ਪੰਨਾ:ਪੰਥਕ ਪ੍ਰਵਾਨੇ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੧)

ਆਂਦੇ ਵਿਚ ਮੈਦਾਨ ਵਧਾ ਗੋਰੇ।
ਤੋਪਖਾਨੇ ਵੀ ਸਿੰਘਾਂ ਤੋਂ ਬਰਕਤ ਸਿੰਘਾ,
ਖੋਹ ਲੈ ਪਲਾਂ ਅੰਦਰ ਧਾਕਾਂ ਪਾ ਗੋਰੇ।
ਮਮਾ-ਮੋੜਵਾਂ ਹਲਾ ਪੰਜਾਬੀਆਂ ਨੇ,
ਕੀਤਾ ਫੇਰ ਲਾਕੇ ਸਾਰਾ ਤਾਨ ਬੇਲੀ।
ਖੋਹ ਲੈ ਆਪਣੇ ਛੀਏ ਹੀ ਤੋਪਖਾਨੇ,
ਗਡੇ ਵਾਢ ਪਾ ਵਾਂਗ ਕਿਰਸਾਨ ਬੇਲੀ।
ਮਾਣ ਤਾਨ ਟੁਟੇ ਸਾਰੇ ਗੋਰਿਆਂ ਦੇ,
ਭਜ ਉਠੇ ਨੀ ਛਡ ਮੈਦਾਨ ਬੇਲੀ।
ਭਾਂਜ ਵੇਖ ਅੰਗਰੇਜ਼ ਦੀ ਬਰਕਤ ਸਿੰਘਾ,
ਲਾਲ ਸਿੰਘ ਹੋਗਿਆ ਹੈਰਾਨ ਬੇਲੀ।
ਯੱਯਾ-ਯਾਰ ਦੀ ਯਾਰੀ ਨੂੰ ਪਾਲਣੇ ਲਈ,
ਲਾਲ ਸਿੰਘ ਨੇ ਵੀ ਮੂੰਹ ਪਰਤਾਇਆ ਈ।
ਪਹਾੜਾ ਸਿੰਘ ਰਾਜੇ ਫਰੀਦਕੋਟੀਏ ਨੂੰ,
ਅੰਗਰੇਜ਼ਾਂ ਦੇ ਵਲੇ ਭਜਾਇਆ ਈ।
ਓਧਰ ਜਾਣ ਗੋਰੇ ਸਿੰਘ ਜਾਣ ਏਧਰ,
ਬਾਜ਼ੀ ਜਿਤ ਪਾਸਾ ਉਲਟਾਇਆ ਈ।
ਭਹਾੜਾ ਸਿੰਘ ਅੰਗਰੇਜ਼ਾਂ ਨੂੰ ਬਰਕਤ ਸਿੰਘਾ,
ਮੋੜ ਵਿਚ ਮੈਦਾਨ ਲੈ ਆਇਆ ਈ।
ਰਰਾ-ਰਬ ਦੇ ਵਾਸਤੇ ਪਿਛਾਂਹ ਪਰਤੋ,
ਖਾਲੀ ਪਿਆ ਹੈ ਕੁਲ ਮੈਦਾਨ ਮੀਆਂ।
ਡਰਦੇ ਸਿੰਘ ਤੁਹਾਡਿਆਂ ਗੋਲਿਆਂ ਤੋਂ,
ਨਸ ਗਏ ਛਡ ਸਾਜ਼ ਸਮਾਨ ਮੀਆਂ।