(੩੧)
ਜ਼ਿਕਰ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਦੁਹਰਾਇਆਂ ਗਲ ਲੰਮੀ ਹੋ ਜਾਂਦੀ ਹੈ।
ਇਸ ਮਸਤੀ ਵਿੱਚ ਹੀ ਆਪ ਨੇ ਇਕ ਹੁਸੀਨ ਬ੍ਰਾਹਮਣ ਲੜਕੇ ਮਾਧੋ ਨੂੰ ਵੇਖਿਆ ਅਤੇ ਉਸ ਉਤੇ ਮੋਹਿਤ ਹੋ ਗਏ। ਮਾਧੋ ਇਕ ਭੋਲਾ ਭਾਲਾ ਤੇ ਸੁੰਦਰ ਸ਼ਕਲ ਵਾਲਾ ਗਰੀਬ ਬ੍ਰਾਹਮਣਾਂ ਦਾ ਪੁਤ੍ਰ ਸੀ। ਉਸ ਦਾ ਪਿਆਰ ਭੀ ਆਪ ਨਾਲ ਬਹੁਤ ਹੋ ਗਿਆ ਅਤੇ ਬਹੁਤ ਸਮਾਂ ਆਪ ਪਾਸ ਬਤੀਤ ਕਰਨ ਲਗ ਪਿਆ। ਜਦ ਉਸ ਦੇ ਮਾਪਿਆਂ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਉਸ ਨੂੰ ਮਨ੍ਹਾਂ ਕੀਤਾ ਅਤੇ ਉਸ ਨੂੰ ਛਾਬੜੀ ਲਾ ਦਿਤੀ ਤਾਂ_ਇਸ ਪਾਸੇ ਲਗ ਜਾਵੇ।
ਇਕ ਦਿਨ ਮਾਧੋ ਘੁੰਗਣੀਆਂ ਦੀ ਛਾਬੜੀ ਲੈ ਕੇ ਸ਼ਾਹ ਹੁਸੈਨ ਪਾਸ ਗਿਆ। ਆਪ ਨੇ ਵੈਖਕੇ ਆਖਿਆ, ਮਾਧੋ! ਇਹ ਸੁਟ ਦੇ। ਉਸ ਨੇ ਸਾਰੀ ਛਾਬੜੀ ਬਿਨਾਂ ਨਾਂਹ ਨੁਕਰ ਦੇ ਉਲਟਾ ਦਿਤੀ ਪਰ ਪਿਛੋਂ ਖਿਆਲ ਆਇਆ ਕਿ ਜੇ ਖ਼ਾਲੀ ਹਥ ਵਾਪਸ ਗਿਆ ਤਾਂ ਮਾਂ ਮਾਰੇਗੀ। ਸ਼ਾਹ ਹੁਸੈਨ ਅਗੇ ਜਦ ਬੇਨਤੀ ਕੀਤੀ ਤਾਂ ਉਨ੍ਹਾਂ ਆਖਿਆ, ਛਾਬੜੀ ਵਿੱਚ ਕੋਲੇ ਭਰ ਕੇ ਲੈ ਜਾ ਅਤੇ ਜਾ ਕੇ ਭਾਂਡੇ ਵਿੱਚ ਰਖ ਦੇ।
ਰਾਤ ਪਈ ਤਾਂ ਮਾਧੋ ਘਰ ਪੁਜਾ! ਚੁਪ ਚਾਪ ਕੋਲਿਆਂ ਨੂੰ ਭਾਂਡੇ ਵਿਚ ਪਾ ਕੇ ਸੌ ਗਿਆ। ਦਿਨੇ ਮਾਂ ਨੇ ਪੁਛਿਆ, ਕਲ ਕੀ ਕਮਾ ਕੇ ਲਿਆਇਆ ਸੀ? ਮਾਧੋ ਨੇ ਉਤਰ ਦਿਤਾ,ਭਾਂਡੇ ਵਿਚ ਪਿਆ ਹੈ। ਮਾਂ ਨੇ ਛੇਤੀ ਨਾਲ ਉਠ ਕੇ ਭਾਂਡੇ ਵਿੱਚ ਵੇਖਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਨੇ ਵੇਖਿਆ ਕਿ ਭਾਂਡਾ ਰੁਪੈਆਂ ਨਾਲ ਭਰਿਆ ਪਿਆ ਹੈ। ਮਾਧੋ ਡਰ ਰਿਹਾ ਸੀ ਕਿ ਕੋਲੇ ਵੇਖ ਕੇ ਮਾਂ ਮਾਰੇਗੀ ਪਰ ਜਦ ਰੁਪੈ ਵੇਖੇ ਤਾਂ ਖ਼ੁਸ਼ ਹੋ ਗਿਆ ਅਤੇ ਮਾਂ ਨੂੰ ਛਾਬੜੀ ਡੋਲ੍ਹ ਕੇ ਕੋਲੇ ਲਿਆਉਣ ਦੀ ਸਾਰੀ ਕਹਾਣੀ ਸੁਣਾਈ ਜਿਸ ਕਰਕੇ ਉਸ ਦੀ ਮਾਂ ਸ਼ਾਹ ਹੁਸੈਨ ਦੀ ਸ਼ਰਧਾਲੂ ਹੋ ਗਈ। ਕਿਹਾ ਜਾਂਦਾ ਹੈ ਕਿ ਉਸ ਰੁਪੈ ਨਾਲ ਉਨ੍ਹਾਂ ਨੇ ਲੋਹਾਰੀ ਮੰਡੀ ਵਿਚ ਇਕ ਮਕਾਨ ਖਰੀਦ ਲਿਆ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਸੌਖੀ ਬੀਤਣ ਲਗ ਪਈ।
ਹੁਣ ਮਾਧੋ ਬਹੁਤ ਹਦ ਤਕ ਸ਼ਾਹ ਸਹਿਬ ਜੋਗ ਹੋ ਗਿਆ ਅਤੇ ਹਰ ਵਕਤ ਉਨ੍ਹਾਂ ਦੇ ਨਾਲ ਜਾਂ ਉਨ੍ਹਾਂ ਪਾਸ ਰਹਿਣ ਲਗ ਪਿਆ।
ਆਪ ਦੇ ਇਸ਼ਕ ਅਤੇ ਪ੍ਰੇਮ ਦੀ ਕਹਾਣੀ ਲੋਕਾਂ ਵਿੱਚ ਉਘੀ ਹੋ ਚੁਕੀ ਸੀ। ਲੋਕ ਭਾਂਤ ੨ ਦੀਆਂ ਗਲਾਂ ਕਰ ਰਹੇ ਸਨ। ਇਸ ਬਦਨਾਮੀ ਤੋਂ ਬਚਣ ਲਈ ਮਾਧੋ ਦੇ ਮਾਪਿਆਂ ਨੂੰ ਖਿਆਲ ਆਇਆ ਕਿ ਇਸ ਨੂੰ ਕੁਝ ਸਮੇਂ ਲਈ ਹਰਦਵਾਰ ਲੈ ਜਾਇਆ ਜਾਦੇ। ਇਸ ਲਈ ਉਹ ਤਿਆਰ ਹੋ ਗਏ।
ਮਾਧੋ ਸ਼ਾਹ ਹੁਸੈਨ ਪਾਸ ਆਗਿਆ ਲੈਣ ਲਈ ਆਇਆ। ਆਪ ਨੇ ਆਖਿਆ, ਇਸ ਸ਼ਰਤ ਉਤੇ ਆਗਿਆ ਦਿਤੀ ਜਾ ਸਕਦੀ ਹੈ ਕਿ ਤੇਰੇ ਮਾਪੇ ਪਹਿਲੇ ਚਲੇ ਜਾਣ; ਅਸੀਂ ਤੈਨੂੰ ਓਖੋ ਪੁਚਾ ਦਿਆਂਗੇ। ਮਾਧੋ ਦੇ ਮਾਪੇ ਅਕ ਕੇ ਤੁਰ ਗਏ ਅਤੇ ਮਾਧੇ ਆਪ ਪਾਸ ਰਹਿ ਗਿਆ। ਜਿਸ ਦਿਨ ਮਾਧੋ ਦੇ ਮਾਪੇ ਹਰਦਵਾਰ ਅਪੜੇ, ਸ਼ਾਹ ਹੁਸੈਨ ਨੇ ਮਾਧੋ ਦੀ ਬਾਂਹ ਫੜੀ ਅਤੇ ਆਖਿਆ, ਅੱਖਾਂ ਬੰਦ ਕਰਕੇ ਮੇਰੇ ਨਾਲ ਚਲੋ। ਅੱਖਾਂ ਬੰਦ ਕਰਕੇ ਜਦ ਖੋਲ੍ਹੀਆਂ ਤਾਂ ਮਾਧੋ ਮਾਪਿਆਂ ਪਾਸ ਹਰਦਵਾਰ ਸੀ।
ਵਾਪਸ ਆਉਣ ਪਿਛੋਂ ਉਹ ਪਹਿਲੇ ਨਾਲੋਂ ਜ਼ਿਆਦਾ ਆਪ ਪਾਸ ਰਹਿਣ