(੨੧ )
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਪਿਤਾ ਦਾ ਨਾਂ ਗੁਰੂ ਤੇਗ ਬਹਾਦਰ। ਆਪ ਦਾ ਜਨਮ ਪਟਣੇ ਵਿਖੇ ਆਲਮ ਗੀਰ ਸ਼ਾਹ ਸਮੇਂ ੧੭੨੩ ਬਿ: ਵਿਚ ਹੋਇਆ। ਆਪ ਗੁਰੂ ਤੇਗ ਬਹਾਦਰ ਜੀ ਦੇ ਇਕੋ ਇਕ ਸਪੁਤ੍ਰ ਸਨ। ਆਪ ਸਿਖਾਂ ਦੇ ਦਸਵੇਂ ਪਰ ਅੰਤਲੇ ਦੋਹ ਧਾਰੀ ਗੁਰੂ ਸਨ । ਨਾਵੇਂ ਗੁਰੁ ਤਕ ਸਿਖ ਦਰਵੇਸ਼ਾਨਾ ਅਤੇ ਸੂਫੀਆਨਾ ਜੀਵਨ ਬਤੀਤ ਕਰਦੇ ਰਹੇ ਪਰ ਆਪ ਨੇ ਆਪਣੇ ਸੇਵਕਾਂ ਨੂੰ ਇਕ ਪੰਥ ਜਾਂ ਇਕ ਫੋਜ ਦੀ ਸੂਰਤ ਵਿਚ ਬਦਲ ਦਿਤਾ। ਆਪ ਨੇ ਇਨ੍ਹਾਂ ਵਿਚ ਫੌਜੀ ਸਪਿਰਿਟ ਪੈਦਾ ਕਰਕੇ ਇਕ ਕਾਮਯਾਬ ਸਿਪਾਹੀ ਬਣਾਇਆ।
ਆਪ ਦੀ ਸ਼ਾਦੀ ਹਰਜਸ ਨਾਮੀ ਖਤਰੀ ਦੀ ਸਪੁਤ੍ਰੀ ਬੀਬੀ ਜੀਤੋ ਜੀ ਨਾਲ ਹੋ ਗਈ ਅਤੇ ਆਪ ਦੇ ਘਰ ਚਾਰ ਸਪੁਤ੍ਰਾਂ-ਸਾਹਿਬ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਹ ਸਿੰਘ ਨੇ ਜਨਮ ਲਿਆ।
ਆਪ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਹਿੰਦੂ ਅਤੇ ਮੁਸਲਮਾਨ ਰਾਜਿਆਂ ਨਾਲ ਲੜਨ ਭਿੜਨ ਵਿਚ ਲੰਘਿਆ।
੧੭੫੬ ਬਿ: ਨੂੰ ਵਿਸਾਖੀ ਤੋਂ ੧ ਦਿਨ ਪਹਿਲਾਂ ਅਨੰਦ ਪੁਰ ਦੇ ਲਾਗੇ ਕੇਸ ਗੜ ਦੇ ਟੀਲੇ ਉਤੇ ਆਪ ਨੇ ਦਰਬਾਰ ਲਗਾਇਆ ਅਤੇ ਹੱਥ ਵਿਚ ਨੰਗੀ ਤਲਵਾਰ ਲੈ ਕੇ ਇਕ ਸਿਰ ਦੀ ਮੰਗ ਕੀਤੀ। ਚੌਹੀਂ ਪਾਸੀਂ ਚੁਪ ਚਾਪ ਹੋ ਗਈ। ਅੰਤ ਇਕ ਸਿਖ ਨੇ ਸਿਰ ਭੇਟਾ ਕੀਤਾ। ਆਪ ਉਸ ਨੂੰ ਤੰਬੂ ਵਿਚ ਲੈ ਗਏ ਅਤੇ ਲਹੂ ਨਾਲ ਰੰਗੀ ਹੋਈ ਕਿਰਪਾਨ ਲਿਆ ਕੇ ਇਕ ਹੋਰ ਸਿੰਘ ਦੇ ਸੀਸ ਲਈ ਲਲਕਾਰਨ ਲਗੇ। ਏਸੇ ਤਰਾਂ ਇਕ ਜਟ, ਇਕ ਖਤਰੀ, ਇਕ ਝੀਉਰ, ਇਕ ਛੀਬਾ ਅਤੇ ਇਕ ਨਾਈ ਵਾਰੋ ਵਾਰੀ ਸੀਸ ਭੇਟ ਲਈ ਆਏ ਅਤੇ ਗੁਰੂ ਸਾਹਿਬ ਉਨ੍ਹਾਂ ਨੂੰ ਵਾਰੋ ਵਾਰੀ ਤੰਬੂ ਅੰਦਰ ਲੈ ਗਏ। ਕੁਝ ਸਮੇਂ ਪਿਛੋਂ ਆਪ ਉਨ੍ਹਾਂ ਪੰਜ ਸਜਣਾਂ ਸਣੇ ਬਾਹਰ ਆਏ ਅਤੇ ਆਖਿਆ,ਧਰਮ ਉਤੋਂ ਕੁਰਬਾਨ ਹੋਣ ਵਾਲੇ ਪੁਰਸ਼ ਸਦਾ ਜਿਉਂਦੇ ਹਨ। ਇਸ ਕਾਰਨ ਸਿਖਾਂ ਵਿਚ ਕੁਰਬਾਨੀ ਦਾ ਸ਼ੌਕ ਵਧ ਗਿਆ।
ਹੁਣ ਆਪ ਨੇ ਇਨਾਂ ਪੰਜਾਂ ਸਿੱਖਾਂ ਦਾ ਨਾਂ ਪੰਜ ਪਿਆਰੇ ਰਖਿਆ ਅਤੇ ਲੋਕਾਂ ਨੂੰ ਅੰਮ੍ਰਿਤ *ਛਕਾ ਕੇ ਆਪਣੇ ਪੰਥ ਵਿਚ ਸ਼ਾਮਲ ਕਰਨ ਲਗ ਪਏ।
ਆਪ ਜਿਸ ਕਦਰ ਬਹਾਦਰ ਅਤੇ ਜੰਗਜੂ ਸਨ, ਉਸ ਥ ਜ਼ਿਆਦਾ ਇਲਮ-ਦੋਸਤ ਅਤੇ ਆਲਮ ਸਨ। ਆਪ ਦੇ ਦਰਬਾਰ ਵਿਚ ਉਰਦੂ, ਫਾਰਸੀ, ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਦੇ ਫ਼ਾਜ਼ਲ ਕਵੀ ਜਮ੍ਹਾਂ ਰਹਿੰਦੇ ਸਨ, ਜੋ ਵਖੋ ਵਖਰੇ ਮਜ਼ਬਾਂ ਦੀਆਂ ਇਖ਼ਲਾਕੀ, ਇਲਮੀ, ਅਦਬੀ, ਤਵਾਰੀਖੀ, ਧਾਰਮਿਕ ਅਤੇ ਸਿਆਸੀ ਕਿਤਾਬਾਂ ਦਾ ਉਲਥਾ ਕੀਤਾ ਕਰਦੇ ਸਨ। ਇਨ੍ਹਾਂ ਵਿਚੋਂ ਭਾ: ਨੰਦ ਲਾਲ, ਹੁਮੈਨ ਅਲੀ,
ਮਹਾਨ ਕੋਸ਼ ਵਿਚ ਜ਼ਿਕਰ ਹੈ ਕਿ ਖਾਲਸਾ ਪੰਥ ਦੀ ਸਥਾਪਨਾ ੬ ਵੈਸਾਖ ੧੭੫੬ ਬਿ: ਹੋਈ ਸੀ।