ਪੰਨਾ:ਪੰਥਕ ਪ੍ਰਵਾਨੇ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਲਿਖੇ ਗੁਰੂ ਗ੍ਰੰਥ ਅਤੇ ਪਾਠ ਕਰਵਾਏ ਕਈ,
ਚਲੀ ਲਹਿਰ ਖੁਲੀ ਡੁਲੀ ਵਿਦਯਕ ਸਧਾਰ ਦੀ।
ਬਰਕਤ ਸਿੰਘਾ[1]*'ਗੁਰੂਕਾਂਸ਼ੀ' ਆਖ ਵਰ ਦਾਨ ਦਿਤਾ

ਏਸ ਥਾਂ ਆ ਬੁਧ ਹੋਸੀ ਉੱਜਲੀ ਗੁਵਾਰ ਦੀ।

————


ਫਾਂਸੀ ਤਾਣੀ ਹਾਸੀ ਜਾਣੇ, ਸੀ ਨਾਂ ਮੁਖ ਤੋਂ ਬੋਲੇ।
ਸੂਲੀ ਉਤੇ ਚੜਕੇ ਗਾਵੇ, ਕੁਰਬਾਨੀ ਦੇ ਢੋਲੇ।
ਜੋ 'ਡੋਲੇ' ਵੀ ਦੇਵਨ ਵੈਰੀ, ਸਿਖ ਦਾ ਮਨ ਨਾਂ ਡੋਲੇ।
ਸਮਝੇ ਟਹਿਕੇ ਫੁਲ ਗੁਲਾਬੀ, ਭੱਠੀਆਂ ਵਾਲੇ 'ਕੋਲੇ'।
ਤਨ ਮਨ ਚਾਵਾਂ ਨਾਲ ਕਟਾਕੇ,ਮਥੇ ਵੱਟ ਨਾਂ ਪਾਵਨ।
ਹਸ ਹਸਕੇ ਦੁੰਬੇ ਵਾਂਗੁਨ, ਪੁਠੀ ਖੱਲ ਲੁਹਾਵਨ।
ਤੂੰਬਾ ਤੂੰਬਾ ਰੂੰ ਦੇ ਵਾਂਗੂੰ, ਤਨ ਦਾ ਚਾ ਪਿੰਜਵਾਵਨ।
'ਆਰਾ' ਆਖ ਪ੍ਰੀਤਮ ਪਿਆਰਾ, ਦੇਹ ਦੁਫਾੜ ਕਰਾਵਨ।
ਭੱਠੀਆਂ ਦੇ ਵਿਚ ਵਾਂਗ ਸਿਉਨੇ,ਢੱਲ ੨ ਹੋਵਨ ਪਾਸਾ।
ਕੀਮਾਂ ਹੱਡੀਆਂ ਦਾ ਕਰਵਾਕੇ, ਜੱਗ ਨੂੰ ਦੇਣ ਦਲਾਸਾ।
ਲੱਦ ਗਏ ਉਹ ਕਿਧਰ ਵੇਲੇ, ਖਬਰੇ ਮਾਰ ਉਡਾਰੀ।
ਹੁਨ ਤਾਂ ਸਭਕੌਮਾਂ ਤੋਂ ਵਧ ਗਈ,ਸਿੰਘਾਂ ਵਿਚ ਗ਼ਦਾਰੀ।
ਹੁਣ ਤਾਂ ਵੀਰ ਵੀਰ ਦੇ ਲਹੂ ਦੇ,ਹੋਗਏ ਹੈਨ ਪਿਆਸੇ।
ਮਜ਼ਲੂਮਾਂ ਤੇ ਲਿਸਮਾਂ ਤਾਈਂ, ਦੇਵੇ ਕੌਣ ਦਿਲਾਸੇ।


  1. *ਨੋਟ-ਕਹਿੰਦੇ ਹਨ ਕਿ ਏਥੇ ਮੂਰਖ ਪੁਰਸ਼ ਵੀ ਜਾਏ ਤਾਂ ਪੜ੍ਹਕੇ ਚਤੁਰ ਹੋ ਜਾਂਦਾ ਹੈ, ਰਿਆਸਤ ਪਟਿਆਲੇ ਵਿਚ ਬਠਿੰਡੇ ਤੋਂ ੧੬ ਮੀਲ ਪਰ ਇਹ ਜਗਾ ਹੈ