( ੩੫ )
ਹਾਥੀ ਇਸ਼ਕ ਮਹਾਵਤ ਰਾਂਝਾਂ
ਆਂਕਸ ਦੇ ਦੇ ਹੋੜੀਏ
ਕਹੇ ਹੁਸੈਨ ਫਕੀਰ ਸਾਈਂ ਦਾ
ਲਗੜੀ ਪ੍ਰੀਤ ਨੇ ਤੋੜੀਏ
ਮਨ ਅਟਕਿਆ ਬੇ ਪਰਵਾਰ ਦੇ ਨਾਲ
ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ
ਕਾਜੀ ਮੁਲਾਂ ਮਤੀਂ ਦੇਂਦੇ, ਖਰੇ ਸਿਆਣੇ ਰਾਹ ਦਸੇਂਦੇ
ਇਸ਼ਕ ਨੂੰ ਕੀ ਲਗੇ ਰਾਹ ਦੇਨਾਲ
ਨਦੀਉਂ ਪਾਰ ਰਾਂਝਣ ਦਾ ਠਾਣਾ ਕੀਤੇ ਕੋਲ ਜ਼ਰੂਰੀ ਜਾਣਾ
ਮਿਨਤਾਂ ਪਈ ਕਰਾਂ ਮਲਾਹ ਦੇ ਨਾਲ
ਕਹੇ ਹੁਸੈਨ ਫਕੀਰ ਨਮਾਣ ਦੁਨੀਮ ਨੇ ਛੋੜ ਖਰ ਚਲ ਜਾਣਾ
ਓੜਕ ਕੰਮ ਅੱਲਾਹ ਦੇ ਨਾਲ
ਕਿਤ ਗੁਣ ਲਗੇਂਗ ਸ਼ੈਹ ਨੂੰ ਪਿਆਰੀ ॥
ਕਤਣ ਸਿਖ ਨੀ ਵਲਲੀਏ ਕੁੜੀਏ, ਚੜਿਆ ਲੋੜੋਂ ਖਾਰੀ।
ਤੰਦ ਤੁਟੀ ਅਟੇਰਨ ਭੰਨਾਂ ਚਰਖੇ ਦੀ ਕਰ ਕਾਰੀ
ਕਹੇ ਹੁਸੈਨ ਫ਼ਕੀਰ ਸਾਈਂਦਾ ਅਮਲਾਂ ਬਾਝ ਖੁਆਰੀ
ਨੀਂ ਸਈਓ ਅਸੀਂ ਨੈਣਾਂ ਦੇ ਆਖੇ ਲਗੇ
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ ਸੋਕਹੀਂ ਨ ਜਾਂਦੇ ਠੱਗੇ
ਕਾਲੇ ਪਟ ਨੇ ਚੜ੍ਹੇ ਸਫੈਦੀ ਕਾਗ ਨ ਥੀਂਦੇ ਬਗੇ
ਸ਼ਾਹ ਹੁਸੈਨ ਸ਼ਹਾਦਤ ਪਾਵਨ ਜੋ ਮਰਨ ਮਿਤ੍ਰਾਂ ਦੇ ਅਗੇ
ਸ਼ਾਹ ਹੁਸੈਨ ਦੀਆਂ ਕਾਫ਼ੀਆਂ ਛਪੀਆਂ ਹੋਈਆਂ ਭੀ ਹਨ ਪਰ ਬਹੁਤ ਸਾਰਾ ਕਲਾਮ ਆਪ ਦਾ ਕਵਾਲੀਆਂ ਕਥਕਾਂ ਦੇ ਸੀਨਿਆਂ ਵਿਚ ਚਲਾ ਆਉਂਦਾ ਹੈ ॥
ਲਾਲਾ ਦਮੋਦਰ ਦਾਸ
ਉਪਨਾਮ "ਦਮੋਦਰ" ਕੋਮ ਅਰੋੜਾ ਗੁਲ੍ਹਾਟੀ। ਵਸਨੀਕ ਝੰਗ ॥
ਸਰ ਰਿਚਰਡ ਟੈਂਪਲ ਨੇ ਲਿਖਿਆ ਹੈ ਕਿ ਦਮੋਦਰ ਇਕ ਪਟਵਾਰੀ ਸੀ ਪਰ ਦਮੋਦਰ ਨੇ ਆਪਣਾ ਹਾਲ ਹੀਰ ਵਿਚ ਜੋ ਕੁਝ ਆਪ ਦਸਿਆ ਹੈ ਉਸ ਵਿੱਚ ਪਟਵਾਰੀ ਹੋਣ ਦਾ ਕੋਈ ਜ਼ਿਕਰ ਨਹੀਂ। ਉਸ ਦਾ ਆਪਣਾ ਬਿਆਨ ਹੈ ਕਿ ਚੂਚਕ ਅਕਬਰ ਦੇ ਸਮੇਂ ਇਕ ਰਈਸ ਸੀ। ਉਹ ਚੂਕਕ ਪਾਸ ਗਿਆ ਅਤੇ ਆਪਣੀ ਤੰਗੀ ਦੀ ਹਾਲਤ ਬਿਆਨ ਕੀਤੀ। ਮਹਿਰ ਚੂਚਕ ਨੇ ਜੋ ਸਿਆਲ ਕੌਮ ਦਾ ਅਮੀਰ ਸੀ ਉਸ ਨੂੰ ਦਿਲਾਸਾ ਦਿਤਾ ਅਤੇ ਉਸ ਦੇ ਰਹਿਣ ਲਈ ਥਾਂ ਅਤੇ ਗੁਜ਼ਾਰੇ। ਆਦਿ ਦਾ ਪੂਬੰਧ ਕਰ ਦਿਤਾ। ਇਸ ਪਿਛੋਂ ਉਸ ਨੇ ਦਮੋਦਰ ਨੂੰ ਤਸੱਲੀ