(੨੨)
ਮੰਗਲ, ਚੰਦਨ, ਈਸ਼ਰ ਦਾਸ, ਖਾਨ ਖਾਨਾਂ ਆਦਿ ਦਸਣ ਯੋਗ ਹਨ।
ਆਪ ਦਾ ਕਲਾਮ ਦਸਮ ਗ੍ਰੰਥ ਵਿਚ ਛਪਿਆ ਹੋਇਆ ਹੈ । ਆਪ ਦੀ ਲਿਖਤ ਵਿਚ ਬਚਿੱਤ੍ਰ ਨਾਟਕ, ਜ਼ਫ਼ਰਨਾਮਾ ਅਤੇ ਚੰਡੀ ਦੀ ਵਾਰ ਉਘੀਆਂ ਚੀਜ਼ਾਂ ਹਨ।
ਆਪ ਦੇ ਚਲਾਣੇ ਬਾਰੇ ਸਰਦਾਰ ਬਹਾਦਰ ਬਿਸ਼ਨ ਸਿੰਘ ਆਪਣੀ ਪੁਸਤਕ ਹਿੰਦੁਸਤਾਨ ਦੀ ਕਹਾਣੀ ਵਿਚ ਇਸ ਤਰਾਂ ਫਰਮਾਂਦੇ ਹਨ ਕਿ ਪੈਂਦੇ ਖਾਂ ਨਾਮੀ ਇਕ ਪੁਰਸ਼ ਆਪ ਪਾਸ ਨੌਕਰ ਸੀ। ਉਸ ਨੇ ਐਨ ਸਮੇਂ ਸਿਰ ਸ਼ਾਹੀ ਫੌਜ ਨਾਲ ਮਿਲ ਕੇ ਆਪ ਨਾਲ ਨਿਮਕ ਹਰਾਮੀ ਕੀਤੀ ਅਤੇ ਉਹ ਆਪ ਦੇ ਹਥਾਂ ਨਾਲ ਕਤਲ ਹੋ ਗਿਆ। ਹੁਣ ਉਸ ਦਾ ਪੋਤਰਾਂ ਗੁਲ ਖਾਂ ਆਪ ਪਾਸ ਨੌਕਰ ਹੋਇਆ ਅਤੇ ਖਾਸ ਨੌਕਰਾਂ ਵਿਚੋਂ ਗਿਣਿਆ ਜਾਣ ਲਗ ਪਿਆ। ਆਪ ਉਸ ਉਤੇ ਬਹੁਤ ਦਿਆਲੂ ਸਨ ਅਤੇ ਕਦੀ ਕਦੀ ਉਸ ਦੇ ਦਾਦੇ ਦਾ ਕਤਲ ਯਾਦ ਕਰਾਉਂਦੇ ਹੋ ਤੇ ਫਰਮਾਉਂਦੇ ਕਿ ਜਿਸ ਨੇ ਆਪਣੇ ਦਾਦੇ ਦਾ ਬਦਲਾ ਨਹੀਂ ਲਿਆ, ਉਹ ਸਪੁਤ੍ਰ ਨਹੀਂ।
ਇਕ ਵਾਰੀ ਆਪ ਅਬਚਲ ਨਗਰ (ਹੈਦਰਾਬਾਦ ਦਖਣ ਜਿਸ ਨੂੰ ਹੁਣ ਹਜ਼ੂਰ ਸਾਹਿਬ ਕਹਿੰਦੇ ਹਨ) ਵਿਚ ਮੁਕੀਮ ਸਨ ਕਿ ਆਪ ਨੂੰ ਇਕ ਸਿਖ ਨੇ ਦੋ ਕਟਾਰਾਂ ਭੇਟ ਕੀਤੀਆਂ ਜੋ ਬਹੁਤ ਸੋਹਣੀਆਂ ਸਨ। ਆਪ ਨੇ ਇਕ ਗੁਲ ਖਾਂ ਨੂੰ ਦੇ ਦਿਤੀ ਅਤੇ ਆਖਿਆ, ਗੁਲ ਖਾਂ ਮਰਦ ਹੋਵੇ ਫੇਰ ਉਹਦੇ ਹਥ ਵਿਚ ਐਸੀ ਤੇਜ਼ ਕਟਾਰ ਵੀ ਹੋਵੇ। ਜੇ ਫੇਰ ਵੀ ਉਹ ਪਿਓ ਦਾਦੇ ਦਾ ਬਦਲਾ ਨਾ ਲਏ ਤਾਂ ਉਸ ਦੀ ਜ਼ਿੰਦਗੀ ਤੇ ਅਫਸੋਸ ਹੈ। ਗੁਲ ਖਾਂ ਨੂੰ ਇਹ ਸੁਣ ਕੇ ਤੈਸ਼ ਆ ਗਿਆ ਅਤੇ ਉਸ ਨੇ ਆਪ ਉਭੋ ਵਾਰ ਕਰ ਦਿਤਾ। ਆਪ ਨੂੰ ਜ਼ਖਮ ਡੂੰਘਾ ਲਗਾ ਪਰ ਆਪ ਨੇ ਹਿੰਮਤ ਨਾ ਹਾਰੀ ਅਡੋ ਐਸਾ ਵਾਰ ਕੀਤਾ ਕਿ ਗਲ ਖਾਂ ਦੇ ਦੋ ਟੋਟੇ ਕਰ ਦਿੱਤੇ।
