ਪੰਨਾ:ਪੰਥਕ ਪ੍ਰਵਾਨੇ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)


ਤੇਸੀਆਂ ਦੇ ਨਾਲ ਅੰਗ ਛਾਂਗਕੇ ਰਲਾਂਦੇ ਜੋੜ,
ਗੁਰੂ ਦਿਆਂ ਲਾਲਾਂ ਸੀ ਨਾਂ ਮੁਖ ਤੋਂ ਉਚਾਰਿਆ।
ਬਾਲ ਬਚੇ ਵਾਲੇ ਵੇਖ ਕੈਹਰ ਹੁੰਦਾ ਬਚਿਆਂ ਤੇ,
ਆਖਦੇ ਗ਼ਰਕ ਕਰ ਮੁਗ਼ਲ ਅੱਲਾ ਪਿਆਰਿਆ।
ਪਰਬਤ ਦੇ ਵਾਂਗ ਥੰਮ-ਹੌਸਲੇ ਗੁਪਾਲ ਖੜੇ,
ਲਹੂ ਦੀ ਰੰਗਤ ਰੰਗ ਕੌਮ ਦਾ ਨਖਾਰਿਆ।
ਜੋੜ ਲਈ ਸੁਰਤ ਗੁਰੂ ਗੋਬਿੰਦ ਦੀ ਯਾਦ ਵਿਚ,
ਫਾਨੀ ਸੰਸਾਰ ਇਕ ਸੁਪਨਾ ਨਿਹਾਰਿਆ।
ਮੋਢਿਆਂ ਦੇ ਤੀਕ ਕੋਟ ਆ ਗਿਆ'ਅਨੰਦ' ਜੀ ਜਾਂ,
ਮਾਰ ਤਲਵਾਰ ਸੀਸ ਜ਼ਾਲਮਾਂ ਉਤਾਰਿਆ।

———


[ਮਾਤਾ ਗੁਜਰੀ ਜੀ ਦਾ ਚਲਾਣਾ]-ਦੋਹਿਰੇ
ਤੇਗ਼ ਮਾਰ ਜਦ ਜ਼ਾਲਮਾਂ, ਲੀਤੇ ਸੀਸ ਉਤਾਰ।
ਅਰਸ਼, ਫਰਸ਼, ਤਦ ਕੰਬ ਗਏ,ਡਿਗ ਪਈ ਦੀਵਾਰ।
ਹਾਹਾਕਾਰ ਜਹਾਨ ਵਿਚ, ਕਰਦੇ ਨੇ ਨਰ ਨਾਰ।
ਐਸੇ ਜ਼ਾਲਮ ਰਾਜ ਦਾ, ਅੰਤ ਕਰੀਂ ਕਰਤਾਰ।
ਸੂਰਮਿਆਂ ਦੇ ਖੂਨ ਨੇ, ਲਾ ਦਿਤੇ ਚੰਨ ਚਾਰ।
ਜ਼ੁਲਮ ਰਾਜ ਦੀ ਹਿਲ ਗਈ, ਨੀਹਾਂ ਤੋਂ ਦੀਵਾਰ।
'ਮੋਤੀ' ਮੈਹਰੇ ਅੰਤ ਨੂੰ, ਦਸੀ ਏਹ ਗਲ ਜਾ।
ਮਾਤਾ ਤੇਰੇ ਲਾਡਲੇ ਗਏ ਨੇ, ਕੌਮ ਜਗਾ।
'ਜਪੁ ਸਾਹਿਬ' ਦਾ ਪਾਠ ਕਰ, ਮਾਤਾ ਸ਼ੁਕਰ ਗੁਜ਼ਾਰ।
ਸੋਹਣੇ ਦੇਸ਼ ਪੰਜਾਬ ਨੂੰ, ਕੀਤੀ ਝੁਕ ਜੁਹਾਰ।
ਵਸੀਂ, ਰਸੀਂ, ਸੋਹਣਿਆ, ਚਮਕੇ ਤੇਰੀ ਸ਼ਾਨ।