ਪੰਨਾ:ਪੰਥਕ ਪ੍ਰਵਾਨੇ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੦)


ਛੌਡੇ ਲਥੇ ਜਵਾਨਾਂ ਦੇ ਬਰਕਤ ਸਿੰਘਾ,
ਸੀਨ ਦਸਦੇ ਗੇਲੀਆਂ ਤਛੀਆਂ ਦੇ।
ਪਪਾ-ਪਲਟਣਾ ਗੋਰੀਆਂ ਕੋਰੀਆਂ ਨੂੰ,
ਹਿਟਲਰ, ਵੈਲ, ਤੇ ਗਫ ਲੜਾ ਰਹੇ ਸਨ।
'ਲਾਲ ਸਿੰਘ' ਤੇ 'ਚਤਰ ਸਿੰਘ' 'ਬੁਧ ਸਿੰਘ' ਜੀ,
ਏਧਰ ਸਿੰਘਾਂ ਨੂੰ ਅਸਲੇ ਪੁਚਾ ਰਹੇ ਸਨ।
ਤੇਜਾ ਸਿੰਘ ਨੇ ਘਲੀ ਨਾਂ ਫੋਜ ਪਿਛੋਂ,
ਭੌਂ ਭੌਂ ਵਲ ਲਾਹੌਰ ਤਕਾ ਰਹੇ ਸਨ।
ਬੇਈਮਾਨੀ ਦਾ ਜਾਲ ਲਾ ਬਰਕਤ ਸਿੰਘਾ,
ਭੋਲੇ ਪੰਛੀ ਗ਼ਦਾਰ ਮਰਵਾ ਰਹੇ ਸਨ।
ਬਬਾ-ਬੋਲਿਆ ਸਿੰਘਾਂ ਨੇ ਜਿਹਾ ਹਮਲਾ,
ਕੰਬੀ ਧਰਤ ਤੇ ਡੋਲ ਕੈਲਾਸ਼ ਗਿਆ।
ਝੁਲੀ ਲਾਲ ਹਨੇਰੜੀ ਅਗ ਦੀ ਆ,
ਧੂੰਏਂ ਨਾਲ ਸੀ ਲੁਕ ਅਕਾਸ਼ ਗਿਆ।
ਗੋਲੇ ਵਜੇ ਫਰੰਗੀ ਦੇ ਕੰਪ ਉਤੇ,
ਰਸਦ ਬਸਦ ਬਾਰੂਦ ਹੋ ਨਾਸ ਗਿਆ।
ਬੇੜਾ ਗੋਰੇ ਦੇ ਸਿਦਕ ਦਾ ਬਰਕਤ ਸਿੰਘਾ,
ਇਕੇ ਹਲੇ ਵਿਚ ਹੋ ਹੋ ਪਾਸ਼ ਗਿਆ।
ਭਭਾ-ਭੈੜੀ ਤਕਦੀਰ ਦੀ ਘੜੀ ਆਈ,
ਲਾਹ ਲਾਹ ਟੋਪੀਆਂ ਮੰਗਣ ਦੁਵਾ ਗੋਰੇ।
ਰਸਦ ਬਸਦ ਸਾਰੀ ਅਤੇ ਤੋਪ ਖਾਨੇ,
ਬੈਠੇ ਸਿੰਘਾਂ ਦੇ ਕੋਲੋਂ ਖੁਹਾ ਗੋਰੇ।
ਚੜਿਆ ਗਚ ਹਿਟਲਰ ਵੈਲ ਗਫ ਤਾਈਂ,