ਪੰਨਾ:ਪੰਥਕ ਪ੍ਰਵਾਨੇ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੩)

ਦਾਗ਼ ਸ਼ੇਰੇ ਪੰਜਾਬ ਦੀ ਮੜੀ ਤਾਈਂ,
ਲਾਲ ਸਿੰਘ ਚੰਦਰਾ ਆਇਆ ਲਾ ਵਾਰੀ।
ਓਹਨੇ ਜੰਮੂਓਂ ਰਾਜੇ ਗੁਲਾਬ ਸਿੰਘ ਨੂੰ,
ਐਹਲਕਾਰ ਘਲ ਲਿਆ ਮੰਗਾ ਵਾਰੀ।
ਨਾਲੇ ਸਦ ਅਟਾਰੀਓਂ ਸ਼ਾਮ ਸਿੰਘ ਨੂੰ,
ਦਿਤੀ ਵਾਰਤਾ ਕੁਲ ਸੁਣਾ ਵਾਰੀ।
ਐੜਾ-ਆਸ ਰਖੀ ਜਿੰਦ ਕੌਰ ਰਾਣੀ,
ਸਿੰਘ ਜਿਤਨਗੇ ਫੇਰ ਮੈਦਾਨ ਨੂੰ ਜੀ।
ਏਸੇ ਲਈ ਸਦ ਲਿਆ ਗੁਲਾਬ ਸਿੰਘ ਨੂੰ,
ਰਖੇ ਕੈਮ ਪੰਜਾਬ ਦੀ ਸ਼ਾਨ ਨੂੰ ਜੀ।
ਫੌਜਾਂ ਲਾਲ ਸਿੰਘ ਦੇ ਪਿਛੇ ਲਗੀਆਂ ਸੀ
ਦੇਣਾ ਕਢ ਹਰਾਮੀ ਦੀ ਜਾਨ ਨੂੰ ਜੀ।
ਸੁਲਾਹ ਦਿਤੀ ਕਰਵਾ ਗੁਲਾਬ ਸਿੰਘ ਨੇ,
ਜਿਤਨ ਵਾਸਤੇ ਫੇਰ ਘਮਸਾਨ ਨੂੰ ਜੀ।
ਈੜੀ-ਇਸਤਰਾਂ ਕਹੇ ਲਾਲ ਸਿੰਘ ਰੋ ਰੋ,
ਵੇਲਾ ਸਿੰਘ ਜੀ ਹਥ ਨਾ ਆਂਵਦਾ ਏ।
ਜੜ ਪੁਟਾਂਗੇ ਅਸੀ ਫਰੰਗੀਆਂ ਦੀ,
ਜੋ ਪੰਜਾਬ ਤੇ ਅਖਾਂ ਰਖਾਂਵਦਾ ਏ।
ਏਸ ਜਾਲ ਅੰਦਰ ਫਸ ਗਏ ਫੇਰ ਪੰਛੀ,
ਜੇਹੜਾ ਮਕਰ ਦੇ ਨਾਲ ਵਛਾਂਵਦਾ ਏ।
ਮਗਰ ਮਛ ਦੇ ਅਥਰੂ ਬਰਕਤ ਸਿੰਘਾ,
ਵੇਖ ਸਭ ਦਾ ਦਿਲ ਪਤਿਆਂਵਦਾ ਏ।
ਸੱਸਾ-ਸਾਰਿਆਂ ਦੇ ਦਿਲ ਵਿਚ ਜੋਸ਼ ਨਚੇ,