ਪੰਨਾ:ਪੰਥਕ ਪ੍ਰਵਾਨੇ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੧)

ਲੰਬੂ ਪਿਤਾ ਦੀ ਮੜੀ ਨੂੰ ਲਾ ਦਿਤਾ।
ਢਾਹਾਂ ਮਾਰਕੇ ਕੁਲ ਸੰਸਾਰ ਰੋਂਦਾ,
ਏਹ ਕੀ ਡੋਗਰੇ, ਚੰਨ ਚੜਾ ਦਿਤਾ।
ਇਕੋ ਸਾਲ ਅੰਦਰ ਲੋਹੜਾ ਪੈਗਿਆ ਕੀਹ,
ਹਰ ਇਕ ਗਲ ਉਤੇ ਪੜਦਾ ਪਾ ਦਿਤਾ।
ਏਹ ਨਹੀਂ ਰਾਜ ਨੀਤੀ ਚਲਣੀ ਬਰਕਤ ਸਿੰਘਾ,
ਜਿਸਨੇ ਪੁਤ ਤੋਂ ਪਿਤਾ ਮਰਵਾ ਦਿਤਾ।
'ਚੰਦ ਕੌਰ' ਬਾਝੋਂ ਹੋਰ ਰਾਣੀਆਂ ਆ,
ਸੜਕੇ ਪਤੀ ਦੇ ਨਾਲ ਸਵਾਹ ਹੋਈਆਂ।
ਕੁਟਲ ਨੀਤੀਆਂ ਗੁਝੀਆਂ ਵਰਤੀਆਂ ਨੇ,
ਗ਼ਰਕ ਬੇੜੀਆਂ ਬਿਨਾਂ ਮਲਾਹ ਹੋਈਆਂ।
----0----
'ਦਾਹ' ਦਿਤਾ ਦਾਹ ਲਗਾ ਦਿਲ ਨੂੰ,
ਫਟ ਅਲੇ ਪਾ ਲੂਣ ਉਘਾੜੇ।
ਪੁਤ ਕੋਲੋਂ ਪੇ ਨੂੰ ਮਰਵਾਇਆ,
ਡੋਗਰਿਆਂ ਨੇ ਪਾ ਪਾ 'ਪਾੜੇ'।
ਐਵੇਂ ਤਾਂ ਨਹੀਂ ਦੁਨੀਆਂ ਕੈਂਹਦੀ,
'ਘਰ ਦਾ ਭੇਤੀ' ਲੰਕ ਉਜਾੜੇ।
ਹੋ ਗਏ ਹਲਕੇ 'ਰਾਜ ਧਰੋਹੀ',
ਬਝ ਗਏ ਕਿਆ ਨਵੇਂ ਅਖਾੜੇ।
ਉਠ ਉਠ ਲਾਟਾਂ ਅਰਸ਼ ਨੂੰ ਚੁੰਮਣ,
'ਬੋਡੇ ਹਡ' ਪਲਕਾਂ ਵਿਚ ਸਾੜੇ।
ਹਡ ਨਹੀਂ 'ਪੰਜਾਬ ਦੀ ਕਿਸਮਤ',