ਪੰਨਾ:ਪੰਥਕ ਪ੍ਰਵਾਨੇ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੪)

ਮੋਇਆ ਤਿਵੇਂ ਪਾਕੇ ਸਜ਼ਾ ਸਖਤ ਬੇਲੀ।
'ਤੇਜਾ ਸਿੰਘ' ਤੇ 'ਲਾਲ ਸਿੰਘ' ਬਨੇ ਆਗੂ,
ਉਦੋਂ ਵਧ ਗ਼ਦਾਰ ਕੁਰੱਖਤ ਬੇਲੀ।
ਕਕਾ-ਕਰਨ ਗਲਾਂ ਘਰ ਘਰ ਲੋਕ ਸਾਰੇ,
ਕੈਸਾ ਬੁਰਛਿਆਂ ਦੇਸ਼ ਬਰਬਾਦ ਕੀਤਾ।
ਨੌਂ ਨਿਹਾਲ ਸਿੰਘ ਨੂੰ ਕੁਟ ਕੁਟ ਨਾਲ ਪਥਰਾਂ,
ਘੈਲ ਨੀਚ ਧਿਆਨੇ ਜਲਾਦ ਕੀਤਾ।
ਉਹ ਰਣਜੀਤ ਸਿੰਘ ਪਿਆਰਾ ਪੰਜਾਬ ਜਿਸਨੇ,
ਮਾਰ ਮਾਰ ਮਾਰਾਂ ਸੀ ਅਜ਼ਾਦ ਕੀਤਾ।
ਪਾ ਸਰਹਦਾਂ ਤੇ ਛੌਣੀਆਂ ਬਰਕਤ ਸਿੰਘਾ,
ਬੰਦ ਸਦਾ ਲਈ ਹੈਸੀ ਫਸਾਦ ਕੀਤਾ।
ਖਖਾ-ਖੁਦਗਰਜ਼ੀ ਅੰਦਰ ਆਪ ਅਪਨਾ,
ਬੇੜਾ ਕਰਲਿਆ ਗ਼ਰਕ ਪੰਜਾਬੀਆਂ ਜੀ।
ਰਲਕੇ ਕੰਡਾ ਗ਼ਦਾਰਾਂ ਦਾ ਕਢ ਦੇਂਦੈ,
ਨਿਕਲ ਜਾਂਦੀਆਂ ਕੁਲ ਖਰਾਬੀਆਂ ਜੀ।
ਕੀਹ ਕੁਝ ਸਾਡੇ ਧਰੋਹ ਦਾ ਮੁਲ ਪੈਸੀ,
ਏਹਨਾਂ ਸੋਚਿਆ ਵਡੇ ਹਸਾਬੀਆਂ ਜੀ।
ਮਾਲਕ ਚੋਰ ਬਣ ਗਏ ਆਪੀਂ ਬਰਕਤ ਸਿੰਘਾ,
ਚੋਰਾਂ ਹਥ ਦੇ ਦਿਤੀਆਂ ਚਾਬੀਆਂ ਜੀ।
ਗਗਾ- ਗੁੰਡੇ ਗ਼ਦਾਰਾਂ ਨੇ ਗੁੰਦ ਗੇਂਦਾਂ,
ਮਚੀ ਗਦਰ ਦੀ ਅਗ ਦਬਾਵਨੇ ਨੂੰ।
ਤਖਤ ਸੌਂਪ ਦਿਤਾ 'ਜਿੰਦ ਕੌਰ' ਤਾਈਂ,
ਬੈਠੇ ਆਪ ਲਾਂਬੇ ਲੰਬੂ ਲਾਵਨੇ ਨੂੰ।