ਪੰਨਾ:ਪੰਥਕ ਪ੍ਰਵਾਨੇ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੮)

ਦਮੜਾ ਘੋੜ ਚੜੇ ਅਸਵਾਰ ਨੂੰ ਜੀ।
ਵਾਧੂ ਹੋਰ ਜਗੀਰ ਤੋਂ ਪੰਜ ਦਮੜੇ,
ਮਿਲਣ ਨਿਤ ਹਰ ਇਕ ਸਰਦਾਰ ਨੂੰ ਜੀ।
[ਮੁਲਤਾਨ ਵਲ ਤਿਆਰੀ ਕਰਨੀ]
ਕੌੜਾ ਮਲ ਦੇ ਪਰੇਮ ਪਿਆਰ ਪਿਛੇ,
ਗਲਾਂ ਕੀਤੀਆਂ ਸਭ ਪਰਵਾਨ ਸਿੰਘਾਂ।
ਛੇ ਮਾਂਹ ਦੀ ਪਹਿਲੇ ਤਨਖਾਹ ਲੈਣੀ,
ਪਾਸ ਕਰ ਲਈ ਚਤਰ ਸੁਜਾਨ ਸਿੰਘਾ।
ਚੜਿਆ ਦਸ ਹਜ਼ਾਰ ਜੁਵਾਨ ਜੰਗੀ,
ਲੈ ਲਏ ਹੋਰ ਜ਼ਰੂਰੀ ਸਾਮਾਨ ਸਿੰਘਾ।
ਹੋ ਲਾਹੌਰ ਥਾਨੀ ਸ਼ਾਹੀ ਫੌਜ ਲੈਕੇ,
ਅੰਤ ਘੇਰਿਆ ਆਣ ਮੁਲਤਾਨ ਸਿੰਘਾ।
ਦੀਨਾ ਬੇਗ ਹਾਕਮ ਤੁਰਕੀ ਦਲ ਦਾ ਸੀ,
ਲੈਕੇ ਲਾਓ ਲਸ਼ਕਰ ਮਾਰੋ ਮਾਰ ਚੜਿਆ।
ਕੌੜਾ ਮਲ ਦੀਵਾਨ ਭੀ ਬਰਕਤ ਸਿੰਘਾ,
ਨਾਲ ਫੌਜ ਦੇ ਪਹਿਨ ਹਥਿਆਰ ਚੜਿਆ।
[ਸ਼ਾਹ ਨੁਵਾਜ ਦੀ ਝੜਪ ਤੇ ਦੀਨਾ ਬੇਗ ਦੀ ਗਦਾਰੀ]
ਸ਼ਾਹ ਨੁਵਾਜ ਨੇ ਕਢਕੇ ਫੌਜ ਬੰਨੇ,
ਤੇਗਾਂ ਸਾਹਮਣੇ ਡਟਕੇ ਮਾਰੀਆਂ ਜੀ।
ਹੋ ਅਸਵਾਰ ਹਾਥੀ ਉਤੇ ਹੋ ਮੋਹਰੇ,
ਫੰਡਾਂ ਚਾਹੜੀਆਂ ਦਲਾਂ ਨੂੰ ਭਾਰੀਆਂ ਜੀ।
ਦੀਨਾਂ ਬੇਗ ਤੋਂ ਗਈ ਨਾਂ ਝਾਲ ਝਲੀ,
ਰਲਿਆ ਨਾਲ ਜਾ ਕਰ ਗਦਾਰੀਆਂ ਜੀ।