ਪੰਨਾ:ਪੰਥਕ ਪ੍ਰਵਾਨੇ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੬)

ਬਾਦਸ਼ਾਹ ਨੂੰ ਜਾ ਦਿਲੀ ਵਿਚ, ਸੂਹੇ ਖਬਰ ਸੁਨਾਈ।
ਰਤੋ ਰਤ ਹੋਇਆ ਸ਼ਾਹ ਸੁਣਦੇ, ਮੰਨੂੰ ਲਾਜ ਲੁਵਾਈਂ।
ਸ਼ਾਹ ਨੁਵਾਜ਼ ਨੂੰ ਫੌਜਾਂ ਦੇ ਕੇ, ਵਲ ਮੁਲਤਾਨ ਦੁੜਾਇਆ।
ਖਸ ਲਵੋ ਮੰਨੂੰ ਦਾ ਤਲਕਾ, ਜਿਸ ਥਾਂ ਕਦਮ ਜਮਾਇਆ।
ਮਾਰ ਕੁਟਕੇ ਹਾਕਮ ਉਸਦੇ, ਕਢੋ ਸ਼ੈਹਰੋ ਬੰਨੇ।
ਸਾਡੇ ਜੀਊਂਦੇ ਨਿਮਕ ਹਰਾਮੀ, ਈਨ ਗ਼ੈਰ ਦੀ ਮੰਨੇ।
ਸ਼ਾਹ ਨੁਵਾਜ਼ ਦਿਲੀ ਤੋਂ ਚੜਿਆ, ਲੈਕੇ ਲਸ਼ਕਰ ਭਾਰੇ।
ਫੰਡ ਕੁਟ ਮੁਲਤਾਨੋਂ ਹਾਕਮ, ਕਢੇ ਉਸਦੇ ਸਾਰੇ।
ਮਾਰ ਕੁਟ ਖਾ ਅਫਸਰ ਆਕੇ, ਮਨੂੰ ਅਗੇ ਰੋਏ।
ਬਰਕਤ ਸਿੰਘਾ ਖੋਹਲ ਸੁਨਾਏ, ਜੋ ਵਰਤਾਰੇ ਹੋਏ।
[ਮੰਨੂੰ ਨੇ ਸਿੰਘਾਂ ਨਾਲ ਸੁਲਾਹ ਕਰਨੀ]
ਕੌੜਾ ਮਲ ਦੀਵਾਨ ਨੂੰ ਮੀਰ ਮੰਨੂੰ,
ਸਦ ਕੋਲ ਸਲਾਹ ਪਕਾਂਵਦਾ ਏ।
ਸ਼ਾਹ ਨੁਵਾਜ਼ ਵਧੀਕੀਆਂ ਕੀਤੀਆਂ ਜੋ,
ਸਾਰੀ ਖੋਹਲਕੇ ਗਲ ਸੁਨਾਂਵਦਾ ਏ।
ਲੈਕੇ ਫੌਜ ਮੁਲਤਾਨ ਤੇ ਹੁਣੇ ਜਾਵੋ
ਵੈਰੀ ਮਾਰੋ ਜਿਉਂ ਮਾਰਿਆ ਜਾਂਵਦਾ ਏ।
ਅਗੋਂ ਕਿਹਾ ਦੀਵਾਨ ਨੇ ਮੀਰ ਸਾਹਿਬ,
ਮੇਰੇ ਚਿਤ ਨੂੰ ਇਸ ਤਰਾਂ ਭਾਂਵਦਾ ਏ।
ਥਕੀ ਫੌਜ ਨੇ ਪੂਰੀਆਂ ਪਾਣੀਆਂ ਨਹੀਂ,
ਲੜ ਵਿਚ ਮੈਦਾਨ ਦੇ ਹਾਰ ਹੋਵੇ।
ਯਾਰੀ ਖਾਲਸੇ ਦੇ ਨਾਲ ਗੰਡ ਲਈਏ,
ਅਗੇ ਆਪ ਦੀ ਜਿਵੇਂ ਵਿਚਾਰ ਹੋਵੇ।