ਪੰਨਾ:ਪੰਥਕ ਪ੍ਰਵਾਨੇ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੦)

ਤੇਗਾਂ ਖਾਲਸੇ ਜੇਹੜੀਆਂ ਮਾਰੀਆਂ ਨੇ।
ਸਿਖ ਰਾਜ ਨੂੰ ਖਾਲਿਆ ਸੇਂਕ ਵਾਂਗੂ,
ਰਣਜੀਤ ਦੀਆਂ ਮਿਤਰਾਂ ਚਾਰੀਆਂ ਨੇ।
ਗੰਦੇ ਲੀਡਰਾਂ ਦੇ ਪਿਛੇ ਬਰਕਤ ਸਿੰਘਾ,
ਲਗ ਜਿਤੀਆਂ ਬਾਜੀਆਂ ਹਾਰੀਆਂ ਨੇ।
ਧਧਾ-ਧੌਂਸੇ ਵਜਾਇਕੇ ਫੇਰ ਗੋਰੇ,
ਸਤਲੁਜ ਤੋਂ ਲੰਘ ਪਏ ਪਾਰ ਬੇਲੀ।
ਟੁੰਡਾ ਲਾਟ ਅਗੇ ਪਿਛੇ ਹੋਰ ਲਸ਼ਕਰ,
ਚਾਉ ਫਤਹ ਵਾਲਾ ਬੇਸ਼ੁਮਾਰ ਬੇਲੀ।
ਕਾਹਨੇ ਕਾਛੇ ਜਾ ਲਾਟ ਨੇ ਕੰਪ ਲਾਏ,
ਪਿਟਨ ਲਗ ਪੈ ਸੁਣਕੇ ਗ਼ਦਾਰ ਬੇਲੀ।
ਬਰਕਤ ਸਿੰਘਾ ਗੁਲਾਬ ਸਿੰਘ ਲਾਟ ਤਾਈਂ,
ਮਿਲਿਆ ਆਨ ਅਗੋਂ ਵਾਟਾਂ ਮਾਰ ਬੇਲੀ।
ਨੱਨਾ-ਨਹੀਂ ਹਾਲੇ ਜੰਗ ਖਤਮ ਹੋਏ,
ਰੋਹਬ ਲਾਟ ਤੇ ਡੋਗਰੇ ਪਾਇਆ ਈ।
ਅੰਮ੍ਰਤਸਰ ਨੇ ਖਾਲਸੇ ਹੋਏ ਕਠੇ,
ਹਮਲਾ ਕਰਨ ਦਾ ਮਤਾ ਪਕਾਇਆ ਈ।
ਬਿਨਾਂ ਸਦਿਆ ਤੁਸਾਂ ਨੇ ਭੁਲ ਕੀਤੀ,
ਪੈਰ ਵਲ ਲਾਹੌਰ ਦੇ ਪਾਇਆ ਈ।
ਬਰਕਤ ਸਿੰਘਾ ਨਾਂ ਲਾਟ ਨੇ ਸੁਣੀ ਕੋਈ,
ਡੇਰਾ ਆਣ ਲਾਹੌਰ ਲਗਾਇਆ ਈ।
ਪਪਾ-ਪੌਣ ਖਾਤਰ ਪੋਚੇ ਧੋਖਿਆਂ ਦੇ,
ਬਾਰਾਂ ਬੰਦਿਆਂ ਦੀ ਕੌਂਸਲ ਬਨਾਈ ਓਹਨਾਂ।