ਪੰਨਾ:ਪੰਜਾਬ ਦੇ ਹੀਰੇ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੪)

ਆਪ ਦਾ ਬਹੁਤ ਆਦਰ ਮਾਨ ਕੀਤਾ ਕਰਦੇ ਸਨ। ਇਹ ਵੇਖ ਕੇ ਆਪ ਦੇ ਦਿਲ ਵਿਚ ਜ਼ਰਾ ਹੰਕਾਰ ਜਿਹਾ ਹੋ ਗਿਆ ਕਿ ਗੁਰੂ ਘਰ ਦੇ ਸੱਚੇ ਭਗਤ ਅਤੇ ਸਿੱਖ ਅਸੀਂ ਹੀ ਹਾਂ ।

੧੬੮੬ ਬਿ: ਵਿਚ ਇਕ ਵਾਰੀ ਗੁਰੂ ਦਰਬਾਰ ਵਿਚ ਕੁਝ ਸਿਖਾਂ ਨੇ ਆਪਣੀਆਂ ਕਮਜ਼ੋਰੀਆਂ ਵਰਨਨ ਕੀਤੀਆਂ ਪਰ ਆਪ ਨੇ ਫਰਮਾਇਆ ਕਿ ਕਚੇ ਸਿੱਖ ਡੋਲਦੇ ਹਨ, ਪੱ ਕੇ ਸਿਖ ਪਹਾੜ ਦੀ ਚਟਾਨ ਵਾਂਗੂ ਹੁੰਦੇ ਹਨ । ਸਿੱਖਾਂ ਨੇ ਆਖਿਆ ਪ੍ਰਮਾਤਮਾਂ ਦੀ ਲੀਲਾ ਅਸਚਰਜ ਹੈ, ਨਾਰਦ, ਬ੍ਰਹਮਾਂ, ਸ਼ਿਵ ਆਦਿ ਸਾਬਤ ਨ ਰਹੇ, ਅਸੀਂ ਕੀ ਚੀਜ਼ ਹਾਂ । ਭਾਈ ਸਾਹਿਬ ਨੇ ਫਿਰ ਭੀ ਆਪਣੇ ਖਿਆਲ ਦੀ ਤਾਈਦ ਕਰਦੇ ਹੋਏ ਆਖਿਆ ਕਿ ਭੁੱਜਾ ਹੋਇਆ ਦਾਣਾ ਨਹੀਂ ਤਿੜਕਦਾ ਸਗੋਂ ਕੱਚਾ ਹੀ ਤੜਕਦਾ ਹੈ, ਭਰਿਆ ਹੋਇਆ ਭਾਂਡਾ ਨਹੀਂ ਉਛਲਦਾ ਸਗੋਂ ਊਣਾ ਹੀ ਉਛਲਦਾ ਹੈ । ਨਾਲ ਹੀ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿਚੋਂ ਪ੍ਰਮਾਣ ਦਿਤਾ ਕਿ

ਜੇ ਗੁਰੂ ਸਾਂਗ ਵਰਤਦਾ ਸਿੱਖ ਸਿਦਕ ਨ ਹਾਰੇ

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵੇਖ ਕੇ ਗੁਫ਼ਤਗੂ ਦਾ ਸਿਲਸਲਾ ਬਦਲ ਦਿਤਾ ਅਤੇ ਕੁਝ ਚਿਰ ਚੁਪ ਰਹੇ। ਇਕ ਦਿਨ ਗੁਰੂ ਜੀ ਨੇ ਭਾਈ ਸਾਹਿਬ ਨੂੰ ਬੁਲਾ ਕੇ ਹੁਕਮ ਦਿਤਾ ਕਿ ਆਪ ਘੋੜੇ ਖ਼ਰੀਦਣ ਲਈ ਕਾਬਲ ਜਾਓ। ਹੁਕਮ ਮੰਨ ਕੇ ਆਪ ਤਿਆਰ ਹੋ ਪਏ ਅਤੇ ਗੁਰੂ ਸਾਹਿਬ ਜੀ ਨੇ ਅਸ਼ਰਫੀਆਂ ਨਾਲ ਦੇ ਕੇ ਆਖਿਆ ਕਿ ਘੋੜੇ ਖਰੀਦਣ ਤੋਂ ਪਹਿਲਾਂ ਮੁਆਇਨੇ ਲਈ ਅੰਮ੍ਰਿਤਸਰ ਘਲ ਦੇਣੇ। ਭਾਈ ਸਾਹਿਬ ਜੀ ਕਾਬਲ ਅਪੜੋ ਅਤੇ ਮੁਨਸ਼ੀ ਦੁਨੀ ਚੰਦ ਦੀ ਰਾਹੀਂ ਘੋੜਿਆਂ ਦਾ ਸੌਦਾ ਕਰ ਕੇ ਮਨਜ਼ੂਰੀ ਲਈ ਅੰਮ੍ਰਿਤਸਰ ਘਲ ਦਿਤੇ। ਇਸ ਸਮੇਂ ਆਪ ਨੂੰ ਪਤਾ ਲੱਗਾ ਕਿ ਆਪ ਦੀ ਵਹੁਟੀ ਚਲਾਣਾ ਕਰ ਗਈ ਅਤੇ ਆਪ ਦੇ ਪੁਤ੍ਰ ਨੂੰ ਕਿਸੇ ਕਤਲ ਕਰ ਦਿਤਾ ਹੈ ਪਰ ਆਪ ਦੇ ਦਲ ਨੇ ਗੁਰੂ ਘਰ ਦੀ ਸੇਵਾ ਛਡਣੀ ਯੋਗ ਨੇ ਸਮਝੀ ਅਤੇ ਆਖ ਘਲਿਆ ਕਿ ਗੁਰੂ ਘਰ ਦਾ ਭਾਣਾ ਪਰਵਾਨ ਹੈ। ਧਨ ਆਉਣ ਜਾਣ ਹੈ। ਅਸੀਂ ਗੁਰੂ ਸਾਹਿਬ ਦੀ ਸੇਵਾ ਨੂੰ ਤੋੜ ਚੜਾ ਕੇ ਆਵਾਂਗੇ।

