ਪੰਨਾ:ਪੰਥਕ ਪ੍ਰਵਾਨੇ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੫)

(ਤਥਾ)
ਸ਼ਰਨ ਆਏ ਦੀ ਰਖ ਲੌ ਪੈਜ ਦਾਤਾ,
ਮੇਰੀ ਕਰੋ ਮਦਦ ਕਿਰਪਾ ਧਾਰ ਕਰਕੇ।
ਮੇਰਾ ਹੱਕ ਹੈ ਲੈ ਦਿਉ ਤਖਤ ਮੈਨੂੰ,
'ਆਜ਼ਮ ਸ਼ਾਹ' ਵੈਰੀ ਮੇਰਾ ਮਾਰ ਕਰਕੇ।
ਦਮ ਅੰਤਲੇ ਤੀਕ ਮੈਂ ਕਰਾਂ ਸੇਵਾ,
ਬੇਸ਼ਕ ਸਿਖੀ ਵਧਾਓ ਪਰਚਾਰ ਕਰਕੇ।
ਪਰਜਾ ਨਾਲ ਇਨਸਾਫ ਦੀ ਹੋਏ ਵਰਤੋਂ,
ਪਖ ਸ਼ਰਾ ਦਾ ਵਿਚੋਂ ਨੁਵਾਰ ਕਰਕੇ।
ਸੂਬਾ ਇਕ ਤੁਸਾਨੂੰ ਮੈਂ ਦੇ ਦਿਆਂਗਾ,
ਜਿਥੇ ਬੈਠਕੇ ਕਰੋ 'ਅਨੰਦ' ਦਾਤਾ।
ਮੇਹਰਾਂ ਵਾਲੇ ਹੋ ਮੇਹਰ ਕਰ ਚਾਹੜ ਦੇਵੋ,
ਮੇਰੇ ਕਰਮਾਂ ਦਾ ਡੁਬਿਆ ਚੰਦ ਦਾਤਾ।
(ਗੁਰੂ ਜੀ)
ਸ਼ਾਹਾ ਆਪ ਆਇਓਂ ਮੰਗਣ ਅਸਾਂ ਕੋਲੋਂ,
ਪਲੇ ਅਸਾਂ ਦੇ ਭਲਾ ਕੀ ਪਾਏਂਗਾ ਤੂੰ।
ਸਾਨੂੰ ਲੋੜ ਨਾਂ ਆਹੁਦਿਆਂ ਸੂਬਿਆਂ ਦੀ,
ਟਹਿਲ ਅਸਾਂ ਦੀ ਕੇਹੜੀ ਕਮਾਏਂਗਾ ਤੂੰ।
ਨਾ ਕਰ ਫਿਕਰ ਮਿਲ ਜਾਏਗਾ ਤਖਤ ਤੈਨੂੰ,
ਬਾਦਸ਼ਾਹ ਭੀ ਠੀਕ ਅਖਵਾਏਂਗਾ ਤੂੰ।
ਸਾਡੇ ਨਾਲ ਜਿਨਾਂ ਧੋਖੇ ਜ਼ੁਲਮ ਕੀਤੇ,
ਕਰ ਇਕਰਾਰ ਜੇ ਢਕਾਂ ਪਕੜਾਏਂਗਾ ਤੂੰ।
ਵੈਰੀ ਵਿਚ ਮੈਦਾਨ ਦੇ ਮਾਰ ਤੇਰਾ,