਿ ਜਨਿ ਸਭਿ ਡਰ ਸਟਿ ਘਤੇ ਰਾਮ
ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ
ਸਭਿ ਝਖ ਮਾਰਨੁ ਦੁਸਟ ਕਪਤੇ ਰਾਮ
ਗੁਰ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ
ਜਿਨਿ ਪੈਰੀ ਆਣਿ ਸਭਿ ਘਤੇ ਰਾਮ

ਸ੍ਰੀ ਗੁਰੂ ਅਰਜਨ ਦੇਵ ਜੀ

ਪਿਤਾ ਦਾ ਨਾਂ ਗੁਰੂ ਰਾਮਦਾਸ ਜੀ। ਆਪ ਦਾ ਜਨਮ ਅਕਬਰ ਦੇ ਸਮੇਂ ਗੋਇੰਦਵਾਲ ਵਿੱਚ ੧੬੨੦ ਬਿ: ਮੁਤਾਬਿਕ ੧੫੭੩ ਈ: ਵਿਚ ਹੋਇਆ।

ਕਹਿੰਦੇ ਹਨ, ਜਦ ਆਪ ਦੀ ਉਮਰ ੩ ਸਾਲ ਦੀ ਸੀ ਤਾਂ ਆਪ ਖੇਡਦੇ ਖੇਡਦੇ ਆਪਣੇ ਨਾਨੇ ਸ੍ਰੀ ਗੁਰੂ ਅਮਰ ਦਾਸ ਜੀ ਦੀ ਗੋਦੀ ਵਿਚ ਜਾ ਬੈਠੇ ਤਾਂ ਉਹਨਾਂ ਫਰਮਾਇਆ ਕਿ ਇਹ ਬੜੇ ਪਰਤਾਪੀ ਹੋਣਗੇ।

ਲਗ ਪਗ ੧੩ ਸਾਲ ਦੀ ਉਮਰ ੧੬੩੨ ਬਿ: ਵਿਚ ਸੋਢੀ ਚੰਦਨ ਦਾਸ ਖੱਤੀ ਦੀ ਬੀਬੀ ਨਾਲ ਆਪ ਦਾ ਵਿਆਹ ਹੋਇਆ ਅਤੇ ਉਸ ਦੇ ਚਲਾਣੇ ਪਿਛੋਂ ੧੬੪੬ ਬਿ: ਵਿਚ ਦੂਜਾ ਵਿਆਹ ਕਿਸ਼ਨ ਚੰਦ ਵਸਨੀਕ ਮੈਹਰ ਪਰਗਨਾਂ ਫਿਲੌਰ ਦੀ ਸਪੁੱਤਾਂ ਨਾਲ ਹੋਇਆ ਅਤੇ ਆਪ ਦੇ ਘਰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਜਨਮ ਲਿਆ।

੧੬੩੮ ਬਿ: ਵਿਚ ਆਪ ਪਿਤਾ ਜੀ ਦੇ ਪਿਛੋਂ ਗੁਰ-ਗੱਦੀ ਤੇ ਬੈਠੇ ਤੇ ਸਿਖਾਂ ਦੇ ਪੰਜਵੇਂ ਗੁਰੂ ਹੋਏ।

ਇਕ ਵਾਰੀ ਪਿਸ਼ਾਵਰ ਦਾ ਇਕ ਅਰੋੜਾ ਸਿਖ ਸੰਤੋਖਾ ਨਾਮੀ ਆਪ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਬਹੁਤ ਸਾਰਾ ਧਨ ਮਥਾ ਟੇਕ ਕੇ ਬੇਨਤੀ ਕੀਤੀ ਕਿ ਮੈਂ ਬੇਓਲਾਦ ਹਾਂ, ਸੋ ਇਸ ਧਨ ਨੂੰ ਕਿਸੇ ਸਫਲ ਥਾਂ ਲਾਇਆ ਜਾਵੇ। ਆਪ ਨੇ ਇਸ ਮਾਇਆ ਨਾਲ ੧੬੪੧ ਬਿ: ਵਿਚ ਇਕ ਸਰੋਵਰ ਨਿਕਲਵਾਇਆ ਅਤੇ ਇਸ ਦਾ ਨਾਂ ਸੰਤੋਖ ਸਰ ਰਖਿਆ ।

 ਆਪ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਇਕੱਤ੍ਰ ਕੀਤੀ ਅਤੇ ਗੋਇੰਦਵਾਲ ਤੋਂ ਸੀ ਗੁਰੂ ਅਮਰਦਾਸ ਜੀ ਦੇ ਸਪੁਤੁ ਬਾਬਾ ਮੋਹਣ ਜੀ ਪਾਸੋਂ ਨੰਗੇ ਪੈਰੀਂ ਸੰਚੀਆਂ ਲਿਆਂਦੀਆਂ ਅਤੇ ਉਸ ਥਾਂ ਤੇ ਜਿਥੇ ਅਜ ਕੱਲ ਰਾਮਸਰ ਹੈ, ਸੁਖਮਨੀ ਸਾਹਿਬ ਦਾ ਉਚਾਰਨ ਕੀਤਾ ਅਤੇ ਸਾਰੀ ਬਾਣੀ ਇਕੱਤ ਕਰ ਕੇ ਇਕ ਤੰਬੂ ਵਿਚ ਬੈਠ ਕੇ ਲਿਖਾਈ,ਜੋ ਨਾਲ ਦੇ ਇਕ ਤੰਬੂ ਵਿਚ ਵਖਰੇ ਬੈਠ ਕੇ ਭਾਈ ਗੁਰਦਾਸ ਜੀ ਨੇ ਆਪਣੇ ਹਥੀਂ ਲਿਖੀ।

ਆਪ ਨੇ ਪਹਿਲੇ ਸਿਲਸਲੇ ਵਾਰ ਗੁਰੁ ਸਾਹਿਬਾਂ ਦੀ ਬਾਣੀ ਹਰ ਇਕ ਰਾਗ ਅਤੇ ਰਾਗਣੀ ਵਿਚ ਲਿਖੀ। ਕਿਉਂਕਿ ਗੁਰਬਾਣੀ ਦੇ ਹਰ ਸ਼ਬਦ ਅਤੇ ਹਰ ਸ਼ਲੋਕ