ਪੰਨਾ:ਪੰਥਕ ਪ੍ਰਵਾਨੇ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੯)

ਉਵੇਂ ਗੁਝੀਆਂ ਸਾਜ਼ਸ਼ਾਂ ਕਰਨ ਲਗਾ।
*ਪਤਾ ਕੰਵਰ ਨੂੰ ਕੁਛ ਨਾ ਬਰਕਤ ਸਿੰਘਾ,
ਸਮਾਂ ਉਲਟਿਆ ਤੇ ਤੇਜ ਹਰਨ ਲਗਾ।
(ਪਰਜਾ ਦੀਆਂ ਆਸਾਂ)
ਨੌਨਿਹਾਲ ਸਿੰਘ ਦੇ ਵੇਖ ਕੰਮ ਚੰਗੇ,
ਪਰਜਾ ਖੁਸ਼ੀ ਹੋਈ ਬੇਸ਼ੁਮਾਰ ਭਾਈ।
ਨਾਮ ਦਿਲਾਂ ਵਿਚ ਰਣਜੀਤ ਸਿੰਘ ਦਾ,
ਸਭ ਨੂੰ ਭੁਲਿਆ ਸੀ ਇਕ ਵਾਰ ਭਾਈ।
ਰਾਖੀ ਹੋਨ ਲਗੀ ਉਵੇਂ ਮਾੜਿਆਂ ਦੀ,
ਘੋੜੇ ਲੰਘ ਲੰਘ ਅਟਕ ਤੋਂ ਪਾਰ ਭਾਈ।
ਇੰਡੀਆ ਵਿਚ ਝੁਲਸਨ ਝੰਡੇ ਖਾਲਸੇ ਦੇ,
ਲਗੇ ਕਹਿਣ ਸਾਰੇ ਨਰ ਨਾਰ ਭਾਈ।
ਲੀਹਾਂ ਜੇਹੜੀਆਂ ਤੇ ਛਡ ਰਾਜ ਤਾਂਈ,
ਵਿਦਿਆ ਸ਼ੇਰ ਪੰਜਾਬ ਦਾ ਹੋਗਿਆ ਸੀ।
ਉਹਨਾਂ ਪੈਰਾਂ ਤੇ ਆਣਕੇ ਬਰਕਤ ਸਿੰਘਾ,
ਧਮਾਂ ਸਿੰਘਾਂ ਦਾ ਫੇਰ ਖਲੋ ਗਿਆ ਸੀ।
(ਮਹਾਰਾਜਾ ਖੜਕ ਸਿੰਘ ਦਾ ਚਲਾਣਾ)-ਪਉੜੀ
ਮਹਾਰਾਜੇ ਰਣਜੀਤ ਦਾ ਰਣਜੀਤ ਪਿਆਰਾ।
ਮਹਾਰਾਣੀ ਦਾਤਾਰ ਦੇ, ਨੈਣਾਂ ਦਾ ਤਾਰਾ।
ਡਕਿਆ ਅੰਦਰ ਜੇਹਲ ਦੇ, ਕਰਮਾਂ ਦਾ ਮਾਰਾ।
ਖਾ ਗਿਆ ਹਡ ਜਵਾਨ ਦੇ, ਝਟ ਕਚਾ ਪਾਰਾ।
ਵਡਿਆ ਅੰਦਰ ਮੌਹਰਿਆਂ, ਹੋਇਆ ਦੁਖਿਆਰਾ।
ਕੈਂਕਰੀਆਂ ਨੇ ਖਾ ਲਿਆ, ਉਹਦਾ ਗੋਸ਼ਤ ਸਾਰਾ।