ਪੰਨਾ:ਪੰਜਾਬ ਦੇ ਹੀਰੇ.pdf/98

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਦੇ ਕੇ ਦੁਕਾਨ ਖੁਲ੍ਹਵਾ ਦਿਤੀ ਅਤੇ ਦਮੋਦਰ ਨੇ ਆਪਣੀ ਉਮਰ ਉਥੇ ਹੀ ਬਤੀਤ ਕੀਤੀ। ਲਿਖਦੇ ਹਨ:-

ਨਾਉਂ ਦਮੋਦਰ ਤੇ ਗੁਲਾਟੀ ਆਇਆ ਸਿਕ ਸਿਆਲੀਂ
ਆਪਣੇ ਮਨ ਵਿੱਚ ਖ਼ਸਲਤ ਕੀਤੀ ਬਠਿਕ ਉਥਾਈਂ ਜਾਈਂ
ਵੜਿਆ ਵੰਝ ਚੂਚਕ ਦੇ ਵੇਹੜੇ ਜਿਥੇ ਸਿਆਲ ਅਬਦਾਲੀਂ
ਆਖ ਦਮੋਦਰ ਖੁਸ਼ੀ ਹੋਈਅਸ ਵੇਖ ਇਨ੍ਹਾਂ ਦੀ ਚਾਲੀਂ

ਓਥੇ ਕੀਤਾ ਰਹਿਣ ਦਮੋਦਰ ਉਹ ਵਸਤੀ ਖੁਸ਼ ਆਹੀ
ਚੂਚਕ ਤੇ ਵੰਝ ਮਿਲਿਆ ਸੀ ਨਾਲੇ ਕੰਧੀ ਤਾਈ
ਚੂਚਕ ਬਹੁੰ ਦਿਲਾਸਾ ਕੀਤਾ ਤਾਂ ਦਲਗੀਰੀ ਲਾਹੀ
ਆਖ ਦਮੋਦਰ ਹੋਇਆ ਦਿਲਾਸਾ ਹਟੀ ਓਥੇ ਬਣਾਈ

ਪੇਂਡੂ ਲੋਕ ਬਹੁਤ ਕਰਕੇ ਅਨਪੜ੍ਹ ਹੁੰਦੇ ਹਨ। ਦਮੋਦਰ ਪੜਿਆ ਲਿਖਿਆ ਸੀ। ਸ਼ਾਇਦ ਸਿਆਲਾਂ ਨੇ ਉਸ ਨੂੰ ਆਪਣਾ ਹਿਸਾਬ ਕਿਤਾਬ ਅਤੇ ਖਤ ਪੜ੍ਹ ਲਿਖਣ ਵਾਸਤੇ ਓਥੇ ਹੀ ਰਖ ਲਿਆ ਹੋਵੇਗਾ। ਅਜ ਕਲ ਪੇਂਡੂ ਲੋਕ ਪੜ੍ਹੇ ਲਿਖੇ ਨੂੰ 'ਬਾਬੂ' ਕਰ ਕੇ ਸਦਦੇ ਹਨ ਪਰ ਪਹਿਲਾਂ ਪੜੇ ਲਿਖੇ ਆਦਮੀ ਨੂੰ ਮੁਨਸ਼ੀ,ਕਾਜ਼ੀ ਜਾਂ ਪਟਵਾਰੀ ਆਖਿਆ ਜਾਂਦਾ ਸੀ। ਇਸ ਲਈ ਹੋ ਸਕਦਾ ਹੈ ਕਿ ਓਦੋਂ ਪਟਵਾਰੀ ਪਦ ਨੂੰ ਪੜ੍ਹ ਲਿਖੇ ਕਾਰਦਾਰ ਆਖਦੇ ਹੋਣ ਜਾਂ ਮੁਨਸ਼ੀ ਦੇ ਅਰਥਾਂ ਵਿੱਚ ਬੋਲਦੇ ਹੋਣ ਅਤੇ ਇਸ ਤਰ੍ਹਾਂ ਸਰ ਰਿਚਰਡ ਟੈਂਪਲ ਨੇ ਦਮੋਦਰ ਨੂੰ ਪਟਵਾਰੀ ਸਮਝ ਲਿਆ ਹੋਵੇ। ਇਹ ਕਿਵੇਂ ਹੋ ਸਕਦਾ ਸੀ ਕਿ ਦਮੋਦਰ ਆਪਣੇ ਇਸ ਅਹੁਦੇ ਦਾ ਜ਼ਿਕਰ ਨੇ ਕਰਦਾ। ਉਸ ਦਾ ਆਪਣਾ ਬਿਆਨ ਤਾਂ ਇਹ ਹੈ ਕਿ ਆਖ ਦਮੋਦਰ ਹੋਇਆ ਦਿਲਾਸਾ ਹਟੀ ਓਥੇ ਬਣਾਈ। ਲਫਜ਼ "ਹੋਇਆ ਦਿਲਾਸਾ" ਤੋਂ ਭੀ ਸਾਫ਼ ਪ੍ਰਾਗਟ ਹੈ ਕਿ ਉਹ ਬੇਰੁਜ਼ਗਾਰ ਅਤੇ ਬੇਯਾਰੋ ਮਦਦਗਾਰ ਸੀ ਅਤੇ ਚਾਹੁੰਦਾ ਸੀ ਕਿ ਕੋਈ ਚੰਗਾ ਵਸੀਲਾ ਮਿਲ ਜਾਏ।

