ਪੰਨਾ:ਪੰਥਕ ਪ੍ਰਵਾਨੇ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)


ਤੋੜਾ ਮੋਹਰਾਂ ਦਾ ਮਾਤਾ ਦੇ ਕੋਲ ਹੈਸੀ,
ਗੰਗੂ ਚੁਕ ਲੀਤਾ ਧਰਮਹਾਰ ਭਾਈ।
ਚਵੀ ਸਾਲ ਅਨੰਦਪੁਰ ਸਤਿਗੁਰਾਂ ਦਾ,
ਰਹਿਕੇ ਚੰਦਰਾ ਨਿਮਕ ਸੀ ਖਾਂਦਾ ਰਿਹਾ।
ਬਿਪਤਾ ਪਈ ਤਾਂ 'ਬਿਪਰ' ਦਾ ਬਰਕਤ ਸਿੰਘਾ,
ਧਰਮ, ਕਰਮ, ਸਾਊਪੁਣਾ, ਜਾਂਦਾ ਰਿਹਾ।

--------


[ਤਥਾ]


ਥਾਨੇ ਵਿਚ ਜਾ ਪੁਲਸ ਨੂ ਖਬਰ ਕੀਤੀ,
ਉਹਨਾਂ ਪਕੜ ਸਰਹੰਦ ਪੁਚਾ ਦਿਤਾ।
ਹੋਏ ਪੇਸ਼ ਇਹ ਸੂਬੇ ਵਜ਼ੀਰ ਖਾਂ ਦੇ,
ਲਾਂਬੂ ਫਤਹਿ ਵਾਲਾ ਜਾਂਦੇ ਲਾ ਦਿਤਾ।
ਠੰਡੇ ਬੁਰਜ ਵਿਚ ਤਿੰਨਾਂ ਨੂੰ ਕੈਦ ਕੀਤਾ,
ਦੇ ਦੇ ਲੋਭ ਡਰਾਵੇ ਸਮਝਾ ਦਿਤਾ।
ਦਿਨੇ ਪੜ੍ਹ ਕਲਮਾਂ ਮੁਸਲਮਾਨ ਹੋਵੋ,
ਹੋਸੋ ਕਤਲ ਨਹੀਂ ਤਾਂ ਫਰਮਾ ਦਿਤਾ।
ਰਹੇ ਵਿਚ ਪਹਿਰੇ ਭੁਖੇ ਰਾਤ ਸਾਰੀ,
ਪਟੀ ਅਨਖ ਦੀ ਅੰਮੀ,ਪੜਾਂਵਦੀ ਰਹੀ।
ਨੂਰੀ ਕੁਖ ਵਾਲੀ ਮਾਤਾ ਹਿੰਦੀਆਂ ਦੀ,
ਪੋਂਦ ਸਿਦਕ ਦੀ ਦੋਹਾਂ ਨੂੰ ਲਾਂਵਦੀ ਰਹੀ।

[ਤਥਾ]


ਚੜਿਆ ਦਿਨ ਤਾਂ 'ਦੁਸ਼ਟ ਦਰਬਾਰ' ਅੰਦਰ,
ਸ਼ੀਰ ਖੋਰ ਕੈਦੀ ਹੋਕੇ ਆਏ ਦੋਵੇਂ।