ਪੰਨਾ:ਪੰਥਕ ਪ੍ਰਵਾਨੇ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੩)

ਮੜੀ ਨਹੀਂ ਪੰਜਾਬ ਦੀ ਸੜੀ ਕਿਸਮਤ,
ਮੁਸਲਮਾਨ ਹਿੰਦੂ ਕੁਰਲਾਂਵਦੇ ਨੇ।
ਚਿਖਾ ਵਿਚ ਧਿਆਨ ਸਿੰਘ ਪਵੇ ਭਜ ਭਜ,
ਫੜ ਫੜ ਉਸਦੇ ਤਾਈਂ ਹਟਾਂਵਦੇ ਨੇ।
ਤੇਰੇ ਬਿਨਾਂ ਨਹੀਂ ਰਾਜ ਦੇ ਕੰਮ ਚਲਨੇ,
ਭਿਜੇ ਨੈਣਾਂ ਚੋਂ ਨਾਲੇ ਸੁਨਾਂਵਦੇ ਨੇ।
ਖੇਡੀ ਖੇਡ ਅਯਾਰੀ ਦੀ ਧਿਆਨ ਸਿੰਘ ਨੇ,
ਵੇਖ ਵੇਖ ਆਖਣ ਬੁਧਵਾਨ ਸਾਰੇ।
ਮੰਦੇ ਦਿਨ ਆਗਏ ਤੇਰੇ ਖੜਕ ਸਿੰਘਾ,
ਸਾਨੂੰ ਆਂਵਦੇ ਨਜ਼ਰ ਅਨਮਾਨ ਸਾਰੇ।
----0----
ਮਾਰ ਮਾਰ ਟਕਰਾਂ ਐਹਲਕਾਰ ਪਿਟਨ,
ਉਜੜ ਗਿਆ ਸੰਸਾਰ ਰਣਜੀਤ ਸਿੰਘਾ।
ਤੇਰੇ ਬਾਜ ਜੁਵਾਨਾਂ ਨੂੰ ਕੌਣ ਦੇਸੀ,
ਕੈਂਠੇ, ਕੜੇ, ਤੇ ਹਾਰ ਰਣਜੀਤ ਸਿੰਘਾ।
ਆਗੂ ਜਿਨਾਂ ਦੇ ਤਾਈਂ ਬਣਾਗਿਆ ਏਂ,
ਸਾਨੂੰ ਨਹੀਂ ਇਤਬਾਰ ਰਣਜੀਤ ਸਿੰਘਾ।
ਤੇਰੇ ਬਾਝ ਕਿਸਨੇ ਅਟਕਾਂ ਵਗਦੀਆਂ ਨੂੰ,
ਲੰਘਣਾ ਪਾਰ ਖਲਿਆਰ ਰਣਜੀਤ ਸਿੰਘਾ।
ਵਿਚੇ ਵਿਚ ਵੈਰੀ ਕੱਛਾਂ ਮਾਰਦੇ ਨੇ,
ਨਾਂ ਪੰਜਾਬ ਰੈਹਣਾ ਤੇ ਨਾਂ ਸ਼ਾਨ ਰੈਹਣੀ।
ਸੁਪਨਾ ਆਇਆ ਅਜਾਦੀ ਦਾ ਬਰਕਤ ਸਿੰਘਾ,
ਯਾਦਗਾਰ ਹੀ ਵਿੱਚ ਜਹਾਨ ਰੈਹਣੀ।