ਪੰਨਾ:ਪੰਥਕ ਪ੍ਰਵਾਨੇ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰ-ਯਸ ਪੂਰਤ ਧਾਰਮਿਕ ਕਵਿਤਾਵਾਂ ਦੀ ਨਵੀਂ ਪੁਸਤਕ

ਜਗ-ਮਗ-ਜੋਤ


ਇਹ ਪੁਸਤਕ ਕੀ ਹੈ? ਗੁਰ-ਸ਼ਰਧਾ ਦਾ ਠਾਠਾਂ ਮਾਰਦਾ ਸਾਗਰੀ ਗੁਰ-ਪ੍ਰੇਮ ਦੀ ਮਿੱਠੀ ਮਿੱਠੀ ਮਹਿਕ, ਗੁਰ-ਕੁਰਬਾਨੀਆਂ ਦੇ ਮਨਾਂ ਨੂੰ ਹਲੂਣਨ ਵਾਲੀ ਕਥਾ, ਇਹ ਪੁਸਤਕ ਪੜ੍ਹ ਕੇ ਤੁਸੀਂ ਅਗੇ ਪੜ੍ਹੀਆਂ ਸਭ ਪੁਸਤਕਾਂ ਭੁਲ ਜਾਓਗੇ। ਇਸ ਦੀ ਕਵਿਤਾ ਦਾ ਹਰ ਬੰਦ ਆਪ ਦੇ ਮੰਨ ਨੂੰ ਨਵਾਂ ਸਵਾਦ ਦਏਗਾ ਅਤੇ ਗੁਰੂ-ਚਰਨਾਂ ਨਾਲ ਸੁਰਤ ਜੋੜ ਦਏਗਾ। ਇਸ ਦੇ ਲੇਖਕ ਹਨ-

ਗਿ: ਤ੍ਰਿਲੋਚਨ ਸਿੰਘ 'ਸ਼ਾਨ' ਬੀ. ਏ.


ਇਸ ਵਿਚ


ਗੁਰੂ ਨਾਨਕ ਦੇਵ ਜੀ ਦੇ ਮਿੱਠੇ ਮਿੱਠੇ ਚੋਜ, ਗੁਰੂ ਅੰਗਦ ਦੇਵ ਜ ਦੀ ਸਿਦਕ ਘਾਲਣਾ, ਗੁਰੂ ਅਮਰ ਦੇਵ ਜੀ ਦੀ ਘੋਰ ਤਪੱਸਿਆ, ਸੋਢੀ ਸੁਲਤਾਨ ਗੁਰੂ ਰਾਮ ਦਾਸ ਜੀ ਦੀ ਮਹਿਮਾ, ਪੰਚਮ ਪਾਤਸ਼ਾਹ ਦੇ ਸ਼ਹੀਦੀ
ਕਾਰਨਾਮੇ, ਮੀਰੀ ਪੀਰੀ ਵਾਲੇ ਸਤਿਗੁਰੂ ਦੇ ਚੋਜ, ਤੇਰਾ ਘਰ ਸੋ ਮੇਰਾ ਘਰ ਕਹਿਣ ਵਾਲੇ ਸਤਵੇਂ, ਅੱਠਵੇਂ ਸਤਿਗੁਰਾਂ ਦੇ ਉਪਕਾਰ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦੀ ਝਾਕੀ,ਦਸਮੇਸ਼ ਪਿਤਾ
ਦੇ ਸਰਬੰਸ ਦਾਨ ਦੇ ਨਜ਼ਾਰੇ, ਡਾਢੀ ਰਸੀਲੀ ਪੰਜਾਬੀ ਕਵਿਤਾ ਵਿਚ ਦਰਜ ਹਨ। ਦਸਾਂ ਹੀ ਗੁਰੂ ਸਾਹਿਬਾਂ ਦੇ ਅਵਤਾਰ ਧਾਰਨ ਸਬੰਧੀ ਪ੍ਰੇਮ-ਭਰੀਆਂ ਕਵਿਤਾਵਾਂ ਹਨ। ਇਹ ਪੁਸਤਕ ਮੰਗਾ ਕੇ ਤੁਸੀਂ ਆਪ ਪੜ੍ਹੋ ਤੇ ਆਪਣੇ
ਬੱਚੇ ਬੱਚੀਆਂ ਨੂੰ ਪੜ੍ਹਾਓ। ਲਾਇਬ੍ਰੇਰੀ ਵਿਚ ਰਖੋ ਤੇ ਸਕੂਲਾਂ ਵਿਚ ਪੜ੍ਹਦੇ ਬੱਚੇ ਬੱਚੀਆਂ ਨੂੰ ਇਨਾਮ ਵਜੋਂ ਦਿਓ। ਸਫੇ ੧੪੦ ਜਿਲਦ ਅੰਗੀਦਾਰ, ਟਾਈਟਲ ਦਰਸ਼ਨ ਕਰਨ ਯੋਗ ਹੈ। ਮੁਲ ੧।।)

ਭਾ: ਅਤਰ ਸਿੰਘ ਗੁਰਮੁਖ ਸਿੰਘ


ਪੁਸਤਕਾਂ ਛਾਪਣ ਤੇ ਵੇਚਣ ਵਾਲੇ, ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