ਪੰਨਾ:ਪੰਥਕ ਪ੍ਰਵਾਨੇ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੩)

ਝੰਡਾ ਝੁਲਦਾ ਰਹੇ ਉਚੀ ਸ਼ਾਨ ਵਾਲਾ।
---0 ---
ਦਤਾਰ ਕੌਰ ਰਾਣੀ ਰਣਜੀਤ ਸਿੰਘ ਦੀ,
ਭਾਗਾਂ ਭਰੀ ਆਈ ਭਾਗਵਾਨ ਦੇ ਘਰ।
ਖਗੜ ਸਿੰਘ ਸਰਦਾਰ ਸੀ ਹੋਇਆ ਪੈਦਾ,
ਸੂਰ ਬੀਰ ਦੇਵੀ ਬਲਵਾਨ ਦੇ ਘਰ।
ਮੂੰਹੋਂ ਮੰਗਵੇਂ ਮੰਗਤਿਆਂ ਦਾਨ ਪਾਏ,
ਖੁਸ਼ੀ ਹੋਈ ਹਿੰਦੂ ਮੁਸਲਮਾਨ ਦੇ ਘਰ।
ਵਾਜੇ ਵਜਦੇ ਤੇ ਹੁੰਦੀ ਦੀਪਮਾਲਾ,
ਦੀਵੇ ਘਿਓ ਦੇ ਜਗੇ ਜਹਾਨ ਦੇ ਘਰ।
ਠਾਰਾਂ ਸੌ ਸਤਵੰਜਵਾਂ ਬਿਕਰਮੀ ਨੂੰ,
ਤਖਤ ਬੈਹਦਿਆਂ ਖੁਸ਼ੀ ਕਮਾਲ ਵੇਖੀ।
ਅਸਾਂ ਬੁਝੀਆਂ ਦਿਲਾਂ ਵਿਚ ਬਰਕਤ ਸਿੰਘਾ,
ਦਾਨੀ ਮਰਦ ਦੀ ਸੋਹਣੀ ਮਸਾਲ ਦੇਖੀ।
[ਕੰਵਰ ਖੜਕ ਸਿੰਘ ਦੀ ਸਿਆਨਪ]
ਸੁੰਦਰ ਸ਼ਕਲ ਅਤੇ ਵਡੀ ਅਕਲ ਵਾਲਾ,
ਹੋਇਆ ਦਿਨਾਂ ਵਿਚ ਕੰਵਰ ਹੁਸ਼ਿਆਰ ਚੰਗਾ।
ਲੰਬਾ ਕਦ ਹੈਸੀ ਸੋਹਣਾ ਸਰੂ ਜਿਹਾ,
ਮਿਠਾ ਬੋਲਦਾ ਨਾਲ ਪਿਆਰ ਚੰਗਾ।
ਪੜ ਫਾਰਸੀ ਅਤੇ ਪੰਜਾਬੀ ਤਾਈਂ,
ਹੈਸੀ ਚਤੁਰ ਹੋਇਆ ਇਲਮਦਾਰ ਚੰਗਾ।
ਦਿਲ ਵਿਚ ਸ਼ੌਕ ਸ਼ਕਾਰਦਾ ਰਖਦਾ ਸੀ,
ਲਿਆ ਸਿਖ ਤਲਵਾਰ ਦਾ ਵਾਰ ਚੰਗਾ।