ਪੰਨਾ:ਪੰਥਕ ਪ੍ਰਵਾਨੇ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੩)

ਆਗੂ ਰਾਜ ਦੇ ਡੋਗਰੇ ਬਰਕਤ ਸਿੰਘਾ,
ਸਾਰੇ ਭੁਲ ਇਕਰਾਰ ਗ਼ਦਾਰ ਬਦਲੇ।
ਈੜੀ-ਇਹੋ ਕੁਝ ਡੋਗਰੇ ਚਾਂਵਦੇ ਸੀ,
ਅਸੀ ਪੈਰ ਪੰਜਾਬ ਤੇ ਤਾਣੀਏਂ ਜੀ।
ਜੇਹੜੇ ਕਲਗੀਆਂ ਤੇ ਤੋੜੇ ਲਾਈ ਫਿਰਦੇ,
ਅਸੀ ਤੁਛ ਨਾਂ ਓਹਨਾਂ ਨੂੰ ਜਾਣੀਏਂ ਜੀ।
ਸਾਡੇ ਨਾਲ ਨਾਂ ਅਖ ਮਲਾਣ ਜੇਹੜੇ,
ਕਦੋਂ ਉਹਨਾਂ ਨੂੰ ਅਸੀਂ ਪਛਾਣੀਏਂ ਜੀ।
ਬਰਕਤ ਸਿੰਘ ਸਰਦਾਰ ਮਰ ਜਾਣ ਸਾਰੇ,
ਕਲੇ ਅਸੀ ਬੈਹਕੇ ਮੌਜਾਂ ਮਾਣੀਏਂ ਜੀ।
ਸਸਾ-'ਸਿੰਘ ਰਣਜੀਤ' ਦੇ ਪੁੱਤ ਪੋਤੇ,
ਕੰਵਰ 'ਖੜਕ ਸਿੰਘ’ ਤੇ ਨੌਨਿਹਾਲ ਪਿਆਰੇ।
ਇਕ ਇਕ ਕਰਕੇ ਮਾਰੇ ਚੰਦਰਿਆਂ ਨੇ,
ਆਇਆ ਮੁਲਕ ਦੇ ਵਿਚ ਭੁੰਚਾਲ ਪਿਆਰੇ।
'ਸ਼ੇਰ ਸਿੰਘ ਮਹਾਰਾਜੇ' ਨੂੰ ਕਤਲ ਕੀਤਾ,
'ਸੰਧਾਵਾਲੀਏ' ਉਠੇ ਚੰਡਾਲ ਪਿਆਰੇ।
ਬਰਕਤ ਸਿੰਘ ਫਰੰਗੀ ਨੂੰ ਸਦ ਲੀਤਾ,
ਗੁਪਤ ਗੁੰਦ ਗੋਂਦਾਂ,ਧੋਖੇ ਨਾਲ ਪਿਆਰੇ।
ਹਾਹਾ-ਹਧ ਮੁਕੀ ਬੁਰਛਾ ਗਰਦੀਆਂ ਦੀ,
ਨਿਕਲੇ ਡੋਗਰੇ ਬੜੇ ਕੰਬਖਤ ਬੇਲੀ।
ਲੰਬੂ ਉਸਦੀ ਚਿਖਾ ਨੂੰ ਕਲ ਲਗਾ,
ਜੇਹੜਾ ਅਜ ਬੈਠਾ ਉਤੇ ਤਖਤ ਬੇਲੀ।
ਸੰਧਾਂ ਵਾਲੀਆਂ ਹਥੋਂ ਧਿਆਨ ਸਿੰਘ ਵੀ,