ਪੰਨਾ:ਪੰਜਾਬ ਦੇ ਹੀਰੇ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

( ੨੮ )

ਸੁਣ ਸੁਣ ਸੁਧ ਭੁਲਦੀ ਦੇ ਬਨਰ ਨਾਹ ਦੀ
੪ ਰਾਜਿਆਂ ਤੋਂ ਭਇਆ ਭਖਣੇ ਨੂੰ ਲੰਕਾ ਰਾਤ ਵੱਸਣੇ ਦਾ ਫੇਰ ਅਸਵਾਰੀ ਆਵਦੀ ਏ ਪਹਾਂ ਬਾਹ ਦੀ ਵਡੀਆਂ ਬਾਹਾਂ ਵਾਲਾ ਰਾਵਣ ਬਲ ਛਡ ਬਲੀ ਜਾਇ ਛਪਿਆ ਪਾਤਾਲ ਵਿੱਚ ਫਤੇ ਦੀ ਨਿਸ਼ਾਨੀ ਜੀਦੇ ਦਵਾਰ ਦਰਗਾਹ ਦੀ ਸਉਣ ਨ ਦੇਂਦੀ ਸੁਖੀ ੬ਦੂਜਣਾਂ ਨੂੰ ਰਾਤ ਦਿਨ
ਵੰਦੁਸ਼ਮਨ ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ :

ਸ਼ਾਇਦ ਕਵੀ ਨੇ ਇਹ ਕਵਿਤਾ ਉਸ ਵੇਲੇ ਰਚੀ ਹੈ, ਜਦ ਗੁਰੂ ਗੋਬਿੰਦ ਸਿੰਘ ਜੀ ਸਿਖਾਂ ਨੂੰ ਇਕ ਪੰਥ ਦੀ ਸੂਰਤ ਵਿਚ ਤਰਤੀਬ ਦੇ ਚੁਕੇ ਸਨ ਅਤੇ ਸਿਖਾਂ ਨੂੰ ਅੰਮਿਤ ਛਕਾਣ ਦੀ ਰਸਮ ਅਦਾ ਹੋ ਚੁਕੀ ਸੀ । ਕਵੀ ਨੇ ਏਥੇ ਗੁਰੂ ਸਾਹਿਬ ਜੀ ਦਾ ਪਵਿਤ ਨਾਂ ਗੋਬਿੰਦ ਸਿੰਘ ਲਿਖਿਆ ਹੈ ਅਤੇ ਗੋਬਿੰਦ ਸਿੰਘ ਨਾਂ ਉਸ ਵੇਲੇ ਹੋਇਆ ਸੀ ਜਦ ਆਪ ਅੰਮ੍ਰਿਤ ਛਕ ਚੁਕੇ ਸਨ।

ਕਮਾਲ

ਗਤ ਕਬੀਰ ਦੇ ਸਾਹਿਬਜ਼ਾਦੇ ਸਨ। ਭਗਤ ਕਬੀਰ ਬਨਾਰਸ ਦੇ ਰਹਿਣ ਵਾਲੇ ਸਨ । ਉਹ ਹਿੰਦੀ ਦੇ ਬਚਨ ਲਿਖਦੇ ਰਹੇ । ਭਗਤ ਕਮਾਲ ਨੂੰ ਕਿਉਂਕਿ ਪੰਜਾਬ ਵਿਚ ਆਉਣ ਦਾ ਸਮਾਂ ਮਿਲਿਆ, ਇਸ ਲਈ ਆਪ ਨੂੰ ਪੰਜਾਬੀ ਵਿਚ ਵੀ ਦੋਹੜੇ ਕਹੇ । ਇਨਾਂ ਵਿਚੋਂ ਇਕ ਦੋਹੜਾ

ਇਹ ਹੈ ਜਿਸ ਵਿਚ ਕੁਝ ਹਿੰਦੀ ਭੀ ਵਰਤੀ ਹੈ ।
ਸਮਝ ਬਝ ਦਿਲ ਖੋਜ ਪਿਆਰੇ, ਆਸ਼ਕ ਹੋ ਕੇ ਸੌਣਾ ਕਿਆ । ਜਿਨ ਨੈਨਾਂ ਨੇ ਨੀਂਦ ਗਵਾਈ ਤਕੀਆ ਲੋਕ ਬਿਨੌਣਾ ਕਿਆ । ਰੁਖਾ ਸੁਖਾ ਗਮ ਦਾ ਟੁਕੜਾ, ਚਿਕਣਾ ਅਤੇ ਸਲੋਣਾ ਕਿਆ । ਪਾਇਆ ਹੈ ਤੋ ਕਰ ਲੋ ਸਾਰੀ, ਪਾਏ ਪਾਏ ਫਿਰ ਖੋਣਾ ਕਿਆ । ਕਹਿਤ ਕਮਾਲ ਪ੍ਰੇਮ ਕੇ ਮਾਰਰਾ ਸੀਸ ਦੀਆ ਫਿਰ ਰੋਣਾ ਕਿਆ ।

ਜਲਣ

ਇਹ ਸੰਧ ਜਟ ਸੀ ! ਖੇਤੀ ਬਾੜੀ ਦਾ ਕੰਮ ਕਰਦਾ ਸੀ : ਪਿੰਡ ਭਡਾਣਾਂ ਜ਼ਿਲਾ ਲਾਹੌਰ ਦਾ ਰਹਿਣ ਵਾਲਾ ਸੀ : ਸ਼ਾਹ ਜਹਾਨ ਦੇ ਸਮੇਂ ਹੋਇਆ | ਬਾਵਾ ਬੁੱਧ ਸਿੰਘ ਇਸ ਦੇ ਹਾਲ ਵਿਚ ਲਿਖਦੇ ਹਨ ਕਿ ਇਕ ਵਾਰੀ ਕਿਸੇ ਨੇ ਜਣ ਤੋਂ ਰੱਬ ਬਾਰੇ ਪੁਛਿਆ। ਉੱਤਰ ਦਿੱਤਾ