ਪੰਨਾ:ਪੰਥਕ ਪ੍ਰਵਾਨੇ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੭)

ਬਰਕਤ ਸਿੰਘਾ ਡੋਗਰੇ, ਬੈਠੇ ਅੰਦਰ ਤਾਕ।
ਦੂਜੇ ਬੰਨੇ*[1] ਕੰਪਨੀ, ਲਾਈ ਹੈਸੀ ਝਾਕ।
[ ਮਹਾਰਾਜੇ ਰਣਜੀਤ ਜੀ ਨਾਲ ਅੰਗਰੇਜ਼ਾਂ ਦੀ ਮੁਲਾਕਾਤ ]
ਰੂਸ ਨਾਲ ਜੋ ਕਾਬਲ ਦੇ ਬਾਦਸ਼ਾਹ ਨੇ,
ਗੁੰਦੀ ਗੋਂਦ ਸੀ ਇਕ ਨਿਧਾਰੀ ਪਿਆਰੇ।
ਹਿੰਦੁਸਤਾਨ ਉਤੇ ਕਬਜ਼ਾ ਕਰਨ ਖਾਤਰ,
ਲਗੇ ਹਮਲੇ ਦੀ ਕਰਨ ਤਿਆਰੀ ਪਿਆਰੇ।
'ਈਸਟ ਇੰਡੀਆ ਕੰਪਨੀ ਵਾਲਿਆਂ ਨੂੰ,
ਦਿਤੀ ਖਬਰ ਏਜੰਟਾਂ ਨੇ ਸਾਰੀ ਪਿਆਰੇ।
ਕਰਲੈ ਮੁਲਕ ਤੇ ਕਿਤੇ ਨਾਂ ਰੂਸ ਕਬਜ਼ਾ,
ਪਿਆ ਫਿਕਰ ਅੰਗਰੇਜ਼ ਨੂੰ ਭਾਰੀ ਪਿਆਰੇ।
'ਆਕਲੈਂਡ' ਜਨਰਲ ਲੀਡਰ ਕੰਪਨੀ ਦਾ,
ਅੰਮ੍ਰਤਸਰ ਮਨਜ਼ੂਰੀ ਲੈ ਆਇਆ ਜੀ।
ਰਣਜੀਤ ਸਿੰਘ ਨੂੰ ਮਿਲਕੇ ਬਰਕਤ ਸਿੰਘਾ,
ਗਲ ਬਾਤ ਦੇ ਤਾਈਂ ਹਲਾਇਆ ਜੀ।
[ ਤਥਾ ]
'ਆਕਲੈਂਡ' ਨੇ ਕਿਹਾ ਜਨਾਬ ਦੇਖੋ,
ਵੈਰੀ ਮੁਲਕ ਤੇ ਧਾਵਾ ਬੁਲਾਣਾ ਚਾਹੁੰਦੇ।
'ਜ਼ਰ' ਨਾਲ ਰਲ 'ਦੋਸਤ ਮੁਹੰਮਦ' ਹੋਰੀ,
ਸਾਨੂੰ ਦੋਹਾਂ ਦੇ ਤਾਈਂ ਦਬਾਣਾ ਚਾਹੁੰਦੇ।


  1. *ਈਸਟ ਇੰਡੀਆ ਕੰਪਨੀ ੧੫੯੯ ਵਿਚ ਕਾਇਮ ਹੋਈ ਸੀ ਤੇ ਏਹ ਵੀ ਇਸ ਝਾਕ ਵਿਚ ਬੈਠੀ ਹੋਈ ਸੀ ਕਿ ਜਿਵੇਂ ਵੀ ਹੋਵੇ ਸਾਰੇ ਹਿੰਦੁਸਤਾਨ ਤੇ ਗ਼ਾਲਬ ਆ ਜਾਈਏ।