ਪੰਨਾ:ਪੰਥਕ ਪ੍ਰਵਾਨੇ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੨)

ਵੇਲੇ ਅੰਤ ਦੇ ਪਾਠ ਸੁਨਾਇਆ ਗਿਆ।
ਠਾਰਾਂ ਸੌ ਛਿਆਨਵੇਂ ਹਾੜ ਪੰਦਰਾਂ,
ਸ਼ੇਰ ਸਦਾ ਦੀ ਨੀਂਦ ਸੁਵਾਇਆ ਗਿਆ।
ਪੈ ਗਏ ਪਿਟਣੇ ਮੈਹਲਾਂ ਤੇ ਛਾਉਣੀਆਂ ਵਿਚ,
ਟਕਰਾਂ ਮਾਰ ਮਥੇ ਸਾਰੇ ਪਾੜਦੇ ਨੇ।
ਸੌਂ ਗਏ ਲੇਖ ਪੰਜਾਬ ਦੇ ਬਰਕਤ ਸਿੰਘਾ,
ਵਿਚੇ ਵਿਚ ਵੈਰੀ ਵੇਲਾ ਤਾੜਦੇ ਨੇ।
[ ਸ਼ੇਰੇ ਪੰਜਾਬ ਦਾ ਸਸਕਾਰ ]
ਆਲੀਸ਼ਾਨ ਬਬਾਣ ਤਿਆਰ ਕੀਤਾ,
ਮੋਢੇ ਆਪ ਵਜ਼ੀਰਾਂ ਨੇ ਚਾਇਆ ਈ।
ਸੋਹਣੀ ਚੰਦਨ ਦੀ ਚਿਖਾ ਬਨਾਇਕੇ ਤੇ,
ਵਾਲੀ ਮੁਲਕ ਦਾ ਉਤੇ ਟਕਾਇਆ ਈ।
ਹੋਈਆਂ ਫੌਜੀ ਸਲਾਮੀਆਂ ਕਿਲੇ ਵਿਚੋਂ,
ਬੈਂਡ ਮਾਤਮੀ ਢੰਗ ਵਜਾਇਆ ਈ।
ਰੋਂਦੇ ਦਿਲ ਤੇ ਕੰਬ ਦੇ ਨਾਲ ਹਥਾਂ,
ਖੜਗ ਸਿੰਘ ਰਾਜੇ ਲੰਬੂ ਲਾਇਆ ਈ।
ਚਿਟੇ ਕਪੜੇ ਗਲਾਂ ਵਿਚ ਰਾਣੀਆਂ ਪਾ,
ਸਤੀ ਹੋਣ ਲਈ ਬੈਠੀਆਂ ਆਨ ਭਾਈ।
ਲੈਕੇ ਹਲਫ 'ਧਿਆਨੇ' ਤੇ ਖੜਕ ਸਿੰਘ ਤੋਂ,
ਕੀਤੇ ਚਿਖਾ ਦੀ ਭੇਟਾ ਪਰਾਨ ਭਾਈ।
[ ਤਥਾ ]
ਲਗੀ ਅਗ ਰਣਜੀਤ ਦੀ ਮੜੀ ਤਾਈਂ,
ਲੰਬੂ ਉਡ ਅਸਮਾਨ ਨੂੰ ਜਾਂਵਦੇ ਨੇ।