ਅੰਤ ਇਕ ਦਿਨ ਆਪ ਰਾਵੀ ਤੇ ਇਸ਼ਨਾਨ ਲਈ ਗਏ। ਆਪ ਜਪੁਜੀ ਦਾ ਭੋਗ ਪਾ ਚੁਕੇ ਤਾਂ ਆਪ ਦੀ ਰੂਹ ਸਰੀਰ ਨੂੰ ਛਡ ਗਈ ਅਤੇ ਆਪ ੪੩ ਸਾਲ ਦੀ ਉਮਰ ਭੋਗ ਕੇ ੧੬੬੩ ਬਿ: ਮੁਤਾਬਕ ੧੬੦੬ ਈ: ਵਿਚ ਜੋਤੀ ਜੋਤ ਸਮਾ ਗਏ। ਆਪ ਦੀ ਸਮਾਧ ਡੇਰਾ ਸਾਹਿਬ ਦੇ ਨਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਲਾਹੌਰ ਵਿਚ ਮੌਜੂਦ ਹੈ।
ਆਪ ਰਾਗ ਵਿਦਿਆਂ ਅਤੇ ਪਿੰਗਲ ਦੇ ਬੜੇ ਮਾਹਤ ਅਤੇ ਸਿਆਣ ਕਵੀ ਸਨ। ਗੁਰੂ ਗ੍ਰੰਥ ਸਾਹਿਬ ਦੀ ਬੀੜ ਰਚ ਕੇ ਆਪ ਨੇ ਸਿੱਖਾਂ ਅਤੇ ਪੰਜਾਬੀ ਬੋਲੀ ਦੀ ਇਕ ਭਾਰੀ ਸੇਵਾ ਕ ਹੈ । ਵੇਖੋ ਵਨਗੀ:
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ।
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ, ਬਿਨ ਦਰਸਨ ਸੰਤ ਪਿਆਰੇ ਜੀਉ।
ਹਉ ਘੋਲੀ ਜੀਉ ਘੋਲਿ ਘੁਮਾਈ, ਗੁਰ ਦਰਸਨ ਸੰਤ ਪਿਆਰੇ ਜੀਉ।
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ।
ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜਕੁ ਆਗੈ ਕਰਿ ਧਰਿਆ।
ਮੇਰੇ ਮਾਧਉ ਜੀ ਸਤ ਸੰਗਤਿ ਮਿਲੈ ਸੁ ਤਰਿਆ।
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ। ਰਹਾਉ
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸਕੀ ਧਰਿਆਂ।
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ।
ਬਾਰਾਂ ਮਾਹ ਵਿਚੋਂ:-
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ।
ਪਰਮੇਸਰ ਤੇ ਭੁਲਿਆਂ ਵਿਆਪਨ ਸਭੇ ਰੋਗ।
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ।
ਖਿਨ ਮਹਿ ਕਉੜੇ ਹੋ ਗਏ ਜਿਤੜੇ ਮਾਇਆ ਭੋਗ।
ਸੁਖਮਨੀ ਸਾਹਿਬ ਵਿਚੋਂ:-ਸਲੋਕ ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ। ਬਡੇ ਬਡੇ ਹੰਕਾਰੀਆ ਨਾਨਕ ਗਰਬ ਗਲੈ। ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ਹਰਿ ਹਰਿ ਨਾਮੁ ਕਮਾਵਣਾ ਨਾਨਕ ਇਹੁ ਧਨੁ ਸਾਰੁ
ਉਪਰਲੇ ਕਰਨਾਮਿਆਂ ਤੋਂ ਸਿਵਾ ਆਪ ਨੇ ਸ੍ਰੀ ਤਰਨ ਤਾਰਨ ਵਿਚ ਬੜਾ ਭਾਰੀ ਤਲਾਉ ਤੇ ਹਰਿਮੰਦਰ ਬਣਵਾਇਆ, ਜਿਥੇ ਹਰ ਮਸਿਆ ਨੂੰ ਮੇਲਾ ਲਗਦਾ ਤੇ ਦੂਰ, ਦੂਰ ਤੋਂ ਸੰਗਤਾਂ ਆਉਂਦੀਆਂ ਹਨ।