ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਸਨ, ਤਾਂ ਇਕ ਬਜ਼ੁਰਗ ਸ਼ੇਖ ਬਹਿਲੋਲ ਨਾਮੀ ਆਪ ਦੇ ਉਸਤਾਦ ਪਾਸ ਆਏ। ਉਨ੍ਹਾਂ ਨੇ ਮੌਲਵੀ ਸਾਹਿਬ ਨੂੰ ਆਖਿਆ ਕਿ ਵੁਜ਼ੁ ਲਈ ਪਾਣੀ ਮੰਗਵਾ ਦਿਓ। ਮੌਲਵੀ ਸਾਹਿਬ ਨੇ ਹੁਸੈਨ ਨੂੰ ਆਖਿਆ ਅਤੇ ਆਪ ਦਰਯਾ ਵਿਚੋਂ ਲੋਟਾ ਭਰ ਲਿਆਏ। ਉਹਨਾਂ ਨੇ ਵੁਜ਼ੁ ਕਰ ਕੇ ਆਪ ਲਈ ਦੁਆਇ ਖੈਰ ਕੀਤੀ ਅਤੇ ਆਪ ਨੂੰ ਕੁਰਆਨ ਸ਼ਰੀਫ਼ ਛੇਤੀ ਕੰਠ ਹੋ ਗਿਆ। ਇਸ ਪਿਛੋਂ ਸ਼ੋਖ਼ ਬਹਿਲੋਲ ਨੇ ਆਪ ਨੂੰ ਅੰਦਰੂਨੀ ਗਿਆਨ ਦਿੱਤਾ ਅਤੇ ਆਪ ਬਾਹਰਲੀ ਵਿਦਿਆ ਨਾਲੋਂ ਆਤਮ ਗਿਆਨ ਤੋਂ ਛੇਤੀ ਵਾਕਫ਼ ਹੋ ਕੇ ਨਮਾਜ਼, ਰੋਜ਼ਾ ਅਤੇ ਭਗਤੀ ਮਾਰਗ ਵਿਚ ਦ੍ਰਿੜ੍ਹ ਹੋ ਗਏ।

ਆਪ ਦੇ ਪਿਤਾ ਸ਼ੇਖ ਉਸਮਾਨ ਨੇ ਗਰੀਬੀ ਕਾਰਨ ਜੁਲਾਹਿਆਂ ਦਾ ਪੇਸ਼ਾ ਧਾਰਨ ਕੀਤਾ। ਆਪ ਭੀ ਵਿਹਲੇ ਸਮੇਂ ਕਪੜਾ ਉਣਨ ਦਾ ਕੰਮ ਕਰਦੇ ਰਹੇ। ਸਭ ਲੰਕ ਆਪ ਨੂੰ ਜੁਲਾਹੇ ਜਾਣਦੇ ਸਨ।

ਇਕ ਵਾਰੀ ਆਪ ਸ਼ੇਖ ਅਸਦ ਉਲਾ ਨਾਮੀ ਉਸਤਾਦ ਪਾਸੋਂ ਤਫ਼ਸੀਰ ਮਦਾਰਕ ਪੜ੍ਹਨ ਲਈ ਗਏ। ਇਕ ਦਿਨ ਉਹਨਾਂ ਨੇ ਕਿਸੇ ਆਇਤ ਦਾ ਉਲਥਾ ਕਰਦੇ ਹੋਏ ਫਰਮਾਇਆ ਕਿ ਜ਼ਿੰਦਗੀ ਖੇਡ ਹੈ।

ਸ਼ੇਖ਼ ਹੁਸੈਨ ਨੇ ਆਖਿਆ ਕਿ ਜਦ ਖ਼ੁਦਾ ਨੇ ਦੁਨੀਆਂ ਦੀ ਜ਼ਿੰਦਗਾਨੀ ਨੂੰ ਖੇਡ ਦਸਿਆ ਹੈ ਤਾਂ ਉਸ ਦੀ ਸਾਰੀ ਖਲਕਤ ਭੀ ਖੇਡ ਹੀ ਹੈ। ਫੇਰ ਅਸੀਂ ਭੀ ਖੇਡ ਕਿਉਂ ਨਾ ਕਰੀਏ। ਇਹ ਕਹਿਕੇ ਆਪ ਵਿਦਿਆਲੇ ਵਿਚੋਂ ਬਾਹਰ ਆ ਗਏ। ਵਿਦਿਆ ਛਡ ਕੇ ਆਪ ਨੇ ਗੇਰੂਏ ਕਪੜੇ ਪਾ ਲਏ ਅਤੇ ਫਕੀਰੀ ਧਾਰਨ ਕਰ ਲੀਤੀ। ਇਸ ਗੇਰੂਏ ਲਿਬਾਸ ਕਰ ਕੇ ਆਪ ਲੋਕਾਂ ਵਿਚ ਲਾਲ ਹੁਸੈਨ ਦੇ ਨਾਂ ਤੇ ਉਘੇ ਹੋ ਗਏ ਉਸ ਵੇਲੇ ਆਪ ਦੀ ਉਮਰ ੧੬ ਸਾਲ ਦੇ ਲਗ ਭਗ ਸੀ।

