ਪੰਨਾ:ਪੰਥਕ ਪ੍ਰਵਾਨੇ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੩)

ਸੋਧ ਕਰਨ ਦੇ ਲਈ ਰੁਵਾਨ ਕੀਤਾ।
[ ਪਉੜੀ ] ਧਾਵਾ
ਹਰੀ ਸਿੰਘ, ਦੀਵਾਨ ਚੰਦ, ਸਰਦਾਰ 'ਅਟਾਰੀ'।
ਚੜ ਪਏ ਮੁਛੀਂ ਵਟ ਚਾਹੜ, ਖਾ ਕਸਮਾਂ ਭਾਰੀ।
ਨਾਂ 'ਅਸਾਂ ਮੁਜ਼ੱਫਰ ਖਾਨ' ਦੀ ਜੋ ਭਗਤ ਸਵਾਰੀ।
ਤਾਂ ਪੈਰਾਂ ਅੰਦਰ ਰੁਲੇਗੀ, ਸਾਡੀ ਸਰਦਾਰੀ।
ਕਰ ਪਰਤੱਗਿਆ ਚੜੀ ਆਪ, ਸਰਦਾਰੀ ਪਿਆਰੀ
ਮੈਂ ਖਪ ਮੁਕਾਕੇ ਖਾਨ ਦੀ, ਮੁੜਨਾ ਇਸ ਵਾਰੀ।
ਰਸਦਾਂ ਬਸਦਾਂ ਲਦਕੇ, ਕਰ ਕੁਲ ਤਿਆਰੀ।
ਪੁਜੇ ਵਿਚ ਮੁਲਤਾਨ ਦੇ, ਪੰਧ ਕਰ ਕੇ ਭਾਰੀ।
[ ਮੋਰਚੇ ਬੰਨਕੇ ਹਲਾ ਬੋਲਣਾ ]
ਸ਼ੈਹਰੋਂ ਬਾਹਰ ਦੋਏ ਦਲ, ਕਰ ਖੂਬ ਤਿਆਰੀ।
ਲਾਕੇ ਚੋਟ ਦਮਾਮਿਆਂ, ਪਏ ਸੂਤ ਕਟਾਰੀ।
ਜੀਕੁਣ ਨਿਕਲੇ ਰੁਡ ਚੋਂ, ਸਪਣੀ ਹੰਕਾਰੀ।
ਮਾਰੋ ਮਾਰ ਪੁਕਾਰਦੇ, ਜੋਰਾ ਵਰ ਭਾਰੀ।
ਮਾਰਨ ਗੋਲੇ ਤੋਪਚੀ, ਧਰ ਕੰਬੇ ਸਾਰੀ।
ਡਰ ਸੂਰਜ ਵੀ ਲੁਕਿਆ, ਵਿਚ ਧੁੰਦ ਗੁਬਾਰੀ।
ਵਗੇ ਵੈਹਣ ਮੈਦਾਨ ਵਿਚ, ਹੋ ਲਹੂਆਂ ਜਾਰੀ।
ਲੋਥਾਂ ਵਾਂਗਰ ਮਛੀਆਂ, ਵਿਚ ਲਾਵਣ ਤਾਰੀ।
[ ਤਥਾ ]
ਇਉਂ ਵਜਨ ਤੇਗਾਂ ਢਾਲ ਤੋਂ ਜਿਉਂ ਬਦਲ ਚੜਕੇ।
ਪਿਆ ਸਿਧਾ ਕਰੇ ਲੁਹਾਰ ਜਿਉਂ, ਲੋਹੇ ਨੂੰ ਘੜਕੇ।
ਬਲਮਾਂ ਕਢਣ ਆਂਦਰਾਂ, ਇਉਂ ਢਿਡੀ ਵੜਕੇ।