ਪੰਨਾ:ਪੰਥਕ ਪ੍ਰਵਾਨੇ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੪)

ਦੋਹਾਂ ਧਿਰਾਂ ਨੇ ਅਗ ਬਰਸਾਈਂ ਭਾਰੀ।
ਖਾ ਖਾ ਲੋਥੜੇ ਮਾਸ ਦੇ ਮੁਰਦਿਆਂ ਦੇ,
ਇਲਾਂ ਕਾਵਾਂ ਨੂੰ ਖੁਸ਼ੀ ਮਨਾਈ ਭਾਰੀ।
ਗੁਰੂ ਪੰਥ ਦਾ ਕੁਝ ਨਾਂ ਹਰਜ ਹੋਇਆ,
ਗੁਰੂ ਵੈਰੀਆਂ ਨੂੰ ਘਾਟ ਪਈ ਭਾਰੀ।
ਤੀਰਾਂ ਗੋਲੀਆਂ ਦਾ ਡਕਾ ਲਾ ਸਿੰਘਾਂ,
ਲਿਆ ਡਕ ਏਹ ਆਉਂਦਾ ਤੁਫਾਨ ਭਾਰੀ।
ਬਰਕਤ ਸਿੰਘ ਗਏ ਪਿਛਾਂ ਹਟ ਦੁਸ਼ਮਨ,
ਸਿੰਘਾਂ ਕੋਲੋਂ ਕਰਵਾ ਨੁਕਸਾਨ ਭਾਰੀ।
[ਫੌਜ ਨੇ ਲਾਹੌਰ ਨੂੰ ਪਰਤ ਜਾਣਾ]-ਦੁਵਯਾ
ਐਹਮਦ ਸ਼ਾਹ ਲੈ ਨਾਲ ਲੁਟੇਰੇ, ਚੜਿਆ ਤੀਜੀ ਵਾਰੀ।
ਮੀਰ ਮੰਨੂੰ ਨੂੰ ਸੂਹੇ ਆਕੇ, ਖ਼ਬਰ ਪੁਚਾਈ ਸਾਰੀ।
ਐਹਮਦ ਸ਼ਾਹ ਨੇ ਵਿਚ ਰੁਤਾਸੇ, ਲਾਏ ਆਕੇ ਡੇਰੇ।
ਆਵਣ ਫੌਜਾਂ ਪਿੰਡ ਉਜਾੜੀ, ਲੁਟਾਂ ਪੌਣ ਚੁਫੇਰੇ।
ਸੁਣਕੇ ਸੂਬਾ ਹੋਇਆ ਪੂਨੀ, ਰੰਗ ਗਿਆ ਉਡ ਸਾਰਾ।
ਲਿਖ ਪਰਵਾਨਾ ਅੰਮ੍ਰਤਸਰ ਨੂੰ, ਭੇਜਿਆ ਝਟ ਹਲਕਾਰਾ।
ਖੈਹੜਾ ਛਡੋ ਖਾਲਸਿਆਂ ਦਾ, ਕਦਮ ਪਿਛਾਂਹ ਵਲ ਮੋੜੋ।
ਹੜ ਕਾਬਲ ਥੀ ਚੜਿਆ ਆਉਂਦਾ, ਅਗੇ ਹੋਕੇ ਹੋੜੋ।
ਸੁਣ ਸੂਬੇ ਦਾ ਹੁਕਮ ਫੌਜ ਨੇ, ਸ਼ੁਕਰ ਖੁਦਾ ਦਾ ਕੀਤਾ।
ਉਠ ਭਜੇ ਨਾਂ ਇਕ ਦੂਜੇ ਨੂੰ, ਨਾਲ ਕਿਸੇ ਨੇ ਲੀਤਾ।
ਵਿਚ ਕਿਲੇ ਦੇ ਸਿੰਘਾਂ ਨੂੰ ਆ, ਸੂਹੇ ਖਬਰ ਪੁਚਾਈ।
ਹਥੀਂ ਤੇਗਾਂ ਸੂਤ ਜਵਾਨਾਂ, ਸਤ ਕਰਤਾਰ ਗਜਾਈ।
ਥਿੜਕੇ ਹੋਏ ਦੁਸ਼ਮਨ ਨੂੰ ਆ, ਵਾਢ ਗਜ਼ਬ ਦੀ ਪਾਈ।