ਪੰਨਾ:ਪੰਥਕ ਪ੍ਰਵਾਨੇ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੦)

ਮੈਂਹਦੀ, ਵਾਂਗ 'ਸੁਹਾਗਣਾ' ਹਸੇ 'ਧਰ' ਲਾਕੇ।
[ ਤਥਾ ]
ਤੋਪਚੀਆਂ ਨੇ ਮਾਰਕੇ, ਰਣ ਅੰਦਰ ਗੋਲੇ।
ਕੀਤੇ ਆਸਾਂ ਵਾਲੜੇ, ਗੜ ਢਾਹ ਢਾਹ ਖੋਲੇ।
ਰੋਹ ਵਿਚ ਨੇਤ੍ਰ ਭਖਦੇ, ਜਿਉਂ ਦਗਨ ਗੋਲੇ।
ਸੂਰਜ ਤਕ ਅਕਾਸ਼ ਤੇ, ਸੈਹਮੇ ਤੇ ਡੋਲੇ।
ਨਾਲ ਧਮਾਕਿਆਂ ਫੌਜ ਦੇ, ਕੰਨ ਹੋਗਏ ਬੋਲੇ।
ਫੁਲਾਂ ਵਰਗੇ ਮੁਖੜੇ, ਵਿਚ ਮਿਟੀ ਰੋਲੇ।
[ ਲਾਹੌਰ ਖਬਰਾਂ ਭੇਜਣੀਆਂ ]
ਘਲਿਆ ਕੰਵਰ ਲਾਹੌਰ ਨੂੰ, ਅਪੁਨਾ ਹਲਕਾਰਾ।
ਚਿਠੀ ਅੰਦਰ ਲਿਖਿਆ, ਤਕ ਹਾਲਾ ਸਾਰਾ।
ਕੀਤਾ ਖਾਂ ਸੁਲਤਾਨ ਨੇ, ਦਲ ਕਠਾ ਸਾਰਾ।
ਘਲੋ ਫੌਜਾਂ ਤਾਜੀਆਂ, ਰਣ ਪਿਆ ਕਰਾਰਾ।
ਪੁਜਾ ਵਿਚ ਲਾਹੌਰ ਆ, ਅਸਵਾਰ ਪਿਆਰਾ।
ਪੜ ਚਿਠੀ 'ਰਣਜੀਤ' ਨੇ, ਕੀਤਾ ਤਰਿਆਰਾ।
ਮੋਹਕਮ ਚੰਦ ਦੀਵਾਨ ਨੂੰ, ਦਲ ਦੇਕੇ ਭਾਰਾ।
ਭਿੰਬਰ ਦੇ ਵਲ ਤੋਰਿਆ, ਪਹੁੰਚਾ ਕਰ ਚਾਰਾ।
[ ਸਿੰਘਾਂ ਦਾ ਜ਼ੋਰਦਾਰ ਹੱਲਾ ] ਕਬਿਤ
ਪਹੁੰਚ ਗਈ ਕੁਮਕ ਬੀੜ ਦਿਤੇ ਤਾਜ਼ਾ ਤੋਪਖਾਨੇ
ਮਾਰ ਮਾਰ ਗੋਲੇ ਧੂੜ ਤੋਪਾਂ ਨੇ ਧੁਮਾਈ ਹੈ।
ਦਗੜ ਦਗੜ ਹੋਈ ਸੂਰੇ ਧਾਣਾਂ ਵਾਂਗੂੰ ਭੁਜਦੇ ਨੇ,
ਫੌਜ ਸੁਲਤਾਨ ਦੀ ਪਲਾਂ 'ਚਿ ਉਡਾਈ ਹੈ।
ਉਡਦੀਆਂ ਬੋਟੀਆਂ, ਜਿਉਂ ਟਿਡੀ ਦਲ ਅੰਬਰਾਂ ਤੇ,