ਪੰਨਾ:ਪੰਥਕ ਪ੍ਰਵਾਨੇ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)


ਲੱਥ ਗਈ ਖੁਮਾਰੀ ਸਾਰੀ ਚੜੀ ਹੰਕਾਰ ਦੀ।
ਜੰਗ ਵਿਚ ਸਦਦੇ ਤਾਂ ਲਾਹੁੰਦਾ ਘਾਣ ਵੈਰੀਆਂ ਦੇ,
ਜਾਣ ਬੁਝ ਕੌਣ ਬਹੇ ਗੋਦੀ ਹੋਣਹਾਰ ਦੀ।
ਸਾਰੇ ਸਿਖਾਂ ਸੇਵਕਾਂ ਨੂੰ ਆਖ ਆਖ ਥਕ ਗਿਆ,
ਕਿਸੇ ਵੀ ਨਾਂ ਰਖੀ ਲਾਜ ਮਾਨੀ ਸਰਕਾਰ ਦੀ।
{ਗੁਰੂ ਜੀ ਦਾ ਸਿੰਘਾਂ ਨੂੰ ਹੁਕਮ}-ਬੈਂਤ
ਡਰਨਾ ਮੌਤ ਤੋਂ ਕੰਮ ਨਹੀਂ ਸੂਰਮੇ ਦਾ,
ਐਵੇਂ ਫੁਲਿਆ ਫਿਰੇਂ ਗੁਮਾਨ ਅੰਦਰ।
ਮੇਰੇ ਖਾਲਸੇ ਦੀ ਤੇਰੇ ਜਿਹਾਂ ਨੇ ਕੀਹ,
ਕਰਨੀ 'ਡਲਿਆ' ਰੀਸ ਜਹਾਨ ਅੰਦਰ
ਜੰਮਣ ਮਰਨ ਤੋਂ ਸਿੰਘ ਨੂੰ ਰਹਿਤ ਕੀਤਾ,
ਦੇਕੇ ਬੀਰਤਾ ਖੰਡੇ ਦੀ ਪਾਨ ਅੰਦਰ।
ਨਵੀਂ 'ਰਫਲ' ਦੀ ਆਉ ਮੈਂ ਪਰਖ ਕਰਨੀ,
ਕੋਈ ਗੁਰੂ ਕਾ ਸਿੰਘ ਮੈਦਾਨ ਅੰਦਰ
ਕੰਘੇ ਫੇਰ ਦਸਤਾਰਾਂ ਸਜਾ ਰਹੇ ਸਨ,
ਵੀਰ ਸਿੰਘ, ਜੀਵਨ ਸਿੰਘ ਸ਼ੇਰ ਦੋਵੇਂ,
ਬਰਕਤ ਸਿੰਘਾ ਪ੍ਰੀਤਮ ਦਾ ਹੁਕਮ ਸੁਣਦੇ,
ਹੋ ਗਏ ਦੌੜ ਅਗੇ, ਇਕੋ ਵੇਰ ਦੋਵੇਂ,

{ਤਥਾ

}

ਝਟ ਪਟ ਖੋਹਲ ਦਿਤੇ ਬੀੜੇ ਛਾਤੀਆਂ ਦੇ,
ਲਗੇ ਹਸਕੇ ਗੋਲੀਆਂ ਖਾਨ ਦੋਵੇਂ,
ਚੁਕ ਚੁਕ ਅੱਡੀਆਂ ਨੂੰ ਉੱਚੇ ਹੋਂਵਦੇ ਨੇ,
ਗੁਰੂ ਗੋਦ ਦਾ ਪਾਣ ਲਈ ਮਾਨ ਦੋਵੇਂ