ਪੰਨਾ:ਪੰਥਕ ਪ੍ਰਵਾਨੇ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੫)


ਖੋਹ ਲੀਤੇ ਰਾਸ਼ਨ ਦੇ ਗਡੇ, ਦਿਲ ਵਿਚ ਖੁਸ਼ੀ ਮਨਾਈ।
ਦਾਰੂ ਸਿਕਾ ਹੋਰ ਬਹੁਤ ਕੁਝ, ਖਚਰ ਹਾਥੀ ਘੋੜੇ।
ਲੁਟ ਲਏ ਕਰ ਧਾਵੇ ਸਿੰਘਾਂ, ਰਫਲਾਂ ਤੋਪਾਂ ਤੋੜੇ।
ਵਿਚ ਸ਼ਹਿਰ ਦੇ ਸ਼ਾਹੀ ਫੌਜਾਂ, ਵੜੀਆਂ ਮੋਨ ਮੁਨਾਕੇ।
ਸੂਬੇ ਅਗੇ ਖਾਲਸਿਆਂ ਦੇ, ਹਾਲੇ ਕਹਿਣ ਸੁਣਾਕੇ।
ਹੋਰ ਮਤਹਿਤੀ ਸਦ ਸੂਬੇ ਨੇ, ਲਸ਼ਕਰ ਜੋੜ ਚੜਾਇਆ।
ਆ ਗੁਜਰਾਤੇ ਅਗਲਵਾਂਢੀ, ਮਨੂੰ ਡੇਹਰਾ ਲਾਇਆ।
ਕੌੜਾ ਮਲ ਦੀਵਾਨ ਨਾਲ ਏਹ, ਬਹਿਕੇ ਮਤਾ ਪਕਾਇਆ।
ਥਕੀ ਫੌਜ ਨੂੰ ਨਾਲ ਲੜ ਲੜ, ਵਖਤ ਖੁਦਾ ਨੇ ਪਾਇਆ।
ਹੈ ਚੰਗਾ ਦੇ ਨਾਲ ਰੂਹ ਨੀ, ਹੋਵੇ ਸੁਲਹਾ ਸਫਾਈ।
ਨੀਤੀ ਨਾਲ ਦੀਵਾਨ ਬਹਾਦਰ, ਲਈਏ ਰੋਕ ਲੜਾਈ।
ਏਹ ਗਲ ਸੋਚ ਦੋਹਾਂ ਨੇ ਆਖਰ, ਲਿਖ ਘਲਿਆ ਹਲਕਾਰਾ।
ਅਸੀ ਦਿਲੋਂ ਹਾਂ ਸੁਲਹਾ ਚਾਹੁੰਦੇ, ਭੇੜ ਨਾਂ ਹੋਵੇ ਭਾਰਾ।
ਅਬਦਾਲੀ ਨੇ ਮੋੜ ਮਨੂੰ ਨੂੰ, ਘਲਿਆ ਇਹ ਪਰਵਾਨਾ।
ਇਕ ਲਖ ਤੇ ਪੰਦਰਾਂ ਸੌ ਤੁਮ ਜੇ ਤਾਰੋ ਹਰਜਾਨਾ।
ਸਲਕੋਟ ਗੁਜਰਾਤ ਪਰਗਨੇ, ਦੋਵੇਂ ਕਰੋ ਹਵਾਲੇ।
ਪੰਜ ਲਖ ਹਰ ਸਾਲ ਦਿਉ ਜੇ, ਘਰ ਬੈਠੇ ਨੂੰ ਹਾਲੇ।
ਲੜਿਆਂ ਬਾਝੋਂ ਸੁਲਾਹ ਅਸਾਡੀ, ਛੇਤੀ ਹੀ ਹੋ ਜਾਵੇ।
ਵਸੋ ਮੇਰੀ ਰ੍ਯਤ ਬਣਕੇ, ਅਗੇ ਜੋ ਦਲ ਭਾਵੇ।
ਪੜ ਪਰਵਾਨਾਂ ਮੀਰ ਮੰਨੂੰ ਦੇ, ਦਿਲ ਨੂੰ ਧੀਰਜ ਆਈ।
ਆਖਰ ਉਹਨਾਂ ਹੀ ਸ਼ਰਤਾਂ ਤੇ, ਹੋ ਗਈ ਸੁਲਹਾ ਸਫਾਈ।
ਕਾਬਲ ਨੂੰ ਮੁੜ ਗਿਆ ਦੁਰਾਨੀ, ਸ਼ਰਤਾਂ ਲਿਖ ਲਿਖਾਕੇ।
ਮੰਨੂੰ ਸ਼ੁਕਰ ਖੁਦਾ ਦਾ ਕੀਤਾ, ਵੇਲਾ ਸਿਰੋਂ ਟਪਾਕੇ।