ਪੰਨਾ:ਪੰਥਕ ਪ੍ਰਵਾਨੇ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਝੂਠੇ ਸੂਬਿਆਂ ਅਤੇ ਜਗੀਰਾਂ ਦੇ ਲਈ,
ਕਿਉਂ ਕੰਗਾਲਾਂ ਦੇ ਹੋਈਏ ਮੁਹਤਾਜ ਸ਼ਾਹਾ।
ਮਤਲਬ ਕਚਕੇ ਵਹਿਦਾ ਫਰੋਸ਼ ਹੋਇਓਂ,
ਤੇਰਾ ਗਿਆ ਉੱਘੜ ਸਾਰਾ ਪਾਜ ਸ਼ਾਹਾ।
ਜੇਹੜੇ ਰਾਜ ਖਾਤਰ ਤੂੰ ਬੇ-ਧਰਮ ਹੋਇਓਂ,
ਨਾਂ ਏਹ ਰਹਿਣਗੇ ਰਾਜ ਤੇ ਸਾਜ ਸ਼ਾਹਾ।
ਜੇਹੜਾ ਕੰਮ ਨੂੰ ਪਾਜੀਆ ਸਮਝਦਾ ਏਂ,
ਨਾਗ ਛੇੜ ਸੁਤੇ ਗਲੇ ਪਾ ਲੈਣਾ।
ਅਸਾਂ ਇਕ ਹੀ 'ਬੰਦੇ' ਨੂੰ ਹੁਕਮ ਦੇਕੇ,
ਦਿਨਾਂ ਵਿਚ ਇਹ ਕੰਮ ਕਰਵਾ ਲੈਣਾ।
[ਤਥਾ]
ਇਕ ਦਿਨ ਸਤਿਗੁਰਾਂ ਨੂੰ ਖੁਸ਼ੀ ਕਰਨ ਲਈ,
ਸ਼ਾਹ ਹੀਰਾ ਕੀਮਤੀ ਭੇਟ ਝੜਾਂਵਦਾ ਏ।
ਡਿਠਾ ਹੋਸੀ ਨਾਂ ਗੁਰਾਂ ਨੇ ਕਦੇ ਹੀਰਾ,
ਫੁਲਾ ਚਿਤ ਅੰਦਰ ਨਾਂ ਸਮਾਂਵਦਾ ਏ।
ਜਾਨੀ ਜਾਨ ਸਤਿਗੁਰ ਮਾਨ ਤੋੜਨੇ ਲਈ,
ਜਮਨਾ ਵਿਚ ਹੀਰਾ ਚਾ ਵਗਾਂਵਦਾ ਏ।
ਹੀਰਾ ਵੇਖ ਰੁੜਿਆ ਮੂੜ ਬਰਕਤ ਸਿੰਘਾ,
ਬੜਾ ਮਨ ਅੰਦਰ ਪਛੋਤਾਂਵਦਾ ਏ।
ਕਦਰ- ਦਾਨ ਜੇ ਹੁੰਦੇ ਤਾਂ ਕਦਰ ਕਰਦੇ,
ਏਹਨਾਂ ਸਮਝਿਆ ਹੋਵੇਗਾ ਰੋੜ ਕੋਈ।
ਭਾੜੇ ਭੰਗ਼ ਦੇ ਜੇਕਰ ਸੀ ਰੋਹੜ ਦੇਣਾ,
ਭੇਟਾ ਚਾਹੜਨੇ ਦੀ ਨਹੀਂ ਸੀ ਲੋੜ ਕੋਈ।