ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

 ਇਕ ਵੱਢੇ ਗੀ ਤਵਫੀਅਨ ਮਦ ਪੀਤੇ ਨੋਟ ਬਾਵਲੇ
ਇਕ ਚਣ ਜ ਝਾਓ ਕਢੀਅਨ ਰੇਤ fਚੋਂ ਸਨਾ ਵਲੇ।
ਗਦਾ ਝਿਲਾਂ ਬਛੀਆਂ ਤੀਰ ਵਗਨ ਖਰੋ ਉਤਾਵਲੇ
ਜਣ ਸੇ ਭਜੰਗ ਮਸਾਵਲੇ
ਮਰ ਜਾਵਨ ਬੀਰ ਰੂਹਾ ਵਲੇ।

ਖਿਆਲ ਪਾਤਸ਼ਾਹੀ ੧੦

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧ ਬਿਨ ਰੋਗ ਰਜ਼ਾਂਇਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾਂ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇ`ੜਿਆਂ ਦਾ ਰਹਿਣਾ ॥੧॥ ੬ ॥ ੩੦ ॥

ਆਪ ਦੀ ਉਮਰ ਦਾ ਚੋਖਾ ਹਿੱਸਾ ਯੂ.ਪੀ. ਵਿਚ ਗੁਜ਼ਰਿਆ ਜਿਥੇ ਆਪ ਨੂੰ ਬ੍ਰਿਜ ਭਾਸ਼ਾ ਨਾਲ ਹੀ ਵਾਸਤਾ ਪੈਂਦਾ ਸੀ ਇਸ ਦੇ ਬਾਵਜੂਦ ਪੰਜਾਬੀ ਦੀ ਜਿੰਨੀ ਥੋੜੀ ਬਹੁਤ ਰਚਨਾਂ ਆਪ ਨੇ ਕੀਤੀ ਉਹ ਕਮਾਲ ਦੀ ਚੀਜ਼ ਹੈ। 'ਇਸ ਵੇਲੇ ਜੋ ਅਰਦਾਸ ਸਿਖਾਂ ਵਿਚ ਹਰ ਔਖੇ ਸੌਖੇ ਵੇਲੇ ਕੀਤੀ ਜਾਂਦੀ ਹੈ, ਉਹ ਖਾਲਸ ਪੰਜਾਬੀ ਵਿਚ ਹੈ ।


ਭਾਈ ਗੁਰਦਾਸ ਜੀ

ਆਪ ਦਾ ਜਨਮ ਗੋਇੰਦਵਾਲ ਵਿਚ ੧੫੫੧ ਬਿ: ਵਿਚ ਹੋਇਆ। ਆਪ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਜ਼ਾਤ ਦੇ ਭੱਲੇ ਖਤਰੀ ਸਨ। ਆਪ ਜਮਾਂਦਰੂ ਕਵੀ ਸਨ। ਆਪ ਨੂੰ ਵਿਦਿਆ ਪ੍ਰਾਪਤ ਕਰਨ ਦਾ ਬਹੁਤ ਸ਼ੌਕ ਸੀ, ਇਸ ਲਈ ਆਪ ਨੇ ਗੁਰਮੁਖੀ, ਸੰਸਕ੍ਰਿਤ, ਹਿੰਦੀ ਅਤੇ ਫਾਰਸੀ ਦੀ ਵਿਦਿਆ ਪ੍ਰਾਪਤ ਕੀਤੀ। ਆਪ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਵਿਚ ਕਵਿਤਾ ਕਹਿਣੀ ਸ਼ੁਰੂ ਕੀਤੀ ਜੋ ਬਹੁਤ ਪਸੰਦ ਕੀਤੀ ਜਾਣ ਲਗ ਪਈ । ਨਾਲ ਹੀ ਆਪ ਪ੍ਰਚਾਰ ਕਾਰਨ ਆਗਰਾ, ਉਜੈਨ ਅਤੇ ਬੁਰਹਾਨ ਪੁਰ ਆਦਿ ਦੀ ਤਰਫ਼ ਤਸ਼ਰੀਫ਼ ਲੈ ਗਏ। ਗੁਰੂ ਅਰਜਨ ਦੇਵ ਜੀ ਜਦ ਗੱਦੀ ਤੇ ਬ੍ਰਾਜਮਾਨ ਹੋਏ ਤਾਂ ਆਪ ਅੰਮ੍ਰਿਤਸਰ ਆ ਗਏ । ਆਪ ਇਹ ਵੇਖ ਕੇ ਬੜੇ ਦੁਖੀ ਹੋਏ ਕਿ ਗੁਰੂ ਘਰ ਦੀ ਗੱਦੀ ਪ੍ਰਾਪਤ ਕਰਨ ਖਾਤਰ ਗੁਰੂ ਸਾਹਿਬ ਦਾ ਵਡਾ ਭ੍ਰਾਤਾ' ਪ੍ਰਿਥੀ ਚੰਦ ਵਖਰਾ ਡੇਰੇ ਜਮਾਈ ਬੈਠਾ ਹੈ ਅਤੇ ਸੰਗਤਾਂ ਦੀ ਮਾਯਾ ਲੰਗਰ ਵਿਚ ਨਹੀਂ ਜਾਣ ਦੇਂਦਾ।

ਆਪ ਨੇ ਗੁਰੂ ਘਰ ਦੇ ਖਾਲਸ ਪ੍ਰੇਮੀਆਂ ਅਤੇ ਸ਼ਰਧਾਲੂਆਂ-ਭਾਈ ਬੁਢਾ, ਲਾਲੋ, ਜੇਠਾ ਅਤੇ ਭਾਈ ਪੈੜਾ ਆਦਿ ਨੂੰ ਸੱਦ ਕੇ ਮੁਆਮਲਾ ਸੁਲਝਾਇਆ। ਜਦ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨ੍ਹੀ ਲਿਖਾਈ ਦਾ ਸਾਰਾ ਕੰਮ ਆਪ ਨੇ ਸਿਰੇ ਚਾੜਿਆ।

ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਪ ਬੁਢੇ ਹੋ ਚੁਕੇ ਸਨ। ਗੁਰੂ ਸਾਹਿਬ