ਪੰਨਾ:ਪੰਜਾਬ ਦੇ ਹੀਰੇ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਲਗ ਪਿਆ ਜਿਸ ਕਰਕੇ ਲੋਕਾਂ ਦੇ ਸ਼ਕ ਹੋਰ ਵੀ ਵਧ ਗਏ।

ਇਕ ਦਿਨ ਦੀ ਗਲ ਹੈ, ਕਿ ਸ਼ਾਹ ਹੁਸੈਨ ਕਿਸੇ ਲੋਹਾਰ ਦੀ ਦੁਕਾਨ ਤੇ ਬੈਠੇ ਸਨ ਕਿ ਮਾਧੇ ਭੀ ਆ ਗਿਆ। ਲੋਕਾਂ ਨੇ ਇਸ਼ਾਰੇ, ਤਾਹਨੇ ਅਤੇ ਟੋਕਾਂ ਕਰਨੀਆਂ ਸ਼ੁਰੂ ਕਰ ਦਿਤੀਅਾਂ। ਅਪ ਨੇ ਲੋਹਾਰ ਨੂੰ ਆਖਿਆ ਕਿ ਲੋਹੇ ਦੀ ਇਕ ਲੰਮੀ ਸੀਖ ਤਪਾ ਦੇ ਜਦ ਸੀਖ ਲਾਲ ਹੋ ਗਈ ਤਾਂ ਆਪ ਨੇ ਮਾਧੋ ਦੇ ਅੰਗ ਸਾਕਾਂ ਤੇ ਹੋਰ ਲੋਕਾਂ ਨੂੰ ਆਖਿਆ ਕਿ ਮਾਧੋ ਨਾਲ ਮੇਰੀ ਸਚੀ ਅਤੇ ਪਾਕ ਮੁਹਬਤ ਹੈ। ਮੈਂ ਇਮਤਿਹਾਨ ਦੇ ਤੌਰ ਤੇ ਅੱਖਾਂ ਵਿਚ ਇਹ ਤੱਪ ਕੇ ਲਾਲ ਹੋਈ ਸੀਖ ਫੇਰਦਾ ਹਾਂ, ਜੋ ਮੇਰੇ ਪ੍ਰੇਮ ਦਾ ਜ਼ਰਾ ਭਰ ਵੀ ਕਿਸੇ ਨਫਸਾਨੀ ਖਾਹਿਸ਼ ਨਾਲ ਸੰਬੰਧ ਹੋਵੇ ਤਾਂ ਨੂੰ ਰਬ ਮੈਨੂੰ ਅੰਨ੍ਹਾਂ ਕਰ ਦੇਵੇ। ਆਪ ਨੇ ਉਹ ਸਲਾਈ ਲੈ ਕੇ ਅੱਖਾਂ ਵਿੱਚ ਫੇਰ ਲਈ। ਪਰ ਉਸ ਦਾ ਕੋਈ ਅਸਰ ਨਾ ਹੋਇਆ ਜਿਸ ਕਰ ਕੇ ਲੋਕਾਂ ਦਾ ਆਪ ਤੋਂ ਸ਼ਕ ਦੁਰ ਹੋ ਗਿਆ ਅਤੇ ਆਪ ਦੀ ਦਰਵੇਸ਼ੀ ਅਤੇ ਖੁਦਾ ਪ੍ਰਸਤੀ ਦੀਆਂ ਧੁੰਮਾਂ ਪੈ ਗਈਆਂ।

ਮਾਧੋ ਦੇ ਮਾਪੇ ਇਸ ਪੇਮ ਤੋਂ ਤੰਗ ਆ ਗਏ। ਇਕ ਦਿਨ ਉਸ ਦੀ ਮਾਤਾ ਨੇ ਆਖਿਆ, "ਹੁਣ ਸ਼ਾਹ ਹੁਸੈਨ ਪਾਸ ਉਕਾ ਨ ਜਾਈਂ ਜੇ ਉਹ ਬੁਲਾਣ ਆਵੇ ਤਾਂ ਅਵਾਜ਼ ਨਾ ਦੇਈਂ।" ਮਾਧੋ ਨੇ ਅਜੇਹਾ ਹੀ ਕੀਤਾ। ਜਦ ਇਹ ਉਨ੍ਹਾਂ ਪਾਸ ਨਾ ਗਿਆ ਤਾਂ ਸ਼ਾਹ ਹੁਸੈਨ ਉਡੀਕ ੨ ਕੇ ਬੇਚੈਨ ਹੋਏ ਅਾਪ ਆਏ ਅਤੇ ਅਵਾਜ਼ ਦਿਤੀ ਪਰ ਕੁਝ ਉਤਰ ਨਾ ਆਇਆ। ਅੰਤ ਉਸ ਦੀ ਮਾਤਾ ਨੇ ਆਖਿਆ ਕਿ ਮਾਧੋ ਘਰ ਨਹੀਂ ਹੈ । ਆਪ ਨੇ ਬਾਰ ਬਾਰ ਏਹੀ ਪਛਿਆ ਕਿ ਕੀ ਮਾਧੋ ਸਚ ਮੁਚ ਹੀ ਘਰ ਨਹੀਂ ? ਜਦ ਕਈ ਵਾਰੀ ਦੁਹਰਾਨ ਤੇ ਇਹੀ ਉਤਰ ਆਇਆ ਤਾਂ ਅੱਕ ਕੇ ਬੋਲੇ ਕਿ ਸਚ ਮੁਚ ਮਧੋ ਘਰ ਨਹੀਂ ਹੈ ਤਾਂ 'ਨ ਹੋਸੀਂ'। ਇਹ ਆਖ ਕੇ ਪਿਛਾਂ ਪਰਤ ਗਏ।

