ਪੰਨਾ:ਪੰਥਕ ਪ੍ਰਵਾਨੇ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੨)

ਨੌ ਮਾਰਚ ਨੂੰ ਹੋਇਆ ਲਾਹੌਰ ਭਾਈ।
ਪੰਦਰਾਂ ਮਾਰਚ ਨੂੰ ਨਾਲ ਗੁਲਾਬ ਸਿੰਘ ਦੇ,
ਐਹਦ ਹੋਰ ਹੋਇਆ ਏਸੇ ਤੌਰ ਭਾਈ
ਮਹਾਰਾਣੀ ਸ਼ੇਖੂ ਪੁਰੇ ਕੈਦ ਕੀਤੀ,
ਰਾਜ ਭਾਗ ਦੀ ਜਾਨ ਸਿਰ ਮੋਰ ਭਾਈ
ਬਰਕਤ ਸਿੰਘਾ ਲਾਹੌਰ ਦੇ ਬਾਹਰ ਅੰਦਰ,
ਚਲ ਪਿਆ ਅੰਗਰੇਜ਼ਾਂ ਦਾ ਦੌਰ ਭਾਈ।
ਮੱਮਾ-ਮਲਿਆ ਲਾਹੌਰ ਜਾਂ ਗੋਰਿਆਂ ਨੇ,
ਥਾਂ ਥਾਂ ਸਿਖ ਫੌਜਾਂ ਤਲਮਲਾਈਆਂ ਨੇ।
ਜਿੰਦਾਂ ਰਾਣੀ ਦੀ ਕੈਦ ਨੇ ਦਿਲਾਂ ਅੰਦਰ,
ਫੂਕ ਫੂਕ ਕੇ ਅਗਾਂ ਲਗਾਈਆਂ ਨੇ।
ਥਾਉਂ ਥਾਈਂ ਬਗ਼ਾਵਤਾਂ ਉਠ ਪਈਆਂ,
ਧੂੜਾਂ ਖਾਲਸੇ ਫੇਰ ਧੁਮਾਈਆਂ ਨੇ।
ਬਰਕਤ ਸਿੰਘਾ ਅੰਗਰੇਜ਼ ਨੂੰ ਕਢ ਦੇਣਾ,
ਹੋਣ ਲਗੀਆਂ ਖੂਬ ਚੜਾਈਆਂ ਨੇ।
( ਰਾਮ ਨਗਰ ਤੇ ਸ਼ਾਹਦੌਲਾ ਪੁਰ ਦੀ ਲੜਾਈ)
( ੧੯ ਅਕਤੂਬਰ ੧੮੪੯ )
ਯੱਯਾ-ਯਾਦ ਖਰ ਕਰ ਸ਼ਾਨ ਆਪਣੀ ਨੂੰ,
ਰੌਲਾ ਸਿੰਘਾਂ ਨੇ ਡਾਹਢਾ ਮਚਾਇਆ ਜੀ।
ਰਾਜੇ ਸ਼ੇਰ ਸਿੰਘ ਜੋਧੇ ਅਟਾਰੀ ਵਾਲੇ,
ਇਕ ਜੰਗੀ ਐਲਾਨ ਕਢਾਇਆ ਜੀ।
ਰੋਟੀ ਖਾਣੀ ਅੰਗਰੇਜ਼ ਨੂੰ ਕਢ ਮੁਲਕੋਂ,
ਨਹੀਂ ਮੰਨਣਾ ਗੈਰ ਦਾ ਸਾਇਆ ਜੀ।
ਅਮੀਰ ਕਾਬਲੀ ਕਾਬਲੋਂ ਬਰਕਤ ਸਿੰਘਾ,