ਪੰਨਾ:ਪੰਥਕ ਪ੍ਰਵਾਨੇ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੨)

ਨਜ਼ਰਾਂ ਦਿਤੀਆਂ ਅਦਬ ਸਤਕਾਰ ਕਰਕੇ।
ਵਫਾਦਾਰੀ ਦੇ ਕੁਲ ਨੇ ਹਲਫ ਖਾਦੇ,
ਏਹਦੀ ਆਗਿਆ ਵਿਚ ਇਤਬਾਰ ਕਰਕੇ।
ਨੀਵਾਂ ਸੀਸ ਕਰ ਮੰਨਿਆਂ ਹੁਕਮ ਸਭਨੇ,
ਜਥੇਬੰਦੀ ਦੇ ਨਾਲ ਪਿਆਰ ਕਰਕੇ।
ਚੰਗੀ ਸਿਖਿਆ ਦਿਤੀ ਸਰਕਾਰ ਨੇ ਏਹ,
ਮਾਨ ਹੁੰਦਿਆਂ ਮਾਣ ਨੂੰ ਮਾਰ ਕਰਕੇ।
ਲਾਇਕ ਵੇਖਕੇ ਆਪਣੇ ਲਾਡਲ ਨੂੰ,
ਸਾਹਵੇਂ ਅਖੀਆਂ ਪਰਖਨਾਂ ਚਾਂਵਦੇ ਸਨ।
ਵੈਰੀ, ਚੰਦਰੇ ਡੋਗਰੇ ਬਰਕਤ ਸਿੰਘਾ,
ਡਰਦੇ ਹੁਕਮ ਅਗੇ ਸਿਰ ਨੁਆਂਵਦੇ ਸਨ।
[ ਮੁਲਤਾਨ ਤੇ ਫਤਹਿ ਪਾਣੀ ]
ਮੁਜ਼ੱਫਰ ਖਾਨ, ਸ਼ੈਤਾਨ, ਮੁਲਤਾਨ ਅੰਦਰ,
ਖਬਰਾਂ ਧੁੰਮੀਆਂ ਗ਼ਦਰ ਮਚਾ ਰਿਹਾ ਏ।
ਇਸ਼ਤਿਹਾਰ ਦੇ ਮਜ਼ਹਬ ਦੇ ਨਾਮ ਉਤੇ,
ਮੁਸਲਮਾਨਾਂ ਤਾਈਂ ਭੜਕਾ ਰਿਹਾ ਏ।
ਅਸਾਂ ਈਨ ਨਹੀਂ ਮੰਨਣੀ ਕਾਫਰਾਂ ਦੀ,
ਕੌਮੀ ਵਿਤਕਰੇ ਤਾਈਂ ਵਧਾ ਰਿਹਾ ਏ।
ਫੌਜ ਕਿਲੇ ਵਿਚ ਜੋੜਕੇ ਬਰਕਤ ਸਿੰਘਾ,
ਕਠੇ ਜੰਗੀ, ਸਮਾਲ ਕਰਵਾ ਰਿਹਾ ਏ।
ਆਕੀ ਹੋ ਗਿਆ ਸ਼ਾਹੀ ਲਗਾਨ ਦੇਣੋਂ,
ਹੁਕਮ ਘਲ ਪਹਿਲੇ ਇਮਤਿਹਾਨ ਕੀਤਾ।
ਦਲ ਜੋੜ ਸਰਕਾਰ ਨੇ ਖੜਕ ਸਿੰਘ ਨੂੰ,