ਆਪ ਅਜੇ ਮੁੜੇ ਹੀ ਸਨ ਕਿ ਮਾਧੋ ਨੂੰ ਪੇਟ ਦਰਦ ਸ਼ੁਰੂ ਹੋ ਗਈ ਅਤੇ ਉਹ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਇੰਤਕਾਲ ਕਰ ਗਿਆ।

ਲੋਕ ਮਾਧੋ ਨੂੰ ਸ਼ਮਸ਼ਾਨ ਭੁਮੀ ਵਲ ਲੈ ਜਾ ਰਹੇ ਸਨ ਕਿ ਸ਼ਾਹ ਹੁਸੈਨ ਨੂੰ ਉਸ ਦੇ ਮਰਨ ਦਾ ਪਤਾ ਲਗਾ । ਆਪ ਵੀ ਮੁਤਹਿਰਾ ਫੜ ਕੇ ਨਾਲ ਹੋ ਤੁਰੇ। ਸ਼ਮਸ਼ਾਨ ਭੂਮੀ ਵਿਚ ਪੁਜ ਕੇ ਜਦ ਲਾਸ਼ ਨੂੰ ਲੰਬੁ ਲਾਣ ਲਣ ਲਗੇ ਤਾਂ ਸ਼ਾਹ ਹੁਸੈਨ ਅਾ ਗੱਜੇ ਅਤੇ ਲੰਬੂੰ ਲਾਣ ਤੋਂ ਮਨ੍ਹਾਂ ਕੀਤਾ।

ਆਪ ਨੇ ਮਾਧੋ ਦੀ ਮਾਂ ਨੂੰ ਆਖਿਆ ਕਿ ਹੁਣ ਮਾਧੋ ਮਰ ਗਿਆ ਹੈ, ਥੋੜੇ ਸਮੇਂ ਨੂੰ ਲਾਸ਼ ਵੀ ਸਵਾਹ ਹੋਸੀ। ਇਸ ਲਈ ਲਾਸ਼ ਸਾਨੂੰ ਦੇ ਦਿਓ। ਉਨ੍ਹਾਂ ਨੂੰ ਮਜਬੂਰ ਹੋ ਕੇ ਆਖਿਆ ਕਿ ਜੇ ਤੁਸੀਂ ਦੋ ਹਜ਼ਾਰ ਰੁਪਏ ਦੇ ਦਿਓ ਤਾਂ ਲਾਸ਼ ਆਪ ਨੂੰ ਮਿਲ ਜਾਵੇਗੀ। ਇਹ ਸੁਣ ਕੇ ਸ਼ਾਹ ਸਾਹਿਬ ਹੈਰਾਨ ਹੋਏ। ਰੁਪਏ ਫਕੀਰਾਂ ਪਾਸ ਕਿਥੋਂ ! ਆਪ ਏਸੇ ਸੋਚ ਵਿੱਚ ਸਨ ਕਿ ਦੋ ਘੋੜ ਸਵਾਰ ਆਏ । ਉਨ੍ਹਾਂ ਪੁਛਿਆ, ਸ਼ਾਹ ਹੁਸੈਨ ਕਿੱਥੇ ਹਨ ? ਲੋਕਾਂ ਨੇ ਆਪ ਵਲ ਇਸ਼ਾਰਾਾ ਕੀਤਾ ਤਾਂ ਉਨਾਂ ਨੇ ਹਜ਼ਾਰ ਹਜ਼ਾਰ ਦੀਆਂ ਦੋ ਥੈਲੀਆਂ ਭੇਟਾ ਕੀਤੀਆਂ ਅਤੇ ਆਖਿਆ, ਤੁਹਾਡੀ ਸੁਖਣਾ ਸੁੱਖੀ ਹੋਈ ਸੀ, ਸਾਡਾ ਕੰਮ ਹੋ ਗਿਆ ਹੈ।

ਆਪ ਨੇ ਮਾਧੋ ਦੀ ਮਾਂ ਨੂੰ ਥੈਲੀਆਂ ਫੜਾ ਕੇ ਮਾਧੋ ਦੀ ਬਾਂਹ ਫੜੀ ਅਤੇ ਆਖਿਆ ਚਲ ਮਾਧੋ, ਘਰ ਚਲੀਏ। ਇਹ ਸੁਣਦਿਆਂ ਹੀ ਮਾਧੋ ਅੰਗੜਾਈ ਲੈ ਕੇ ਉਠ ਬੈਠਾ ਅਤੇ