ਆਪ ਦੇ ਵਲੀ ਅੱਲਾ ਹੋਣ ਬਾਰੇ ਇਕ ਵਾਕਿਆ ਦਸਿਆ ਜਾਂਦਾ ਹੈ ਕਿ ਉਹਨਾਂ ਦਿਨਾਂ ਵਿਚ ਲਾਹੌਰ ਇਕ ਸੂਫੀ ਬਜ਼ੁਰਗ ਸ਼ੇਖ਼ ਹਸਨ ਸ਼ਾਹ ਉਰਫ਼ ਹੱਸੂ ਤੈਲੀ ਰਹਿੰਦੇ ਸਨ। ਉਨ੍ਹਾਂ ਨੇ ਰੁਜ਼ਗਾਰ ਲਈ ਮੋਰੀ ਦਰਵਾਜ਼ੇ ਲਾਗੇ ਚੌਕ ਝੰਡਾ ਵਿਚ ਤੇਲ ਦੀ ਦੁਕਾਨ ਖੋਲ੍ਹ ਰਖੀ ਸੀ ਅਤੇ ਹੱਸੂ ਤੇਲੀ ਦੇ ਨਾਂ ਤੇ ਉਘੇ ਸਨ। ਇਕ ਦਿਨ ਲਾਲ ਹੁਸੈਨ ਮਸਤੀ ਦੀ ਹਾਲਤ ਵਿਚ ਜਾ ਰਹੇ ਸਨ ਕਿ ਸ਼ੇਖ਼ ਹੱਸੂ ਨੇ ਮਖੌਲ ਨਾਲ ਆਖਿਆ ਕਿ ਰੱਬੀ ਦਰਬਾਰ ਵਿਚ ਤਾਂ ਪਹੁੰਚ ਨਹੀਂ ਇਹ ਉਛਲਣਾ ਕੁਦਣਾ ਕਿਸ ਸ਼ੇਖ਼ੀ ਉਤੇ? ਪਰ ਲਾਲ ਹੁਸੈਨ ਬਿਨਾਂ ਉਤਰ ਦਿਤੇ ਲੰਘ ਗਏ।

(ਸ਼ੇਖ਼ ਹੱਸੂ ਨੇ ਰਾਤ ਸਮੇਂ ਸੁਫ਼ਨੇ ਵਿਚ ਵੇਖਿਆ ਕਿ ਰਸੂਲ ਦਾ ਦਰਬਾਰ ਰੌਣਕ ਨਾਲ ਸਜਿਆ ਹੋਇਆ ਹੈ। ਇਕ ਬੱਚਾ ਹਜ਼ੂਰ ਦੀ ਗੋਦੀ ਵਿਚ ਆ ਬੈਠਦਾ ਹੈ। ਉਥੋਂ ਉਠ ਕੇ ਕਈ ਵਲੀਆਂ ਅਤੇ ਬਜ਼ੁਰਗਾਂ ਦੀ ਗੋਦੀ ਵਿਚ ਬਹਿੰਦ ਹੋਇਆ ਰਸੁਲ ਦੀ ਗੋਦ ਵਿਚ ਬੈਠਦਾ ਅਤੇ ਦਾੜ੍ਹੀ ਵਿਚੋਂ ਕੁਝ ਵਾਲ ਖਿਚ ਕੇ ਲੈ ਜਾਂਦਾ ਹੈ)

(ਅਗਲੇ ਦਿਨ ਜਦ ਲਾਲ ਹੁਸੈਨ ਮਜ਼ਾਰ ਦਾਤਾ ਗੰਜ ਬਖ਼ਸ਼ ਨੂੰ ਜਾਂਦੇ ਹੋਏ ਦੁਕਾਨ ਪਾਸੋਂ ਲੰਘੇ ਤਾਂ ਹੱਸੂ ਨੇ ਮੁੜ ਉਹੀ ਅੱਖਰ ਦੁਹਰਾਏ। ਸ਼ਾਹ ਹੁਸੈਨ ਨੇ ਬਿਨਾਂ ਕੋਈ ਅੱਖਰ ਆਖੇ ਦਾਹੜੀ ਦੇ ਵਾਲ ਪੇਸ਼ ਕਰ ਦਿੱਤੇ। ਜਿਸ ਉਤੇ ਉੱਨਾਂ ਨੇ ਆਪ ਨੂੰ ਛਾਤੀ ਨਾਲ ਲਾ ਲਿਆ। ਇਸ ਤੋਂ ਛੁਟ ਆਪ ਦੀਆਂ ਬੇਸ਼ੁਮਾਰ ਕਰਾਮਾਤਾਂ ਦਾ