ਦਮੋਦਰ ਦੀ ਸ਼ਾਇਰੀ:- ਦਮੋਦਰ ਦੀ ਬੋਲੀ ਲਹਿੰਦੀ, ਪੋਠੋਹਾਰੀ ਅਤੇ ਲਾਹੌਰੀ ਰਲੀ ਮਿਲੀ ਹੈ। ਬਿਆਨ ਸਾਫ਼ ਅਤੇ ਸਾਦਾ ਹੈ। ਅਖਰ ਅਸਰ ਨਾਲ ਭਰੇ ਹੋਏ ਹਨ। ਉਸ ਦਾ ਬਿਆਨ ਹੈ ਕਿ ਹੀਰ ਰਾਂਝੇ ਦਾ ਵਾਕ ਆ ਉਸ ਦਾ ਅੱਖੀਂ ਡਿੱਠਾ ਹੈ ਘੜੀ ਮੁੜੀ ਲਿਖਦਾ ਹੈ। "ਆਖ ਦਮੋਦਰ ਮੈਂ ਅਖੀਂ ਡਿੱਠਾ" ਇਕ ਹੋਰ ਥਾਂ ਲਿਖਦਾ ਹੈ:-

ਅਖੀਂ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣਾਂ ਨੂੰ ਕੋਈ
ਜ਼ੋਕ ਸ਼ੌਕ ਉਠੀ ਹੈ ਮੈਂਡੀ ਤਾਂ ਦਿਲ ਉਮਕ ਹੋਈ
ਅਸਾਂ ਮੰਹੋਂ ਅਲਾਇਆ ਓਹੋ, ਜੋ ਕੁਝ ਨਜ਼ਰ ਪਿਓ ਈ
ਆਖ ਦਮੋਦਰ ਕਰ ਕੇ ਕਿੱਸਾ ਜੋ ਸੁਣੇ ਸਭ ਕੋਈ

ਹੀਰ ਦੀ ਰਚਨਾ ਦਾ ਸੰਨ ਪੁਸਤਕ ਦੇ ਅੰਤ ਵਿਚ ਇਉਂ ਦਰਜ ਕੀਤਾ ਹੋਇਆ ਹੈ:-

ਪੰਦਰਾਂ ਸੌ ਅਤੇ ਉਨਤਰੀ ਸੰਮਤ ਬਿਕ੍ਰਮ ਰਾਏ
ਹੀਰ ਤੇ ਰਾਂਝਾ ਹੋਏ ਇਕਠੇ ਝਗੜੇ ਰਬ ਚੁਕਾਏ