ਘੋੜੇ ਪਰਵਾਨ ਹੋ ਕੇ ਵਾਪਸ ਆ ਗਏ। ਜਦ ਇਹ ਖ਼ਬਰ ਸੁਦਾਗਤਾਂ ਨੂੰ ਮਿਲੀ ਤਾਂ ਉਹ ਭਾਈ ਜੀ ਪਾਸੋਂ ਮਾਇਆ ਲੈਣ ਲਈ ਆਏ। ਭਾਈ ਸਾਹਿਬ ਮਾਇਆ ਲੈਣ ਲਈ ਤੰਬੂ ਅੰਦਰ ਗਏ ਪਰ ਜਦ ਸੰਦ ਕਾਂ ਨੂੰ ਵੇਖਿਆ ਗਿਆ ਤਾਂ ਅਸ਼ਰਫ਼ੀਆਂ ਦੀ ਥਾਂ ਸਭ ਠੀਕਰੀਆਂ ਪ੍ਰਤੀਤ ਹੋਈਆਂ। ਭਾਈ ਸਾਹਿਬ ਬੜੇ ਹੈਰਾਨ ਹੋਏ, ਹਿਰਦਾ ਡੌਲ ਅਤੇ ਸਿਰ ਚਕਰਾ ਗਿਆ, ਅੱਖਾਂ ਅਗੇ ਹਨੇਰਾ ਆ ਗਿਆ, ਸਿਰ ਫੜ ਕੇ ਬਹਿ ਗਏ ਅਤੇ ਸ਼ਰਮਿੰਦਗੀ ਕਾਰਨ ਤੰਬੂ ਪਾੜ ਕੇ ਨਸ ਤੁਰੇ। ਰਾਹ ਵਿਚ ਸਿਖੀ ਦਾ ਪ੍ਰਚਾਰ ਕਰਦੇ ਕਾਂਸ਼ੀ ਪੁਜੇ ਅਤੇ ਕਾਂਸ਼ੀ ਦੇ ਰਾਜੇ ਨੂੰ ਗੁਰੁ ਜੀ ਦਾ ਸਿਖ ਬਣਾਇਆ। ਕੁਝ ਚਿਰ ਪਿਛੋਂ ਗੁਰੂ ਜੀ ਨੇ ਰਾਜੇ ਨੂੰ ਸੁਨੇਹਾ ਘਲਿਆ ਕਿ ਸਾਡਾ ਚੋਰ ਤੇਰੀ ਨਗਰੀ ਵਿਚ ਹੈ। ਇਸ ਲਈ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਪੇਸ਼ ਕੀਤਾ ਗਿਆ। ਹੁਕਮ ਅਨੁਸਾਰ ਏਸੇ ਤਰਾਂ ਹੀ ਹੋਇਆ, ਭਾਈ ਸਾਹਿਬ ਜੀ ਦੀਆਂ ਮੁਸ਼ਕਾਂ ਬੰਨ ਕੇ ਪੇਸ਼ ਕੀਤਾ ਗਿਆ। ਗੁਰੂ ਜੀ ਨੇ ਪੁਛਿਆ ਭਾਈ ਗੁਰਦਾਸ | ਘੋੜੇ ਖ਼ਰੀਦਣ ਗਿਓਂ ਪਰ ਸਾਡਾ ਮਾਲ ਹੀ ਸੁੰਜਾ ਛਡ ਕੇ ਨੱਸ ਗਿਓਂ