ਬਹਾਦਰ ਸ਼ਾਹ ਆਪ ਦੇ ਮੀਆਂ ਵਿਚੋਂ ਸੀ। ਜਦ ਉਸ ਨੂੰ ਖ਼ਬਰ ਹੋਈ ਤਾਂ ਉਸ ਨੇ ਆਪਣਾ ਹੋਮ ਲਿਆ, ਜਿਸ ਨੇ ਆ ਕੇ ਆਪ ਦੇ ਜ਼ਖ਼ਮ ਸਿਉਂ ਦਿਤੇ ਅਤੇ ਇਲਾਜ ਨਾਲ ਥੋੜੇ ਸਮੇਂ ਵਿਚ ਹੀ ਆਪ ਦੇ ਜ਼ਖਮ ਭਰ ਗਏ ਤੇ ਆਪ ਅਰੋਗ ਹੋ ਗਏ।
ਇਸ ਸਮੇਂ ਕਿਸੇ ਸਿਖ ਨੇ ਇਕ ਸਖ਼ਤ ਕਮਾਨ ਆਪ ਨੂੰ ਪੇਸ਼ ਕੀਤੀ (ਕਈਆਂ ਦਾ ਖਿਆਲ ਹੈ ਕਿ ਇਹ ਕਮਾਨ ਬਹਾਦਰ ਸ਼ਾਹ ਨੇ ਹੀ ਘੱਲੀ ਸੀ) ਭਾਵੇਂ ਆਪ ਨੂੰ ਸਭ ਨੇ ਮਨ੍ਹਾ ਕੀਤਾ। ਪਰ ਆਪ ਨੇ ਇਸ ਜ਼ੋਰ ਨਾਲ ਚਿੱਲਾ ਚੜ੍ਹਾਇਆ ਕਿ ਆਪ ਦੇ ਜ਼ਖ਼ਮਾਂ ਦੇ ਟਾਂਕੇ ਖਿਚ ਖਾ ਕੇ ਖੁਲ੍ਹ ਗਏ। ਹਮ ਨੇ ਫਿਰ ਟਾਂਕੇ ਲਾਣੇ ਚਾਹੇ ਪਰ ਆਪ ਨੇ ਫਰਮਾਇਆ, ਅਕਾਲ ਪਖ ਦਾ ਹੁਕਮ ਹੋਣ ਦਿਉ ਅਤੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰ-ਗੱਦੀ ਤੇ ਅਸਥਾਪਨ ਕਰ ਕੇ ਆਪ ਨੇ ਇਸ਼ਨਾਨ ਕੀਤਾ, ਨਵੀਂ ਪੁਸ਼ਾਕ ਪਾਈ, ਹਥਿਆਰ ਲਾਏ, ਕੜਾਹ ਪ੍ਰਸ਼ਾਦ ਵਰਤਾਇਆ, ਦਾਨ ਕੀਤਾ, ਅਤੇ ਅਰਦਾਸ ਕਰਕੇ ਜੋਤੀ ਜੋਤ ਸਮਾਏ। ਚੰਡੀ ਦੀ ਵਾਰ ਵਿਚ ਵਨਗੀ:-
ਜੰਤਾ ਸਾਫਾ ਬੱਜਿਆ ਰਣ ਘਰ ਨਹੀਂ ਚਾਵਲੋਂ
ਝੂਲਣ ਨੇਜੇ ਬੈਤਕਾਂ ਨੀਸਾਣੁ ਲਸਣਿ ਲਸਾਵਲੇ
ਢੋਲ ਨਗਾਰੇ ਪਉਣ ਦੇ ਉੱਘਨ ਜਾਣ ਜਟਾਵਲੇ
ਦੁਰਗਾਂ ਦ ਨੋ ਡਹੇ ਰਣ ਨਾ ਵਜਨ ਖੇਤ ਭਾਵਲੇ
ਬੀਰ ਤੇ ਬਰਛੀਏਂ ਜਣ ਡਾਲ ਚਮਣੇ ਆਵਲੇ