ਪੰਨਾ:ਪੰਜਾਬ ਦੇ ਹੀਰੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

"ਰੱਬ ਦਾ ਕੀ ਪਾਉਣਾ, ਏਧਰੋਂ ਪੁਟਣਾ ਤੇ ਓਧਰ ਲਾਉਣਾ"

ਪਰ ਇਹ ਹੀ ਉਤਰ ਬੁਲ੍ਹੇ ਸ਼ਾਹ ਦੇ ਹਾਲ ਵਿਚ ਆਉਂਦਾ ਹੈ । ਜਦੋਂ ਬੁਲ੍ਹੇ ਸ਼ਾਹ ਨੇ ਪੀਰ ਇਨਾਇਤ ਸ਼ਾਹ [ਜੋ ਅਰਾਈਂ ਸੀ] ਪਾਸੋਂ ਪੁਛਿਆ ਤਾਂ ਉਨ੍ਹਾਂ ਨੇ ਇਹ ਉਤਰ ਦਿਤਾ:-

“ਰਬ ਦਾ ਕੀ ਪਾਉਣਾ, ਏਧਰੋਂ ਪੁਟਣਾ ਤੇ ਓਧਰ ਲਾਉਣਾ।"

ਪਰ ਬਾਵਾ ਜੀ ਨੇ ਇਸ ਨੂੰ ਜਲ੍ਹਣ ਦਾ ਕਿਹਾ ਹੀ ਦੱਸਿਆ ਹੈ ।

ਜਲ੍ਹਣ ਸੂਫੀਆਨਾ ਖਿਆਲਾਂ ਦਾ ਬੰਦਾ ਸੀ । ਰਾਮ ਨਾਮ ਦਾ ਜਾਪ ਕਰਿਆ ਨੂੰ ਕਰਦਾ ਸੀ। ਆਪ ਦਾ ਗੁਰਦਵਾਰਾ ਢਾਲਾ ਨੁਸ਼ਹਿਰਾ ਮਾਝੇ ਵਿਚ ਬਣਿਆ ਹੋਇਆ ਹੈ। ਜਲ੍ਹਣ ਜੱਟ ਨੇ ਸੋਲ੍ਹਵੀਂ ਸਦੀ ਦੇ ਅਖੀਰ ਵਿਚ ਜਹਾਂਗੀਰ ਦੇ ਸਮੇਂ ਜਨਮ ਲਿਆ ਅਤੇ ੧੬੪੪ ਵਿਚ ਬਹਾਦਰ ਸ਼ਾਹ ਦੇ ਸਮੇਂ ਗੁਰੁ ਗੋਬਿੰਦ ਸਿੰਘ ਦੇ ਚਲਾਣੇ ਤੋਂ ਇਕ ਸਾਲ ਪਹਿਲੋਂ ਚਲ ਬਸੇ।

ਵੰਨਗੀ-ਜਲ੍ਹਣ:-

ਨਿਕੇ ਹੁੰਦਿਆਂ ਢੱਗੇ ਚਾਰੇ, ਵਡੇ ਹੋਏ ਹਲ ਵਾਹਿਆ।
ਬੁਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।

ਵੱਡਾ ਕਿਕਰ ਵਢਕੇ ਜਪ-ਮਾਲ ਬਣਾਇਆ
ਉਚੇ ਟਿਬੇ ਬਹਿ ਕੇ ਠਾਹ ਠਾਹ ਵਜਾਇਆ।

ਲੋਕਾਂ ਦੀਆਂ ਜਪ-ਮਾਲੀਆਂ ਜਲ੍ਹਣ ਦਾ ਜਪ-ਮਾਲ।
ਸਾਰੀ ਉਮਰ ਜਪੇਂਦਿਆਂ ਇਕ ਨ ਖੁੱਥਾ ਵਾਲ।

ਸ਼ਾਹ ਹੁਸੈਨ

ਪਿਤਾ ਦਾ ਨਾਂ ਸ਼ੇਖ ਉਸਮਾਨ,ਸਾਕਨ ਲਾਹੌਰ। ਆਪ ਦੇ ਪਿਤਾ ਇਕ ਮੁਅਜ਼ਜ਼ ਹਿੰਦੂ ਰਾਜਪੂਤ ਸਨ ਜੋ ਸ਼ਾਹ ਹਮਾਯੂੰ ਦੇ ਸਮੇਂ ਮੁਸਲਮਾਨ ਹੋ ਗਏ ਅਤੇ ਉਹਨਾਂ ਨੇ ਆਪਣਾ ਨਾਂ ਕਲਸ ਰਾਏ ਦੀ ਥਾਂ ਸ਼ੇਖ਼ ਉਸਮਾਨ ਬਦਲ ਲਿਆ।

ਸ਼ਾਹ ਹੁਸੈਨ ਦਾ ਜਨਮ ੯੪੫ ਹਿ: (੧੫੩੯ ਈਸਵੀ) ਵਿਚ ਹੋਇਆ । ਕਰਤਾ ਹਕੀਕਤ ਉਲ ਫੁਕਰਾ ਲਿਖਦੇ ਹਨ:-

ਚੂੰ ਵਜੂਦਿ ਮੁਬਾਰਕਸ਼ ਬਜਹਾਂ ਆਮਦ ਅਜ਼ ਪਰਦਾਇ ਅਦਮ ਬਵਜੂਦ

ਬੂਦ ਆਂ ਸਾਲ ਦਰ ਸ਼ੁਮਾਰਿ ਅਦਦ ਚਹਿਲੋ(੪੦}ਪੰਜ (੫)ਜ਼ਿਆਦਾ ਬਰ ਨੌ (੯)ਸਦ

ਚੌਥੀ ਤੁਕ ਵਿਚ ਸੰਨ ੯੪ਪ ਵਿਚ ਆਪ ਦਾ ਜਨਮ ਦਸਿਆ ਗਿਆ ਹੈ।

ਆਪ ਮੌਲਵੀ ਅਬੂਬਕਰ ਸਾਹਿਬ ਦੀ ਦਰਸਗਾਹ ਵਿਚ ਦਾਖ਼ਲ ਹੋਏ ਜੋ ਉਨ੍ਹਾਂ ਦਿਨਾਂ ਵਿਚ ਟਕਸਾਲੀ ਦਰਵਾਜ਼ੇ ਦੇ ਬਾਹਰ ਦਰਯਾ ਦੇ ਕੰਢੇ ਵਾਕਿਆ ਸੀ। ਆਪ ਨੇ ਦਸ਼ ਸਾਲ ਦੀ ਉਮਰ ਵਿਚ ਹੀ ਕੁਰਆਨ ਸ਼ਰੀਫ਼ ਕੰਠ ਕਰ ਲਿਆ।

ਆਪ ਬਾਰੇ ਇਕ ਰਵਾਇਤ ਹੈ ਕਿ ਜਦ ਆਪ ਸਤਵਾਂ ਪਾਰਾ ਕੰਠ ਕਰ ਰਹੇਂ