ਪੰਨਾ:ਪੰਥਕ ਪ੍ਰਵਾਨੇ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)


ਮੱਸੇ ਰੰਘੜ ਨਾਲੋਂ ਕਰਦੇ, ਆਪ ਭੈੜੀਆਂ ਕਾਰਾਂ।
ਪ੍ਰਕਰਮਾਂ ਚਿਨਿਮਕ-ਹਰਾਮਾਂ, ਚਲਵਾਈਆਂ ਤਲਵਾਰਾਂ।

[ਤਥਾ]


ਇਕ ਰੋਜ਼ ਡਲੇ ਹਥ ਫੇਰਕੇ ਮੁਛੈਰਿਆਂ ਤੇ,
ਗੁਰਾਂ ਪਾਸ ਆਖੀ ਗਲ ਡਾਹਢੇ ਹੰਕਾਰ ਦੀ।
ਜੰਗ ਚਮਕੌਰ, ਵਿਚ ਮੈਨੂੰ ਜੇ ਖ਼ਬਰ ਦੇਦੇ,
ਦੁਨੀਆਂ ਚਿ ਧਾਂਕ ਮਚ ਜਾਂਦੀ ਤਲਵਾਰ ਦੀ।
ਲਹੂਆਂ ਦਿਆਂ ਵੈਹਣਾ ਅਗੇ ਰੋੜ ਦਿੰਦਾ ਵੈਰੀਆਂ ਨੂੰ,
ਚੜ ਆਉਂਦੀ ਕਲਾ ਭਾਵੇਂ ਸਾਰੇ ਸੰਸਾਰ ਦੀ।
ਡੋਗਰੇ ਮੁਗ਼ਲ ਸਾਰੇ ਮੇਰੇ ਨਾਂ ਨੂੰ ਜਾਣਦੇ ਨੇ,
ਪਰ ਅਫਸੋਸ ਸੇਵਾ ਹੋਈ ਨਾ ਦਾਤਾਰ ਦੀ।
ਹਸ ਜਾਨੀ ਜਾਨ ਕਿਹਾ 'ਡਲਿਆ' ਹੈਰਾਨ ਹੋਣਾ,
ਪੂਰੀ ਕਦੇ ਖਾਹਸ਼ ਹੋਈ ਜਾਂਦੀ ਸੇਵਾਦਾਰ ਦੀ।
ਉਸਦੇ ਹੁਕਮ ਬਾਝੋਂ ਪੱਤਾ, ਕਦੇ ਝੂਲਦਾ ਨਾਂ,
ਹੋਈ ਜਿਵੇਂ ਆਗਿਆ ਸੀ ਸ੍ਰੀ ਕਰਤਾਰ ਦੀ।
{ਇਕ ਸਿਖ ਨੇ ਬੰਦੂਕ ਲਿਆਉਣੀ}
ਇਕ ਰੋਜ ਸਿਖ ਇਕ 'ਰਫਲ ਦੁਨਾਲੀ' ਕਿਤੋਂ,
ਕਰਨ ਲਈ ਲਿਆਇਆ ਭੇਟ ਸਚੀ ਸ੍ਰਕਾਰ ਦੀ।
ਫੁੰਡਕੇ ਨਿਸ਼ਾਨਾ ਦੇਖੋ ਸ੍ਰੀ ਦਸਮੇਸ਼ ਜੀਉ,
ਇਕ ਇਕ ਮੀਲ ਤਕ ਗੋਲੀ ਜੇ ਏਹ ਮਾਰਦੀ।
ਅਗੇ ਜ਼ਰਾ ਹੋ ਖਾਂ ਲਈਏ ਪ੍ਰਖ ਨਿਸ਼ਾਨ ਇਹਦਾ,
ਹੋਈ 'ਡਲੇ' ਤਾਈਂ ਏਦਾਂ ਆਗਿਆ ਦਾਤਾਰ ਦੀ।
ਪਾਣੀ ਪਾਣੀ ਹੋਯਾ, ਰੰਗ ਹੋ ਗਿਆ ਸੁਫੈਦ ਪੂਣੀ,