ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੭)

ਕਦੋਂ ਤੇ ਕਿੱਥੇ ਹੋਏ। ਬਿਹਾਰੀ ਜੀ ਭਾਵੇਂ ਗੁਰੂ ਜੀ ਦੇ ਵੇਲੇ ਜਾਂ ਪਿਛੋਂ ਅਗੋਂ ਹੋਏ ਹੋਣ ਉਨ੍ਹਾਂ ਦੇ ਨਾਂ ਨਾਲ ਕਵਿਤਾ ਜ਼ਰੂਰ ਮਿਲਦੀ ਹੈ। ਸੋ ਪਾਠਕਾਂ ਲਈ ਕੁਝ ਵਨਗੀ ਦਿਤੀ ਜਾਂਦੀ ਹੈ:-

ਲਿਖਾਰੀ ਵਿਚੋਂ:-

ਹਾਏ, ਮਹੱਬਤ ਕੇਹੀ ਲਾਈ, ਮੇਰੇ ਸੀਨੇ ਅੰਦਰ ਕਰਕੇ
ਜਿਉਂ ੨ ਦੋਖੀ ਬਾਗ ਮਾਹੀ ਦਾ, ਮੇਰੇ ਅੰਦਰ ਆਤਸ਼ ਭੜਕੇ
ਅੰਬੜੀ ਝਿੜਕੇ ਮੈਨੂੰ ਬਾਬਲ ਮਾਰੇ, ਮੈਨੂੰ ਵੀ ਬੁਲਾਵਨ ਲੜ ਕੇ
ਏਸ ਵਿਛੋੜੇ ਦੀ ਆਤਸ਼ ਕੋਲੋਂ, ਦਮ ਨਿਕਲ ਜਾਏਗਾ ਸੜ ਕੇ

ਡਾ: ਮੋਹਣ ਸਿੰਘ ਜੀ 'ਦੀਵਾਨਾ ਦੀ ਅੰਗਰੇਜ਼ੀ ਪੁਸਤਕ ਵਿਚੋਂ:-

ਇਕ ਸੁਨੇਹਾ ਮੁਰਸ਼ਦ ਵਾਲਾ ਸੀਨੇ ਅੰਦਰ ਪੁੜਿਆ
ਹੁਣ ਤਾਂ ਮੁੜਦਿਆਂ ਬਣਦੀ ਨਾਹੀਂ ਸਨਮੁਖ ਮੱਥਾ ਜੁੜਿਆ
ਭੰਨੀ ਭੰਨੀ ਪਤਣ ਵੰਞਾਂ ਅਗਹੁ ਬੇੜਾ ਰੁੜਿਆ
ਤਿਨ੍ਹਾਂ ਨਾਲਹੁ ਤੁਟੀ ਚੰਗੀ ਸਿਦਕ ਜਿਨ੍ਹਾਂ ਦਾ ਮੁੜਿਆ

ਚੋਣਵੀਂ ਪੰਜਾਬੀ ਕਵਿਤਾ ਵਿਚੋਂ:-

ਆਸ਼ਕ ਆਸ਼ਕ ਸਭੁ ਕੋਈ ਆਖੇ ਟੇਢੀ ਪਗਰੀ ਧਰ ਕੇ
ਸਿਰ ਤੇ ਪਰੇ ਸਿਦਕ ਦਾ ਤੇਰਾ ਸਭ ਮੁੜ ਆਏ ਡਰ ਕੇ
ਮਾਣ ਮਣੀ ਤੇ ਖੁਦੀ ਤਕੱਬਰ ਕੋਈ ਨ ਰਹਿਓ ਜਰ ਕੇ
ਸੱਜਣਾਂ ਦੇ ਉਚ ਮਹਲ ਬਿਹਾਰੀ ਕੋਈ ਆਸ਼ਕ ਪਹੁਤਾ ਮਰ ਕੇ

ਕਵੀ ਮੰਗਲ


ਆਪ ਗੁਰੁ ਗੋਬਿੰਦ ਸਿੰਘ ਜੀ ਦੇ ੫੨ ਕਵੀਆਂ ਵਿੱਚੋਂ ਸਨ।ਆਪ ਨੇ ਹਿੰਦੀ, ਪੰਜਾਬੀ ਅਤੇ ਪਹਾੜੀ ਬੋਲੀਆਂ ਵਿਚ ਬਚਨ ਆਖੇ ਹਨ ਅਤੇ ੧੭੫੩ ਬਿ: ਵਿਚ ਆਪ ਨੇ ਮਹਾਂ ਭਾਰਤ ਦੇ ਸ਼ੱਲ੍ਯ ਪਰਬ ਦਾ ਪੰਜਾਬੀ ਵਿਚ ਉਲਥਾ ਕੀਤਾ।

ਪੁਸਤਕ ਦੇ ਅੰਤ ਵਿਚ ਖ਼ੁਦ ਲਿਖਦੇ ਹਨ ਕਿ ੧੭੫੩ ਬਿ: ਵਿਚ ਮੈਂ ਨੇ ਉਲਥਾ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਸ਼ ਹੋ ਕੇ ਮੈਨੂੰ ਬੁਲਾਇਆ ਅਤੇ ਉਲਥਾ ਕਰਨ ਦਾ ਹੁਕਮ ਦਿਤਾ।

ਬਲ ਪਰਬ ਭਾਸ਼ਾ ਭ੍ਯੋ ਗੁਰੂ ਗੋਬਿੰਦ ਕੇ ਰਾਜ
ਅਰਥ ਖਰਬ ਸੂਬੇ ਅਰਬ ਦੋਹ ਕਰ ਕਵਿ ਜਨ ਕੋ ਕਾਜ
੨ ਜੋ ਲੋ ਧਰਮ, ਅਕਾਸ਼, ਗਿਰ, ਚੰਦ ਸੂਰ ਸੁਰਵਿੰਦ
੩ ਤੌਂ ਲੌਂ ਚਿਰ ਜੀਵੇ ਜਗਤ ਸਾਹਿਬ ਗੁਰੂ ਗੋਬਿੰਦ

ਪਹਾੜੀ ਪੰਜਾਬੀ ਵਿੱਚ ਲਿਖਦੇ ਹਨ:

ਆਨੰਦ ਦਾ ਵਾਜਾ ਨਿਡ ਵੱਜਦਾ ਅਨੰਦ ਪੂਰ