ਪੰਨਾ:ਪੰਥਕ ਪ੍ਰਵਾਨੇ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੭)

ਗੁਰੂ ਗ੍ਰੰਥ ਪਰਕਾਸ਼ ਕਰਾਇਆ ਸੋਹਣਾ।
ਵਿਛ ਗਏ ਗਲੀਚੇ ਵਿਛੌਣਿਆਂ ਦੇ,
ਵੇਲਾ ਫੇਰਿਆਂ ਦਾ ਜਦੋਂ ਆਇਆਂ ਸੋਹਣਾ।
ਕਾਗਜ਼ ਕੀਮਤੀ ਕਟਕੇ ਝੰਡੀਆਂ ਲਾ,
ਕਾਰੀਗਰਾਂ ਦਰਬਾਰ ਸਜਾਇਆ ਸੋਹਣਾ।
ਲਗੀ ਚਾਨਣੀ ਚਮਕਦੇ ਲਾਲ ਹੀਰੇ,
ਤੇ ਸੁਵਰਨ ਦਾ ਚੌਰ ਝੁਲਾਇਆ ਸੋਹਣਾ।
'ਖੜਗ ਸਿੰਘ’ ਅਤੇ ‘ਚੰਦ ਕੌਰ’ ਤਾਈਂ,
ਆ ਹਜ਼ੂਰੀ ਦੇ ਵਿਚ ਬਠਲਾਂਵਦੇ ਨੇ।
ਵਾਰੋ ਵਾਰ ਪਰਦੱਖਣਾ ਕਰਨ ਉਠਕੇ,
ਬੇਦੀ ਸਾਹਿਬ ਜਦ ਪਾਠ ਸੁਨਾਂਵਦੇ ਨੇ।
[ ਤਥਾ ]
ਹੋਈਆਂ ਚਾਰ ਪਰਦੱਖਣਾ ਚਾਰ ਲਾਵਾਂ,
ਅਰਦਾਸ ਗੁਰਮਤ ਅਨੁਸਾਰ ਕੀਤੀ।
ਅਗੇ ਲਗ ਗਏ ਢੇਰ ਝੜਾਵਿਆਂ ਦੇ,
ਵਰਖਾ ਮਾਇਆ ਦੀ ਸਾਰੇ ਪ੍ਰਵਾਰ ਕੀਤੀ।
ਗੁਰਦੁਵਾਰਿਆਂ ਅਤੇ ਯਤੀਮਗਾਹ ਨੂੰ,
ਅਰਪਣ ਭੇਟ ਸੀ ਰਜ ਸਰਕਾਰ ਕੀਤੀ।
ਹਰ ਤਰਫ ਵਧਾਈ ਵਧਾਈ ਹੋਵੇ,
ਸੋਭਾ ਮੰਗਤਿਆਂ ਨੇ ਬੇਸ਼ੁਮਾਰ ਕੀਤੀ।
ਡੂਮ, ਭਟ, ਉਚਾਰਕੇ ਪੀੜੀਆਂ ਨੂੰ,
ਕੈਂਹਦੇ ਮੋਤੀਆਂ ਦਾ ਲੈਣਾ ਦਾਨ ਰਾਜਾ।
ਤੂੰ ਹੈਂ ਬਿਕਰਮਾਂਜੀਤ ਦੀ ਵਲ ਵਿਚੋਂ,